ਦਿੱਲੀ ਕਿਸਾਨ ਅੰਦੋਲਨ ਲਈ ਇਕ ਹੋਰ ਜੱਥਾ ਰਾਸ਼ਨ ਸਮੱਗਰੀ ਨਾਲ ਕੀਤਾ ਰਵਾਨਾ

Tuesday, Feb 09, 2021 - 11:28 AM (IST)

ਦਿੱਲੀ ਕਿਸਾਨ ਅੰਦੋਲਨ ਲਈ ਇਕ ਹੋਰ ਜੱਥਾ ਰਾਸ਼ਨ ਸਮੱਗਰੀ ਨਾਲ ਕੀਤਾ ਰਵਾਨਾ

ਟਾਂਡਾ ਉੜਮੁੜ(ਵਰਿੰਦਰ ਪੰਡਿਤ)- ਸਿੰਘੂ ਬਾਰਡਰ ਦਿੱਲੀ ਵਿਖੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ਲਈ ਪਿਛਲੇ ਦੋ ਮਹੀਨਿਆਂ ਤੋਂ ਕਿਸਾਨਾਂ ਲਈ ਪੱਕਾ ਰੈਣ ਬਸੇਰਾ ਬਣਾ ਕੇ ਆਪਣਾ ਯੋਗਦਾਨ ਦੇ ਰਹੀ ਲੋਕ ਇਨਕਲਾਬ ਮੰਚ ਟਾਂਡਾ ਦੀ ਟੀਮ ਨੇ ਇਕ ਹੋਰ ਜੱਥਾ ਕਿਸਾਨ ਅੰਦੋਲਨ ਲਈ ਰਾਸ਼ਨ ਅਤੇ ਪਾਣੀ ਦੀਆਂ ਬੋਤਲਾਂ ਸਮੇਤ ਦਿੱਲੀ ਰਵਾਨਾ ਕੀਤਾ ਹੈ। ਜਿਸ ਵਿਚ ਪਿੰਡ ਬਹਿਬੋਵਾਲ ਛੰਨੀਆਂ ਅਤੇ ਟਾਂਡਾ ਇਲਾਕੇ ਦੇ ਕਿਸਾਨ ਸ਼ਾਮਲ ਸਨ। ਇਸ ਜੱਥੇ ਨੂੰ ਦਿੱਲੀ ਰਵਾਨਾ ਕਰਦੇ ਹੋਏ ਮੰਚ ਦੇ ਪ੍ਰਧਾਨ ਮਨਜੀਤ ਸਿੰਘ ਖਾਲਸਾ ਅਤੇ ਸਰਪ੍ਰਸਤ ਹਰਦੀਪ ਖੁੱਡਾ ਨੇ ਆਖਿਆ ਕਿ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਇਸ ਇੰਨੇ ਵੱਡੇ ਜਨ ਅੰਦੋਲਨ ਪ੍ਰਤੀ ਵੀ ਪ੍ਰਧਾਨ ਮੰਤਰੀ ਮੋਦੀ ਨੇ ਘਟੀਆ ਸ਼ਬਦਾਵਲੀ ਦੀ ਵਰਤੋਂ ਕਰਕੇ ਆਪਣੀ ਘਟੀਆ ਸੋਚ ਦਾ ਸਬੂਤ ਦਿੱਤਾ ਹੈ।

ਉਨ੍ਹਾਂ ਆਖਿਆ ਕਿ ਹੁਣ ਇਨ੍ਹਾਂ ਕਿਸਾਨ ਮਾਰੂ ਕਾਨੂੰਨਾਂ ਦੇ ਖ਼ਿਲਾਫ਼ ਦੇਸ਼ ਵਿਚ ਕਿਸਾਨਾਂ ਦੇ ਗੁੱਸੇ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਮੌਕੇ ਸਰਪੰਚ ਹਰਚਰਨ ਸਿੰਘ, ਸਰੂਪ ਸਿੰਘ, ਤਜਿੰਦਰ ਸਿੰਘ ਢਿੱਲੋਂ, ਹਰਦੀਪ ਸਿੰਘ ਮੋਹਕਮਗੜ, ਤਰਨਜੀਤ ਸਿੰਘ, ਰਣਬੀਰ ਸਿੰਘ, ਹੈਪੀ ਬਾਬਾ, ਕੁਲਜੀਤ ਸਿੰਘ, ਗੁਰਜੀਤ ਸਿੰਘ ਬਾਜਵਾ, ਜਸਤਿੰਦਰ ਸਿੰਘ, ਰਮਨਪ੍ਰੀਤ ਸਿੰਘ, ਰਾਜਾ, ਰਮਣੀਕ ਸੈਣੀ, ਮਨਦੀਪ ਸਿੰਘ ਦੀਪਾ, ਬਲਜੀਤ ਸਿੰਘ ਆਦਿ ਮੌਜੂਦ ਸਨ। 


author

Aarti dhillon

Content Editor

Related News