ਪੁਲਸ ਕਾਰਵਾਈ ਨਾ ਹੋਣ ''ਤੇ ਨਾਰਾਜ਼ ਅਨਮੋਲ ਭਾਟੀਆ ਦੇ ਪਰਿਵਾਰ ਨੇ ਕੀਤੀ ਇੱਛਾ ਮੌਤ ਦੀ ਮੰਗ

Saturday, Sep 29, 2018 - 02:08 PM (IST)

ਪੁਲਸ ਕਾਰਵਾਈ ਨਾ ਹੋਣ ''ਤੇ ਨਾਰਾਜ਼ ਅਨਮੋਲ ਭਾਟੀਆ ਦੇ ਪਰਿਵਾਰ ਨੇ ਕੀਤੀ ਇੱਛਾ ਮੌਤ ਦੀ ਮੰਗ

ਜਲੰਧਰ (ਰਾਜੇਸ਼)— ਸਿਆਸੀ ਲੋਕਾਂ ਤੋਂ ਪਰੇਸ਼ਾਨ ਹੋ ਕੇ ਕਰੀਬ 3 ਮਹੀਨੇ ਪਹਿਲਾਂ ਮੌਤ ਨੂੰ ਗਲੇ ਲਗਾਉਣ ਵਾਲੇ ਅਨਮੋਲ ਭਾਟੀਆ ਦੇ ਭੈਣ-ਭਰਾ ਨੇ ਪੁਲਸ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨ 'ਤੇ ਇੱਛਾ ਮੌਤ ਦੀ ਮੰਗ ਕੀਤੀ ਹੈ। ਪੱਤਰਕਾਰਤਾ ਵਾਰਤਾ ਦੌਰਾਨ ਉਸ ਦੇ ਭਰਾ ਸਰਜੂ ਭਾਟੀਆ ਅਤੇ ਭੈਣ ਸ਼ੈਲੀ ਭਾਟੀਆ ਨੇ ਕਿਹਾ ਕਿ ਪੁਲਸ ਨੇ ਸਬੂਤ ਹੁੰਦੇ ਹੋਏ ਵੀ ਉਨ੍ਹਾਂ ਦੇ ਭਰਾ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਦੋਸ਼ੀਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ। ਦੋਸ਼ੀ ਉਨ੍ਹਾਂ ਨੂੰ ਸ਼ਰੇਆਮ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਨਹੀਂ ਤਾਂ ਉਨ੍ਹਾਂ ਨੂੰ ਇੱਛਾ ਮੌਤ ਦੀ ਆਗਿਆ ਦਿੱਤੀ ਜਾਵੇ।


Related News