ਅਰੁਣਾਚਲ ਪ੍ਰਦੇਸ਼ ਦੀ ਸ਼ਰਾਬ ਜਲੰਧਰ ਵੇਚਣ ਆਏ ਸਨ ਸਮੱਗਲਰ, 75 ਪੇਟੀਆਂ ਸਣੇ 1 ਗ੍ਰਿਫਤਾਰ

09/23/2018 7:35:40 AM

ਜਲੰਧਰ, (ਮ੍ਰਿਦੁਲ)– ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ 75 ਸ਼ਰਾਬ ਦੀਆਂ ਪੇਟੀਆਂ ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂਕਿ ਉਸ ਦੇ 3 ਸਾਥੀ ਭੱਜਣ ਵਿਚ ਕਾਮਯਾਬ ਰਹੇ। ਮਾਮਲੇ ਸਬੰਧੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਸ਼ਹੂਰ ਸਮੱਗਲਰ ਸੋਨੂੰ ਸਲੰਡਰ ਅਤੇ ਮੋਹਿਤ ਕੁਮਾਰ ਲੈਦਰ ਕੰਪਲੈਕਸ ਵੱਲ ਸ਼ਰਾਬ ਲੈ ਕੇ ਆ ਰਹੇ ਹਨ, ਜਿਸ ਵਿਚ ਅਰੁਣਾਚਲ ਪ੍ਰਦੇਸ਼ ਦੇ ਨਾਲ-ਨਾਲ ਉਸ ਸ਼ਰਾਬ ਦੀਆਂ ਪੇਟੀਆਂ ਵੀ ਹਨ, ਜਿਨ੍ਹਾਂ ’ਤੇ ਕੋਈ ਮੈਨੂਫੈਕਚਰਿੰਗ ਤਰੀਕ  ਨਹੀਂ ਲਿਖੀ ਹੈ। ਪੁਲਸ ਨੇ ਨਾਕਾ ਲਾ ਕੇ ਇਕ ਮਹਿੰਦਰਾ ਜੀਪ (ਪੀ ਬੀ 08 9554) ਨੂੰ ਰੋਕਿਆ। ਤਲਾਸ਼ੀ ਲੈਣ ’ਤੇ ਉਸ ਵਿਚੋਂ ਵੱਡੀ ਗਿਣਤੀ ਵਿਚ ਸ਼ਰਾਬ ਦੀਆਂ ਪੇਟੀਆਂ ਮਿਲੀਆਂ। 
ਪੁਲਸ ਨੇ ਮੌਕੇ ਤੋਂ ਮੋਹਿਤ ਕੁਮਾਰ ਨੂੰ ਕਾਬੂ ਕਰ ਲਿਆ, ਜਦਕਿ ਸ਼ੇਰ ਸਿੰਘ ਕਾਲੋਨੀ ਦਾ ਰਹਿਣ ਵਾਲਾ ਪ੍ਰਿੰਸ ਭਗਤ, ਕ੍ਰਿਸ਼ਨਾ ਨਗਰ ਦਾ ਗਗਨ ਅਤੇ ਬਸਤੀ ਪੀਰਦਾਦ ਦਾ ਮਸ਼ਹੂਰ ਸਮੱਗਲਰ ਅਨਿਲ ਕੁਮਾਰ ਉਰਫ ਸੋਨੂੰ ਸਲੰਡਰ ਫਰਾਰ ਹੋ ਗਏ।  ਫਰਾਰ ਮੁਲਜ਼ਮਾਂ ਦੀ ਭਾਲ ਵਿਚ ਰੇਡ ਕੀਤੀ ਜਾ ਰਹੀ ਹੈ। 


Related News