''ਕੇਂਦਰ ਦੇ ‘ਕਰਮਚਾਰੀਆਂ ਨੂੰ ਚਿਤਾਵਨੀ’ ‘ਲੇਟ ਹੋਣ ’ਤੇ ਕੱਟੇਗਾ ਅੱਧਾ ਦਿਨ’

Thursday, Jun 20, 2024 - 04:22 AM (IST)

ਕੇਂਦਰ ਸਰਕਾਰ ਨੂੰ ਲਗਾਤਾਰ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕਈ ਕਰਮਚਾਰੀ ‘ਆਧਾਰ ਆਧਾਰਿਤ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ’ ’ਚ ਹਾਜ਼ਰੀ ਨਹੀਂ ਲਗਾ ਰਹੇ।
ਇਸ ਕਾਰਨ ਕੇਂਦਰ ਸਰਕਾਰ ਨੇ ਸੀਨੀਅਰ ਅਧਿਕਾਰੀਆਂ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਹਾ ਹੈ ਕਿ ਸਾਰੇ ਵਿਭਾਗ ਰੈਗੂਲਰ ਤੌਰ ’ਤੇ ਕਰਮਚਾਰੀਆਂ ਦੀ ਹਾਜ਼ਰੀ ਰਿਪੋਰਟ ਦੀ ਨਿਗਰਾਨੀ ਕਰਨ ਅਤੇ ਆਦਤਨ ਦੇਰ ਨਾਲ ਆਉਣ  ਅਤੇ ਛੇਤੀ ਦਫਤਰ ਛੱਡ ਦੇਣ ਵਾਲੇ ਕਰਮਚਾਰੀਆਂ ਦੀ ਇਸ ਮਾੜੀ ਆਦਤ ਨੂੰ ਸਖਤੀ ਨਾਲ ਰੋਕਣ। 
ਇਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੇ ਸਾਰੇ ਸੰਸਥਾਨਾਂ ਨੂੰ  ‘ਡਿਪਾਰਟਮੈਂਟ ਆਫ ਪਰਸੋਨਲ ਐਂਡ ਟ੍ਰੇਨਿੰਗ’ ਵੱਲੋਂ ਜਾਰੀ ਮੈਮੋਰੰਡਮ ’ਚ ‘ਆਧਾਰ ਇਨੇਬਲਡ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ’ ਦਾ ਸਖਤੀ ਨਾਲ ਪਾਲਣ ਕਰਵਾਉਣ ਦਾ ਹੁਕਮ ਦਿੰਦੇ ਹੋਏ ਕਿਹਾ ਗਿਆ ਹੈ ਕਿ ਕਿਸੇ ਵੀ ਕਰਮਚਾਰੀ ਦੇ ਲੇਟ ਆਉਣ ’ਤੇ  ਅੱਧੇ ਦਿਨ ਦੀ ਛੁੱਟੀ ਲਾਈ ਜਾਵੇਗੀ। 
ਮੈਮੋਰੰਡਮ ਦੇ ਅਨੁਸਾਰ ‘‘ਆਦਤਨ ਲੇਟ ਆਉਣ ਅਤੇ ਛੇਤੀ ਜਾਣ ਦੀ ਕਰਮਚਾਰੀਆਂ  ਦੀ ਆਦਤ ਨੂੰ ਅਤੀ ਗੰਭੀਰਤਾ ਨਾਲ ਲੈਂਦੇ ਹੋਏ ਨਿਰਉਤਸ਼ਾਹਿਤ ਕਰਨਾ ਚਾਹੀਦਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਵਿਰੁੱਧ ਭਾਰਤ ਸਰਕਾਰ ਦੇ ਨਿਯਮਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।’’
‘‘ਇਸ ਦੇ ਨਾਲ ਹੀ ਅਜਿਹੇ ਕਰਮਚਾਰੀਆਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪਦੇ ਸਮੇਂ ਜਾਂ ਟ੍ਰੇਨਿੰਗ ਪ੍ਰੋਗਰਾਮਾਂ ’ਚ ਭੇਜਦੇ ਸਮੇਂ ਉਨ੍ਹਾਂ ਦੀ ਸਮੇਂ ਦੀ ਪਾਬੰਦੀ ਅਤੇ ਹਾਜ਼ਰੀ ਦੇ ਰਿਕਾਰਡ ਨੂੰ ਧਿਆਨ ’ਚ ਰੱਖਣਾ ਚਾਹੀਦਾ। ਦੇਰ ਨਾਲ ਦਫਤਰ ਆਉਣ ਵਾਲੇ ਕਰਮਚਾਰੀ ਦੀ ਅੱਧੇ ਦਿਨ ਦੀ ਛੁੱਟੀ ਲਗਾਈ ਜਾਵੇ।’’
ਅਧਿਕਾਰੀਆਂ-ਕਰਮਚਾਰੀਆਂ ’ਚ  ਲੇਟ ਲਤੀਫੀ ਦੇ ਰੁਝਾਨ ਨਾਲ ਸਰਕਾਰੀ ਦਫਤਰਾਂ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਆਮ ਜਨਤਾ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਇਸ ’ਤੇ ਰੋਕ ਲਗਾਉਣ ਲਈ ਲੇਟ ਲਤੀਫ ਅਤੇ ਦਫਤਰ ਤੋਂ ਛੇਤੀ ਚਲੇ ਜਾਣ ਵਾਲੇ ਸਰਕਾਰੀ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕਰਨਾ ਸਮੇਂ ਦੀ ਮੰਗ ਹੈ।     
–ਵਿਜੇ ਕੁਮਾਰ
 


Inder Prajapati

Content Editor

Related News