ਜਲੰਧਰ ਛਾਉਣੀ ’ਚ ਫ਼ੌਜ ਦੇ ਜਵਾਨ ਦੀ ਪਤਨੀ ਛੱਤ ਤੋਂ ਡਿੱਗੀ, ਹੋਈ ਮੌਤ
Monday, Aug 29, 2022 - 06:42 PM (IST)

ਜਲੰਧਰ (ਮਹੇਸ਼) : ਜਲੰਧਰ ਛਾਉਣੀ ਦੇ ਵਾਰਡ ਨੰਬਰ 2 ਅਧੀਨ ਪੈਂਦੇ ਮੁਹੱਲਾ ਨੰਬਰ 13 ਸਥਿਤ ਮਕਾਨ ’ਚ ਕਿਰਾਏ ’ਤੇ ਰਹਿ ਰਹੇ ਫ਼ੌਜੀ ਜਵਾਨ ਦੀ ਪਤਨੀ ਦੀ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਇਸ ਦੀ ਸੂਚਨਾ ਮਿਲਣ ’ਤੇ ਫ਼ੌਜ ਦੇ ਖੁਫ਼ੀਆ ਵਿਭਾਗ ਦੇ ਜਵਾਨ ਵੀ ਮੌਕੇ ’ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਦੇ ਪਤੀ ਨੂੰ ਕੁਝ ਦਿਨ ਪਹਿਲਾਂ ਹੀ ਆਪਣੇ ਅਹੁਦੇ ਤੋਂ ਹਟਾਇਆ ਗਿਆ ਸੀ। ਔਰਤ ਦੀ ਮ੍ਰਿਤਕ ਦੇਹ ਨੂੰ ਫੌਜੀ ਹਸਪਤਾਲ ਛਾਉਣੀ ਵਿਖੇ ਪਹੁੰਚਾਇਆ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਚਸ਼ਮਦੀਦਾਂ ਮੁਤਾਬਕ ਉਕਤ ਔਰਤ ਛੱਤ ’ਤੇ ਸਫਾਈ ਕਰ ਰਹੀ ਸੀ, ਜਦੋਂ ਉਹ ਛੱਤ ’ਤੇ ਲਗਾਏ ਗਏ ਖੁੱਲ੍ਹੇ ਜਾਲ ਤੋਂ ਹੇਠਾਂ ਡਿੱਗ ਗਈ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ : ਨਵਾਂਸ਼ਹਿਰ ’ਚ ਬਰਾਮਦ 190 ਕਰੋੜ ਦੀ ਹੈਰੋਇਨ ਨੂੰ ਲੈ ਕੇ ਕੇਜਰੀਵਾਲ ਨੇ ਚੁੱਕੇ ਵੱਡੇ ਸਵਾਲ