484.45 ਕਰੋੜ ''ਚ ਵਿਕੇ ਜਲੰਧਰ ਦੇ ਸ਼ਰਾਬ ਦੇ ਠੇਕੇ

03/21/2019 5:55:43 PM

ਜਲੰਧਰ (ਬੁਲੰਦ)— ਐੱਲ-2 ਅਤੇ ਐੱਲ 14-ਏ (ਦੇਸੀ ਤੇ ਅੰਗਰੇਜ਼ੀ) ਸ਼ਰਾਬ ਦੇ ਠੇਕਿਆਂ ਦੀ ਸਾਲ 2019-20 ਦੀ ਅਲਾਟਮੈਂਟ ਲਈ ਆਬਕਾਰੀ ਵਿਭਾਗ ਵੱਲੋਂ ਸਥਾਨਕ ਰੈਡ ਕਰਾਸ ਭਵਨ ਵਿਚ ਡਰਾਅ ਕੱਢੇ ਗਏ। ਇਸ ਮੌਕੇ ਜਲੰਧਰ ਸ਼ਹਿਰੀ ਦੇ 47 ਅਤੇ ਦਿਹਾਤੀ ਇਲਾਕਿਆਂ ਦੇ 33 ਗਰੁੱਪਾਂ ਨੂੰ ਮਿਲਾ ਕੇ ਕੁੱਲ 80 ਗਰੁੱਪਾਂ ਦੇ ਡਰਾਅ ਕੱਢੇ ਗਏ। ਵਿਭਾਗ ਨੇ ਸਰਕਾਰ ਵੱਲੋਂ ਮਿਲੇ 484 ਕਰੋੜ ਦੇ ਟਾਰਗੈੱਟ ਨੂੰ ਪੂਰਾ ਕਰਦਿਆਂ ਸਾਰੇ ਠੇਕੇ ਕੁੱਲ 484,45,18000 ਰੁਪਏ ਵਿਚ ਵੇਚੇ ਜਦੋਂ ਕਿ ਇਨ੍ਹਾਂ ਠੇਕਿਆਂ ਦੀ ਅਲਾਟਮੈਂਟ ਲਈ ਆਈਆਂ ਅਰਜ਼ੀਆਂ 'ਚੋਂ ਜਲੰਧਰ-1 ਅਰਬਨ ਡਵੀਜ਼ਨ ਨੂੰ 2207 ਅਰਜ਼ੀਆਂ ਤੋਂ ਤਕਰੀਬਨ 6.62 ਕਰੋੜ ਰੁਪਏ, ਜਲੰਧਰ-1 ਰੂਰਲ ਡਿਵੀਜ਼ਨ ਨੂੰ 1004 ਅਰਜ਼ੀਆਂ ਤੋਂ ਲਗਭਗ 3.01 ਕਰੋੜ ਰੁਪਏ ਤੇ ਜਲੰਧਰ-2 ਰੂਰਲ ਡਵੀਜ਼ਨ 'ਚ 1725 ਅਰਜ਼ੀਆਂ ਤੋਂ ਵਿਭਾਗ ਨੂੰ ਲਗਭਗ 5.17 ਕਰੋੜ ਦਾ ਮਾਲੀਆ ਹਾਸਲ ਹੋਇਆ। ਜਲੰੰਧਰ 'ਚ ਇਸ ਡਰਾਅ ਪ੍ਰਕਿਰਿਆ ਵਿਚ ਮੁੱਖ ਤੌਰ 'ਤੇ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ, ਏ. ਡੀ. ਸੀ. ਆਬਕਾਰੀ ਗੁਰਤੇਜ ਸਿੰਘ ਅਤੇ ਸਹਾਇਕ ਆਬਕਾਰੀ ਤੇ ਟੈਕਸ ਕਮਿਸ਼ਨਰ ਟੀ. ਐੱਸ. ਵਿਰਕ ਤੋਂ ਇਲਾਵਾ ਡੀ. ਈ. ਟੀ. ਸੀ. ਜਸਪਿੰਦਰ ਸਿੰਘ, ਏ. ਈ. ਟੀ. ਸੀ. ਮੋਬਾਇਲ ਵਿੰਗ ਪਵਨਜੀਤ ਸਿੰਘ. ਏ. ਈ. ਟੀ. ਸੀ. ਦਪਿੰਦਰ ਸਿੰਘ ਗਰਚਾ ਤੇ ਰਾਜਵਿੰਦਰ ਕੌਰ ਨੇ ਸਾਰੇ ਪ੍ਰੋਗਰਾਮ ਦਾ ਸੰਚਾਲਨ ਅਤੇ ਦੇਖ-ਰੇਖ ਕੀਤੀ।

ਟੁੱਟਿਆ ਜਸਦੀਪ ਕੌਰ ਚੱਢਾ ਦਾ ਗਲਬਾ, ਨਵੇਂ ਠੇਕੇਦਾਰ ਆਏ ਮੈਦਾਨ 'ਚ
ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੌਰਾਨ ਇਸ ਵਾਰ ਪੁਰਾਣੇ ਗਰੁੱਪਾਂ ਵਿਚ ਸਭ ਤੋਂ ਵੱਡੇ ਗਰੁੱਪ ਜਸਦੀਪ ਕੌਰ ਚੱਢਾ ਗਰੁੱਪ ਦਾ ਸ਼ਰਾਬ ਕਾਰੋਬਾਰ ਤੋਂ ਗਲਬਾ ਟੁੱਟ ਗਿਆ ਹੈ। ਜਾਣਕਾਰੀ ਅਨੁਸਾਰ ਪਿਛਲੀ ਵਾਰ ਚੱਢਾ ਗਰੁੱਪ ਦਾ ਜਲੰਧਰ ਦੇ 80 ਗਰੁੱਪਾਂ ਵਿਚੋਂ 42 ਗਰੁੱਪਾਂ 'ਤੇ ਕਬਜ਼ਾ ਸੀ, ਜੋ ਕਿ ਇਸ ਵਾਰ ਸਿਮਟ ਕੇ 15 ਗਰੁੱਪਾਂ ਤੱਕ ਹੀ ਰਹਿ ਗਿਆ ਹੈ। ਇਸ ਵਾਰ ਮੈਦਾਨ ਵਿਚ ਕਈ ਨਵੇਂ ਗਰੁੱਪ ਤੇ ਨਵੇਂ ਠੇਕੇਦਾਰ ਉਤਰੇ ਹਨ, ਜਿਨ੍ਹਾਂ ਦੇ ਨਾਂ 'ਤੇ ਗਰੁੱਪ ਅਲਾਟ ਹੋਏ ਹਨ।

ਕਿਸ ਦੀ ਝੋਲੀ 'ਚ ਕਿੰਨੇ ਗਰੁੱਪ?
ਗੱਲ ਜੇਕਰ ਜਲੰਧਰ-1 (ਨਗਰ ਨਿਗਮ ਏਰੀਆ) ਦੀ ਕਰੀਏ ਤਾਂ ਇਸ ਦੇ ਅਧੀਨ ਕੁੱਲ 47 ਗਰੁੱਪ ਅਲਾਟ ਹੋਏ ਹਨ। ਜਿਨ੍ਹਾਂ 'ਚੋਂ 8 ਗਰੁੱਪ ਗਰੋਵਰ- ਸਿੰਗਲਾ ਨੂੰ, 15 ਗਰੁੱਪ ਪੁਰਾਣੇ ਸਿੰਡੀਕੇਟ ਦੇ ਮਲਹੋਤਰਾ- ਸਿੰਗਲਾ-ਜਸਦੀਪ ਕੌਰ ਚੱਢਾ ਅਤੇ ਰਾਜਾ ਆਦਿ ਦੀ ਝੋਲੀ ਵਿਚ ਪਏ ਹਨ। 6 ਗਰੁੱਪ ਮਜੀਠੀਆ ਨੂੰ, 2 ਗਰੁੱਪ ਰੌਕੀ ਨੂੰ, 2 ਗਰੁੱਪ ਸਹਿਗਲ ਨੂੰ, 3 ਗਰੁੱਪ ਵਿੱਕੀ ਨੂੰ, 3 ਗਰੁੱਪ ਪਟਿਆਲਾ ਦੀ ਇਕ ਪਾਰਟੀ ਨੂੰ, 2 ਗਰੁੱਪ ਸਿਰਸਾ ਹਰਿਆਣਾ ਦੇ ਵਰੁਣ ਕਾਂਸਲ ਅਤੇ ਪ੍ਰੀਤਮ ਨੂੰ, 2 ਗਰੁੱਪ ਹਰਿਆਣਾ ਦੇ ਮਾਂਗੇ ਰਾਮ ਨੂੰ ਤੇ 4 ਗਰੁੱਪ ਵੱਖਰੇ-ਵੱਖਰੇ ਨਾਵਾਂ ਵਾਲੇ ਲੋਕਾਂ ਨੂੰ ਅਲਾਟ ਹੋਏ ਹਨ।

PunjabKesari


ਕਿਸ ਦੀ ਝੋਲੀ 'ਚ ਕਿੰਨੇ ਗਰੁੱਪ?
ਗੱਲ ਜੇਕਰ ਜਲੰਧਰ-1 (ਨਗਰ ਨਿਗਮ ਏਰੀਆ) ਦੀ ਕਰੀਏ ਤਾਂ ਇਸ ਦੇ ਅਧੀਨ ਕੁੱਲ 47 ਗਰੁੱਪ ਅਲਾਟ ਹੋਏ ਹਨ। ਜਿਨ੍ਹਾਂ ਵਿਚੋਂ 8 ਗਰੁੱਪ ਗਰੋਵਰ- ਸਿੰਗਲਾ ਨੂੰ, 15 ਗਰੁੱਪ ਪੁਰਾਣੇ ਸਿੰਡੀਕੇਟ ਦੇ ਮਲਹੋਤਰਾ- ਸਿੰਗਲਾ-ਜਸਦੀਪ ਕੌਰ ਚੱਢਾ ਤੇ ਰਾਜਾ ਆਦਿ ਦੀ ਝੋਲੀ ਵਿਚ ਪਏ ਹਨ। 6 ਗਰੁੱਪ ਮਜੀਠੀਆ ਨੂੰ, 2 ਗਰੁੱਪ ਰੌਕੀ ਨੂੰ, 2 ਗਰੁੱਪ ਸਹਿਗਲ ਨੂੰ, 3 ਗਰੁੱਪ ਵਿੱਕੀ ਨੂੰ, 3 ਗਰੁੱਪ ਪਟਿਆਲਾ ਦੀ ਇਕ ਪਾਰਟੀ ਨੂੰ, 2 ਗਰੁੱਪ ਸਿਰਸਾ ਹਰਿਆਣਾ ਦੇ ਵਰੁਣ ਕਾਂਸਲ ਤੇ ਪ੍ਰੀਤਮ ਨੂੰ, 2 ਗਰੁੱਪ ਹਰਿਆਣਾ ਦੇ ਮਾਂਗੇ ਰਾਮ ਨੂੰ ਅਤੇ 4 ਗਰੁੱਪ ਵੱਖਰੇ-ਵੱਖਰੇ ਨਾਵਾਂ ਵਾਲੇ ਲੋਕਾਂ ਨੂੰ ਅਲਾਟ ਹੋਏ ਹਨ।
ਗੱਲ ਜੇਕਰ ਜਲੰਧਰ ਰੂਰਲ ਡਿਵੀਜ਼ਨ -1 ਦੀ ਕਰੀਏ ਤਾਂ ਇਸ ਵਿਚ 8 ਗਰੁੱਪਾਂ ਵਿਚੋਂ 5 ਗਰੁੱਪ ਗੋਰਾਇਆ ਟ੍ਰੇਡਰਜ਼ ਨੂੰ, 2 ਗਰੁੱਪ ਜੈਕੋ ਵਾਈਨ ਨੂੰ ਅਤੇ 1 ਗਰੁੱਪ ਫਿਲੌਰ ਦੇ ਇਕ ਨਵੇਂ ਠੇਕੇਦਾਰ ਨੂੰ ਅਲਾਟ ਹੋਇਆ ਹੈ। ਇਸੇ ਤਰ੍ਹਾਂ ਜਲੰਧਰ-2 ਰੂਰਲ ਡਵੀਜ਼ਨ ਦੇ 25 ਗਰੁੱਪਾਂ ਵਿਚੋਂ 5 ਗਰੁੱਪ ਜੈਕੋ ਵਾਈਨ ਨੂੰ, 4 ਗਰੁੱਪ ਕਸ਼ਮੀਰੀ ਲਾਲ ਨੂੰ, 4 ਗਰੁੱਪ ਮਲਹੋਤਰਾ ਨੂੰ ਅਤੇ ਹੋਰ ਗਰੁੱਪ ਵੱਖਰੇ-ਵੱਖਰੇ ਠੇਕੇਦਾਰਾਂ ਜਿਵੇਂ ਰਾਕੇਸ਼ ਸਹਿਗਲ, ਵਿਜੇ ਕੁਮਾਰ, ਮਾਨਵ, ਗਰੋਵਰ ਅਤੇ ਪੁਰੀਆ ਗਰੁੱਪ ਨੂੰ ਅਲਾਟ ਹੋਏ ਹਨ।

ਢਾਈ ਕਰੋੜ ਕੈਸ਼ ਤੇ ਹੋਰ ਪੇਮੈਂਟ ਚੈੱਕ ਤੇ ਡਰਾਫਟ ਨਾਲ ਜਮ੍ਹਾ ਹੋਈ
ਭਾਵੇਂ ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ ਪਰ ਬੀਤੇ ਦਿਨ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ ਵਿਚ ਠੇਕੇਦਾਰ ਭਾਰੀ ਕੈਸ਼ ਲੈ ਕੇ ਪਹੁੰਚੇ। ਨੀਲਾਮੀ ਵਾਲੀ ਜਗ੍ਹਾ 'ਤੇ ਇਕ ਨਿੱਜੀ ਬੈਂਕ ਵਲੋਂ ਕੈਸ਼ ਕਾਊਂਟਰ ਲਾਇਆ ਗਿਆ ਸੀ। ਨੀਲਾਮੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਅਲਾਟੀਆਂ ਕੋਲੋਂ ਕੁੱਲ ਫੀਸ ਦਾ 25 ਫੀਸਦੀ ਮੌਕੇ 'ਤੇ ਜਮ੍ਹਾ ਕਰਵਾਇਆ ਗਿਆ। ਜਿਸ ਕਾਰਨ ਢਾਈ ਕਰੋੜ ਰੁਪਏ ਕੈਸ਼ ਜਮ੍ਹਾ ਹੋਏ ਤੇ ਹੋਰ ਰਕਮ ਚੈੱਕਾਂ ਤੇ ਡਰਾਫਟਾਂ ਜ਼ਰੀਏ ਵਸੂਲ ਹੋਈ ਹੈ। ਜਿਸ ਦਾ ਅਜੇ ਹਿਸਾਬ ਲਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰਾ ਕੈਸ਼ ਇਨਕਮ ਟੈਕਸ ਦੇ ਅਧੀਨ ਹੈ। ਇਸ ਵਿਚ ਕਿਸੇ ਤਰ੍ਹਾਂ ਦੀ ਹੇਰਾਫੇਰੀ ਜਾਂ ਦੋ ਨੰਬਰ ਦੇ ਪੈਸੇ ਹੋਣ ਦਾ ਸਵਾਲ ਨਹੀਂ ਉਠਦਾ।
ਨਹੀਂ ਬਣਿਆ ਸਿੰਡੀਕੇਟ ਤਾਂ ਸਸਤੀ ਹੋਵੇਗੀ ਸ਼ਰਾਬ
ਸ਼ਰਾਬ ਠੇਕਿਆਂ ਦੀ ਅਲਾਟਮੈਂਟ ਤੋਂ ਬਾਅਦ ਜੋ ਸਥਿਤੀ ਸਪੱਸ਼ਟ ਹੋਈ ਹੈ, ਉਸ ਨੂੰ ਵੇਖ ਕੇ ਸ਼ਰਾਬ ਕਾਰੋਬਾਰੀ ਅੰਦਾਜ਼ਾ ਲਾ ਸਕਦੇ ਹਨ ਕਿ ਇਸ ਵਾਰ ਸ਼ਹਿਰ ਵਿਚ ਸ਼ਰਾਬ ਸਿੰਡੀਕੇਟ ਬਣਨ ਦੇ ਆਸਾਰ ਕਾਫੀ ਘੱਟ ਹੋ ਗਏ ਹਨ ਕਿਉਂਕਿ ਪਿਛਲੀ ਵਾਰ ਅੱਧੇ ਤੋਂ ਵੱਧ ਗਰੁੱਪਾਂ 'ਤੇ ਚੱਢਾ ਮੈਡਮ ਦਾ ਕਬਜ਼ਾ ਸੀ ਅਤੇ ਹੋਰ ਗਰੁੱਪ ਵੱਡੇ ਠੇਕੇਦਾਰਾਂ ਕੋਲ ਹੋਣ ਕਾਰਨ ਜ਼ਿਲੇ ਵਿਚ ਸਿੰਡੀਕੇਟ ਬਣ ਗਿਆ ਸੀ। ਜਿਸ ਕਾਰਨ ਸ਼ਰਾਬ ਮਨਚਾਹੇ ਰੇਟਾਂ 'ਤੇ ਵੇਚੀ ਜਾਂਦੀ ਰਹੀ ਹੈ। ਇਸ ਸਿੰਡੀਕੇਟ ਵੱਲੋਂ ਸ਼ਰਾਬ ਦੇ ਠੇਕੇ ਵੀ ਤੈਅ ਗਿਣਤੀ ਤੋਂ ਵੱਧ ਚਲਾਏ ਜਾਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਜਿਸ ਤੋਂ ਬਾਅਦ ਲਗਾਤਾਰ ਸ਼ਰਾਬ ਦੇ ਛੋਟੇ ਕਾਰੋਬਾਰੀਆਂ ਵਲੋਂ ਮੰਗ ਕੀਤੀ ਜਾਂਦੀ ਰਹੀ ਸੀ ਕਿ ਸਰਕਾਰ ਵੱਲੋਂ ਸਿੰਡੀਕੇਟ ਦਾ ਗਲਬਾ ਖਤਮ ਕਰਨ ਲਈ ਸ਼ਰਾਬ ਕਾਰਪੋਰੇਸ਼ਨ ਬਣਾਈ ਜਾਵੇ। ਇਸ ਵਾਰ ਭਾਵੇਂ ਕਾਰਪੋਰੇਸ਼ਨ ਤਾਂ ਨਹੀਂ ਬਣ ਸਕੀ ਪਰ ਜਿਸ ਤਰ੍ਹਾਂ ਵੱਡੇ ਗਰੁੱਪਾਂ ਦਾ ਗਲਬਾ ਖਤਮ ਹੋਇਆ ਹੈ ਅਤੇ ਨਵੇਂ ਗਰੁੱਪਾਂ ਨੂੰ ਮੈਦਾਨ ਵਿਚ ਉਤਰਨ ਦਾ ਮੌਕਾ ਮਿਲਿਆ ਹੈ। ਉਸ ਤੋਂ ਲੱਗਦਾ ਹੈ ਕਿ ਇਸ ਵਾਰ ਸਿੰਡੀਕੇਟ ਨਹੀਂ ਬਣੇਗਾ। 

ਜਾਣਕਾਰ ਦੱਸਦੇ ਹਨ ਕਿ ਸਿੰਡੀਕੇਟ ਨਾ ਬਣਨ ਤੋਂ ਸਾਫ ਹੈ ਕਿ ਸ਼ਰਾਬ ਕਾਰੋਬਾਰੀਆਂ ਵਿਚ ਕੰਪੀਟੀਸ਼ਨ ਵਧੇਗਾ ਅਤੇ ਇਸ ਵਾਰ ਗਾਹਕਾਂ ਨੂੰ ਸ਼ਰਾਬ ਸਸਤੀ ਮਿਲੇਗੀ। ਉਥੇ ਦੂਜੇ ਪਾਸੇ ਹੋਰ ਵੱਡੇ ਗਰੁੱੱਪਾਂ ਦਾ ਇਸ ਵਾਰ ਠੇਕਿਆਂ ਦੀ ਅਲਾਟਮੈਂਟ ਲਈ ਘੱਟ ਅਰਜ਼ੀਆਂ ਦਾਇਰ ਕਰਨ ਬਾਰੇ ਇਕ ਹੋਰ ਵੱਡੇ ਗਰੁੱਪ ਦੇ ਨੁਮਾਇੰਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਵਾਰ ਵਿਭਾਗ ਵਲੋਂ ਰੈਵੇਨਿਊ ਵਧਾਉਣ ਲਈ ਫੀਸਾਂ ਵਿਚ ਕਾਫੀ ਵਾਧਾ ਕੀਤਾ ਗਿਆ ਹੈ, ਦੂਜਾ ਜਿਨ੍ਹਾਂ ਇਲਾਕਿਆਂ ਵਿਚ ਸ਼ਰਾਬ ਘੱਟ ਵਿਕਦੀ ਹੈ ਉਥੇ ਕੋਟਾ ਘੱਟ ਕਰ ਕੇ ਜਿੱਥੇ ਜ਼ਿਆਦਾ ਵਿਕਦੀ ਹੈ ਉਥੇ ਸ਼ਰਾਬ ਦਾ ਕੋਟਾ ਵੀ ਵਧਾਇਆ ਗਿਆ ਹੈ। ਜਿਸ ਨਾਲ ਵੱਡੇ ਗਰੁੱਪਾਂ ਦਾ ਇਸ ਵੱਲੋਂ ਮੋਹ ਭੰਗ ਹੋਇਆ ਹੈ। ਉਧਰ ਵਿਭਾਗੀ ਅਧਿਕਾਰੀ ਇਸ ਵਾਰ ਠੇਕਿਆਂ ਦੀ ਅਲਾਟਮੈਂਟ ਤੋਂ ਪ੍ਰਾਪਤ ਹੋਏ ਮਾਲੀਏ ਤੋਂ ਖੁਸ਼ ਹਨ। ਡੀ. ਈ. ਟੀ. ਸੀ. ਜਸਪਿੰਦਰ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 72 ਕਰੋੜ ਰੁਪਏ ਦਾ ਜ਼ਿਆਦਾ ਮਾਲੀਆ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਨੀਲਾਮੀ ਪ੍ਰਕਿਰਿਆ ਕਾਮਯਾਬ ਰਹੀ। ਇਸ ਮੌਕੇ ਈ. ਟੀ. ਓ. ਦੀਵਾਨ ਚੰਦ, ਨੀਰਜ ਸ਼ਰਮਾ ਤੇ ਪ੍ਰਸ਼ੋਤਮ ਪਠਾਨੀਆ ਵੀ ਮੌਜੂਦ ਸਨ।


shivani attri

Content Editor

Related News