ਸ਼ਰਾਰਤੀ ਅਨਸਰਾਂ ਨੇ ਪਸ਼ੂਆਂ ਦੇ ਵਾੜੇ ''ਚ ਲਗਾਈ ਅੱਗ

Sunday, Sep 22, 2019 - 03:26 PM (IST)

ਸ਼ਰਾਰਤੀ ਅਨਸਰਾਂ ਨੇ ਪਸ਼ੂਆਂ ਦੇ ਵਾੜੇ ''ਚ ਲਗਾਈ ਅੱਗ

ਰੂਪਨਗਰ (ਕੈਲਾਸ਼)— ਪਿੰਡ ਸਰਾਏ 'ਚ ਇਕ ਪਸ਼ੂਆਂ ਦੇ ਵਾੜੇ ਨੂੰ ਕੁਝ ਸ਼ਰਾਰਤੀ ਲੋਕਾਂ ਨੇ ਅੱਗ ਲਾ ਦਿੱਤੀ ਪਰ ਇਸ ਸਬੰਧੀ ਸ਼ਿਕਾਇਤ ਦੇਣ 'ਤੇ ਕਿਸੇ ਵੀ ਪੁਲਸ ਅਧਿਕਾਰੀ ਨੇ ਜਾਂਚ ਪੜਤਾਲ ਨਹੀਂ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਸਰਾਏ ਦੀ ਔਰਤ ਸਰੋਜ ਕੁਮਾਰੀ ਪਤਨੀ ਸੁਭਾਸ਼ ਚੰਦ ਨੂਰਪੁਰਬੇਦੀ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਉਸ ਦਾ ਪਤੀ ਵਿਦੇਸ਼ 'ਚ ਰਹਿੰਦਾ ਹੈ ਅਤੇ ਪਿੰਡ 'ਚ ਹੀ ਉਸ ਦਾ ਪਸ਼ੂਆਂ ਦਾ ਵਾੜਾ ਹੈ। ਪਰ ਕੁਝ ਸ਼ਰਾਰਤੀ ਅਣਪਛਾਤੇ ਲੋਕਾਂ ਨੇ ਉਸ ਦੇ ਪਸ਼ੂਆਂ ਦੇ ਵਾੜੇ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਉਸ 'ਚ ਰੱਖੀ ਪਸ਼ੂਆਂ ਲਈ ਕਰੀਬ 50 ਕੁਇੰਟਲ ਤੂੜੀ ਸੜ ਗਈ ਅਤੇ ਇਸ ਦੇ ਇਲਾਵਾ ਹੋਰ ਚਾਰਾ ਅਤੇ ਇਕ ਮੱਝ ਵੀ ਅੱਗ ਦੇ ਕਾਰਨ ਝੁਲਸ ਗਈ।

ਉਸ ਨੇ ਦੱਸਿਆ ਕਿ ਪਿੰਡ 'ਚ ਕਰੀਬ 10 ਏਕੜ ਭੂਮੀ 'ਚ ਉਨ੍ਹਾਂ ਪਸ਼ੂਆਂ ਦਾ ਵਾੜਾ ਬਣਾਇਆ ਹੋਇਆ ਹੈ। ਪੀੜਤ ਔਰਤ ਨੇ ਦੱਸਿਆ ਕਿ ਕੁਝ ਅਣਪਛਾਤੇ ਲੋਕਾਂ ਤੋਂ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਜਾਨ-ਮਾਲ ਦਾ ਖਤਰਾ ਹੈ ਜਿਸ ਸਬੰਧ 'ਚ ਨੂਰਪੁਰਬੇਦੀ ਪੁਲਸ ਸਟੇਸ਼ਨ ਦੇ ਪ੍ਰਮੁੱਖ ਥਾਣਾ ਮੁਖੀ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ੳੁਨ੍ਹਾਂ ਆਪਣੇ ਜਾਨ-ਮਾਲ ਦੀ ਸੁਰੱਖਿਆ ਲਈ 15 ਜੂਨ 2019 ਨੂੰ ਵੀ ਜ਼ਿਲਾ ਪੁਲਸ ਪ੍ਰਮੁੱਖ ਕੋਲ ਸ਼ਿਕਾਇਤ ਦਿੱਤੀ ਸੀ। ਪਰ ਕੋਈ ਕਾਰਵਾਈ ਨਾ ਹੋਣ ਕਾਰਣ ਸ਼ਰਾਰਤੀ ਤੱਤਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ। ਜਿਸ ਕਾਰਣ ਉਨ੍ਹਾਂ ਪਸ਼ੂਆਂ ਦੇ ਵਾੜੇ ਨੂੰ ਅੱਗ ਲਗਾ ਦਿੱਤੀ। ਕਿਸੇ ਪੁਲਸ ਅਫਸਰ ਨੇ ਮਾਮਲੇ ਦੀ ਜਾਂਚ ਨਹੀਂ ਕੀਤੀ। ਅੱਗ ਲੱਗਣ ਨਾਲ ਬਿਜਲੀ ਦੀਆਂ ਤਾਰਾਂ ਜੋ ਉੱਪਰੋਂ ਗੁਜ਼ਰਦੀਆਂ ਹਨ ਹਾਦਸਾਗ੍ਰਸਤ ਹੋ ਗਈਆਂ। ਇਸ ਸਬੰਧ 'ਚ ਉਨ੍ਹਾਂ ਜ਼ਿਲਾ ਪੁਲਸ ਮੁਖੀ ਤੋਂ ਆਪਣੀ ਜਾਨ-ਮਾਲ ਦੀ ਰੱਖਿਆ ਦੇ ਨਾਲ-ਨਾਲ ਮਾਮਲੇ ਦੀ ਜਲਦ ਜਾਂਚ ਪੜਤਾਲ ਕਰਨ ਦੀ ਮੰਗ ਕੀਤੀ।


author

shivani attri

Content Editor

Related News