ਰੋਜ਼ਾਨਾ ਵਾਂਗ ਦੁਸਹਿਰੇ ’ਤੇ ਵੀ ਖੁੱਲ੍ਹਣਗੇ ਜਲੰਧਰ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰ

10/20/2023 11:04:41 AM

ਜਲੰਧਰ (ਚੋਪੜਾ)- ਜਲੰਧਰ ਜ਼ਿਲ੍ਹਾ ’ਚ 24 ਅਕਤੂਬਰ ਨੂੰ ਦੁਸਹਿਰਾ ਉਤਸਵ ’ਤੇ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰ ਰੋਜ਼ਾਨਾ ਦੀ ਤਰ੍ਹਾਂ ਖੁੱਲ੍ਹੇ ਰਹਿਣਗੇ ਪਰ ਸੇਵਾ ਕੇਂਦਰਾਂ ’ਚ ਦੁਸਹਿਰੇ ਦੇ ਦਿਨ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਹੀ ਲੋਕਾਂ ਨੂੰ ਵੱਖ-ਵੱਖ ਕੰਮਾਂ ਨੂੰ ਲੈ ਕੇ ਸਹੂਲਤਾਂ ਮਿਲਣਗੀਆਂ। 

ਏ. ਡੀ. ਸੀ. ਮੇਜਰ ਅਮਿਤ ਮਹਾਜਨ ਨੇ ਇਸ ਸਬੰਧ ’ਚ ਦੱਸਿਆ ਕਿ ਜਨਤਾ ਤੱਕ ਨਾਗਰਿਕ-ਕੇਂਦਰ ਸੇਵਾਵਾਂ ਤੁਰੰਤ ਪਹੁੰਚਾਉਣ ਦੇ ਉਦੇਸ਼ ਨਾਲ ਇਹ ਫ਼ੈਸਲਾ ਲਿਆ ਜਾਂਦਾ ਹੈ, ਤਾਂਕਿ ਜ਼ਿਲ੍ਹੇ ਦੇ ਲੋਕਾਂ ਨੂੰ ਨਿਰਵਿਘਨ ਸੇਵਾਵਾਂ ਮੁਹੱਈਆ ਹੋ ਸਕਣ। ਉਨ੍ਹਾਂ ਨੇ ਕਿਹਾ ਕਿ ਦੁਸਹਿਰਾ, ਜਨਤਕ ਛੁੱਟੀ ਹੋਵੇਗੀ, ਜਿਸ ਕਾਰਨ ਉਸ ਦਿਨ ਜ਼ਿਆਦਾ ਤਰ ਲੋਕ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਦੇ ਕੰਮਕਾਜ ਤੋਂ ਫ੍ਰੀ ਰਹਿਣਗੇ ਅਤੇ ਉਹ ਆਪਣੇ ਪੈਡਿੰਗ ਸਰਕਾਰੀ ਕੰਮਕਾਜ ਨੂੰ ਲੈ ਕੇ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਦਾ ਲਾਭ ਚੁੱਕ ਸਕਦੇ ਹਨ।

ਇਹ ਵੀ ਪੜ੍ਹੋ: ਨਸ਼ਾ ਸਮੱਗਲਰਾਂ ਖ਼ਿਲਾਫ਼ ਪੰਜਾਬ ਪੁਲਸ ਨੇ ਜ਼ਮੀਨੀ ਪੱਧਰ ’ਤੇ ਛੇੜੀ ਜੰਗ, DGP ਨੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News