ਰੂਪਨਗਰ ’ਚ ਗਊਆਂ ’ਤੇ ਹੋਏ ਹਮਲੇ ਦੇ ਮਾਮਲੇ ’ਚ ਇਕ ਹੋਰ ਗਊ ਦੀ ਮੌਤ
Monday, Oct 07, 2024 - 06:50 PM (IST)
ਰੂਪਨਗਰ (ਵਿਜੇ ਸ਼ਰਮਾ)- ਰੂਪਨਗਰ ਵਿਖੇ ਗਊ ਕਤਲ ਮਾਮਲੇ ’ਚ ਇਕ ਹੋਰ ਗਊ ਦੀ ਮੌਤ ਹੋ ਗਈ, ਜਿਸ ਕਾਰਨ ਇਹ ਮਾਮਲਾ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਗਊ ਭਗਤਾਂ ’ਚ ਪਹਿਲਾਂ ਹੀ ਭਾਰੀ ਰੋਸ ਹੈ ਅਤੇ ਹੁਣ ਦੂਜੀ ਗਊ ਦੀ ਮੌਤ ਮਗਰੋਂ ਲੋਕਾਂ ’ਚ ਰੋਹ ਹੋਰ ਪੈਦਾ ਹੋ ਗਿਆ।
ਜ਼ਿਕਰਯੋਗ ਹੈ ਕਿ ਲਗਭਗ 10 ਦਿਨ ਪਹਿਲਾਂ ਕੁਝ ਲੋਕਾਂ ਵੱਲੋਂ ਇਕ ਸਥਾਨਕ ਗਊ ਡੇਅਰੀ ਉੱਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਸੀ, ਜਿਸ ’ਚ 6 ਗਊਆਂ ਬੁਰੀ ਤਰ੍ਹਾਂ ਜ਼ਖ਼ਮੀ ਹੋਈਆਂ ਸਨ, ਜਿਸ ’ਚੋਂ ਪਹਿਲਾਂ ਇਕ ਗਊ ਦੀ ਮੌਤ ਹੋ ਗਈ ਸੀ ਅਤੇ ਹੁਣ ਦੂਜੀ ਗਊ ਦੀ ਅੱਜ ਮੌਤ ਹੋ ਗਈ ਜੋਕਿ ਪਿਛਲੇ 10 ਦਿਨਾਂ ਤੋਂ ਜੇਰੇ ਇਲਾਜ ਅਧੀਨ ਸੀ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਮੁੜ ਦਹਿਲਿਆ ਪੰਜਾਬ, ਮੋਬਾਇਲ ਸ਼ੋਅਰੂਮ ਖੁੱਲ੍ਹਦੇ ਸਾਰ ਹੀ ਚਲਾ 'ਤੀਆਂ ਤਾਬੜਤੋੜ ਗੋਲ਼ੀਆਂ
ਗਊ ਕਤਲ ਦੇ ਮਾਮਲੇ ਨੂੰ ਲੈ ਕੇ ਗਊ ਭਗਤਾਂ ’ਚ ਭਾਰੀ ਰੋਸ ਸੀ, ਜਿਸ ਸਬੰਧ ’ਚ ਸਨਾਤਨ ਧਰਮ ਸਭਾ ਵੱਲੋਂ ਵਪਾਰ ਮੰਡਲ ਦੇ ਸਹਿਯੋਗ ਨਾਲ ਰੂਪਨਗਰ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜੋਕਿ ਪੂਰਨ ਸਫ਼ਲ ਰਿਹਾ। ਇਸ ਮਗਰੋਂ ਗਊ ਰਕਸ਼ਾ ਦਲ ਵੱਲੋਂ ਸਿਟੀ ਥਾਣਾ ਰੂਪਨਗਰ ਦਾ ਘਿਰਾਓ ਕੀਤਾ ਗਿਆ ਅਤੇ ਧਰਨਾ ਲਗਾਇਆ ਗਿਆ ਹੁਣ ਪੁਲਸ ਨੂੰ ਇਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਗਿਆ ਸੀ ਪਰ ਇਸੇ ਦੌਰਾਨ ਦੂਜੀ ਗਊ ਦੀ ਮੌਤ ਹੋ ਗਈ।
ਇਸ ਸਬੰਧ ’ਚ ਸਨਾਤਨ ਧਰਮ ਸਭਾ ਵੱਲੋਂ ਇਕ ਹੰਗਾਮੀ ਮੀਟਿੰਗ ਹਰ ਮੰਗਲਰਵਾਰ 8 ਵਜੇ ਕ੍ਰਿਸ਼ਨ ਮੰਦਰ ਗਾਂਧੀ ਚੌਂਕ ਰੂਪਨਗਰ ’ਚ ਬੁਲਾਈ ਗਈ ਹੈ। ਸਭਾ ਦੇ ਸਕੱਤਰ ਅਨੂਪ ਗੁਪਤਾ ਨੇ ਦੱਸਿਆ ਕਿ ਇਸ ਮੀਟਿੰਗ ’ਚ ਗਊ ਕਤਲ ਦੇ ਮਾਮਲੇ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਹੋਰ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦਾ ਅੰਦੋਲਨ ਤੇਜ਼ ਕਰਨ ਲਈ ਸਹਿਯੋਗ ਲਿਆ ਜਾਵੇਗਾ।
ਇਹ ਵੀ ਪੜ੍ਹੋ- 18 ਸਾਲ ਬਾਅਦ ਘਰ 'ਚ ਗੂੰਜਣ ਲੱਗੀਆਂ ਸੀ ਕਿਲਕਾਰੀਆਂ, ਧਰਨੇ ਕਾਰਨ ਕੁੱਖ 'ਚ ਹੀ ਖ਼ਤਮ ਹੋ ਗਈ ਨੰਨ੍ਹੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ