2000 ਰੁਪਏ ਦੇ ਨੋਟ ਬੰਦ ਹੋਣ ਦੇ ਐਲਾਨ ਮਗਰੋਂ ਲੋਕਾਂ ''ਚ ਹਫ਼ੜਾ-ਦਫ਼ੜੀ, ਬੈਂਕਾਂ ''ਚ ਜਮ੍ਹਾ ਕਰਵਾਉਣ ਪਹੁੰਚ ਰਹੇ ਲੋਕ

05/22/2023 1:07:05 PM

ਰੂਪਨਗਰ (ਕੈਲਾਸ਼)- ਭਾਰਤੀ ਰਿਜ਼ਰਵ ਬੈਂਕ ਵੱਲੋਂ 2000 ਦੇ ਨੋਟਾਂ ਨੂੰ 30 ਸਤੰਬਰ ਤੱਕ ਬਦਲਣ ਜਾਂ ਬੈਂਕਾਂ ’ਚ ਜਮ੍ਹਾ ਕਰਵਾਉਣ ਦੇ ਕੀਤੇ ਐਲਾਨ ਤੋਂ ਬਾਅਦ ਲੋਕਾਂ ਵਿਚ ਇਕ ਵਾਰ ਫਿਰ ਪਹਿਲਾਂ ਵਾਂਗ ਹਫ਼ੜਾ-ਦਫ਼ੜੀ ਦਾ ਮਾਹੌਲ ਵੇਖਣ ਨੂੰ ਮਿਲਿਆ। ਜਦੋਂ ਪਿਛਲੇ ਦਿਨੀਂ ਇਸ ਦਾ ਐਲਾਨ ਆਰ. ਬੀ. ਆਈ. ਵੱਲੋਂ ਕੀਤਾ ਗਿਆ ਤਾਂ ਬਹੁਤ ਸਾਰੇ ਲੋਕ ਪਹਿਲੇ ਦਿਨ ਸ਼ਨੀਵਾਰ ਸਵੇਰੇ 2000 ਰੁਪਏ ਦੇ ਨੋਟ ਲੈਣ ਅਤੇ ਆਪਣੇ ਖਾਤਿਆਂ ’ਚ ਜਮ੍ਹਾ ਕਰਵਾਉਣ ਲਈ ਡਾਕਖਾਨੇ ਅਤੇ ਬੈਂਕਾਂ ’ਚ ਪੁੱਜੇ। ਇਸ ਨਾਲ ਡਾਕਘਰ ਦੇ ਅਧਿਕਾਰੀ ਵੀ ਹੈਰਾਨ ਰਹਿ ਗਏ।

ਇਸ ਸਬੰਧੀ ਡਾਕਘਰ ਦੇ ਪੋਸਟ ਮਾਸਟਰ ਨਰੇਸ਼ ਬਾਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਰੁਟੀਨ ’ਚ 2000 ਦੇ ਨੋਟ ਬਹੁਤ ਘੱਟ ਮਿਲ ਰਹੇ ਸਨ ਪਰ ਪਿਛਲੇ ਦਿਨੀਂ ਨੋਟਾਂ ਦੇ ਪ੍ਰਚਲਨ ਲਈ ਆਰ. ਬੀ. ਆਈ. ਵੱਲੋਂ ਐਲਾਨੇ ਗਏ 30 ਸਤੰਬਰ ਦੀ ਤਾਰੀਖ਼ ਕਾਰਨ ਪਹਿਲੇ ਦਿਨ ਹੀ 2000 ਦੇ ਨੋਟ ਲੈ ਕੇ ਡਾਕਖਾਨੇ ਸਵੇਰੇ 9:30 ਵਜੇ ਪਹੁੰਚੇ ਗਏ ਜਿਸ ਕਾਰਨ ਉਹ ਵੀ ਹੈਰਾਨ ਰਹਿ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ 2000 ਦੇ ਨੋਟ ਜਮ੍ਹਾ ਕਰਵਾਉਣ ਜਾਂ ਨਾ ਜਮ੍ਹਾ ਕਰਵਾਉਣ ਬਾਰੇ ਕੋਈ ਵੱਖਰਾ ਦਿਸ਼ਾ-ਨਿਰਦੇਸ਼ ਨਹੀਂ ਹਨ ਪਰ ਫਿਰ ਵੀ ਉਸ ਨੇ 2000 ਦੇ ਨੋਟਾਂ ਨੂੰ ਲੋਕਾਂ ਕੋਲ ਜਮ੍ਹਾ ਕਰਵਾਉਣ ਲਈ ਦੇਖ ਕੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ 2000 ਦੇ ਨੋਟ ਡਾਕਖਾਨੇ ’ਚ ਜਮ੍ਹਾ ਕਰਵਾਏ ਗਏ।

ਇਹ ਵੀ ਪੜ੍ਹੋ -ਫਿਲੌਰ: ਕਲਯੁਗੀ ਮਾਂ ਦਾ ਰੂਹ ਕੰਬਾਊ ਕਾਰਾ, 10 ਸਾਲਾ ਬੱਚੀ ਦੇ ਸਰੀਰ 'ਤੇ ਦਾਗੇ ਗਰਮ ਸਰੀਏ, ਪ੍ਰਾਈਵੇਟ ਪਾਰਟ ਤੱਕ ਨਹੀਂ ਛੱਡਿਆ

ਉਨ੍ਹਾਂ ਦੱਸਿਆ ਕਿ ਜਦੋਂ 8 ਨਵੰਬਰ 2016 ਨੂੰ ਰਾਤ 8 ਵਜੇ ਨੋਟਬੰਦੀ ਦਾ ਐਲਾਨ ਕੀਤਾ ਗਿਆ ਸੀ ਤਾਂ ਡਾਕਖਾਨੇ ’ਚ ਨੋਟ ਬਦਲਣ ਲਈ ਵੱਖਰੇ ਤੌਰ ’ਤੇ ਚਾਰ ਕਾਊਂਟਰ ਬਣਾਏ ਗਏ ਸਨ ਪਰ ਹੁਣ ਲੋਕਾਂ ਕੋਲ 30 ਸਤੰਬਰ ਤੱਕ ਦਾ ਸਮਾਂ ਹੈ। ਫਿਰ ਵੀ ਲੋਕ ਪਹਿਲੇ ਦਿਨ ਹੀ 2000 ਰੁਪਏ ਦੇ ਨੋਟ ਲੈ ਕੇ ਵੱਡੀ ਗਿਣਤੀ ’ਚ ਡਾਕਘਰ ਪਹੁੰਚੇ। ਉਨ੍ਹਾਂ ਸਪੱਸ਼ਟ ਕੀਤਾ ਕਿ ਡਾਕਘਰ ’ਚ ਸਰਕਾਰ ਅਤੇ ਆਰ.ਬੀ.ਆਈ. ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ 2000 ਰੁਪਏ ਦੇ ਨੋਟ ਜਮ੍ਹਾ ਜਾਂ ਬਦਲੇ ਜਾ ਸਕਦੇ ਹਨ। ਇਸੇ ਤਰ੍ਹਾਂ ਸਟੇਟ ਬੈਂਕ ਆਫ਼ ਇੰਡੀਆ ਦੇ ਚੀਫ਼ ਮੈਨੇਜਰ ਸੁਨੀਲ ਕੁਮਾਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਸਪੱਸ਼ਟ ਕੀਤਾ ਕਿ 2000 ਰੁਪਏ ਦੇ ਨੋਟ ਚੱਲਦੇ ਰਹਿਣਗੇ ਅਤੇ 30 ਸਤੰਬਰ ਤੱਕ ਕੋਈ ਵੀ ਵਿਅਕਤੀ ਇਕਮੁਸ਼ਤ ’ਚ 20,000 ਰੁਪਏ ਤੱਕ ਬਦਲਵਾ ਸਕਦਾ ਹੈ ਜਾਂ ਖਾਤੇ ਵਿਚ ਬਿਨਾਂ ਕਿਸੇ ਸੀਮਾ ਨੋਟ ਜਮ੍ਹਾ ਕਰਵਾਏ ਜਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨੋਟਬੰਦੀ ਤੋਂ ਬਾਅਦ ਕੁਝ ਲੋਕ 2000 ਰੁਪਏ ਦੇ ਨੋਟ ਜਮ੍ਹਾ ਕਰਵਾਉਣ ਲਈ ਕਾਹਲੇ ਸਨ।

ਇਹ ਵੀ ਪੜ੍ਹੋ - ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਰਤਾਰਪੁਰ ਜੰਗ-ਏ-ਅਜ਼ਾਦੀ ਨੇੜੇ ਪ੍ਰਾਈਵੇਟ ਬੱਸਾਂ ਦੀ ਕੀਤੀ ਅਚਨਚੇਤ ਚੈਕਿੰਗ

ਜ਼ਿਕਰਯੋਗ ਇਹ ਹੈ ਕਿ ਸਾਲ 2018-19 ਤੋਂ 2000 ਰੁਪਏ ਦੇ ਨੋਟਾਂ ਦੀ ਛਪਾਈ ਆਰ. ਬੀ. ਆਈ. ਦੁਆਰਾ ਬੰਦ ਕਰ ਦਿੱਤੀ ਗਈ ਸੀ ਅਤੇ ਬੈਂਕਾਂ ਅਤੇ ਬੈਂਕਾਂ ਦੇ ਏ. ਟੀ. ਐੱਮ. ਵਿਚ 2000 ਰੁਪਏ ਦੇ ਨੋਟਾਂ ਦਾ ਬਹੁਤ ਘੱਟ ਭੁਗਤਾਨ ਕੀਤਾ ਜਾ ਰਿਹਾ ਸੀ। ਸਿਰਫ਼ 500 ਦੇ ਨੋਟ ਹੀ ਚੱਲ ਰਹੇ ਸਨ। ਸੂਤਰਾਂ ਅਨੁਸਾਰ ਭਾਰਤ ਸਰਕਾਰ ਨੇ ਕਾਲੇ ਧਨ ’ਤੇ ਰੋਕ ਲਗਾਉਣ ਜਾਂ ਇਸ ਨੂੰ ਬਾਹਰ ਲਿਆਉਣ ਲਈ ਇਕ ਵਾਰ ਫਿਰ ਤੋਂ 2000 ਰੁਪਏ ਦੇ ਨੋਟਾਂ 'ਤੇ ਪਾਬੰਦੀ ਲਗਾ ਦਿੱਤੀ ਹੈ ਕਿਉਂਕਿ ਨੋਟ ਜਿੰਨਾ ਵੱਡਾ ਹੁੰਦਾ ਹੈ, ਕਾਲਾ ਧਨ ਜਮ੍ਹਾ ਕਰਨ ਵਾਲਿਆਂ ਲਈ ਇਸ ਨੂੰ ਰੱਖਣਾ ਓਨਾ ਹੀ ਆਸਾਨ ਹੁੰਦਾ ਹੈ, ਜਿਸ ਨਾਲ ਕਾਲੇ ਧਨ ਨੂੰ ਹੁਲਾਰਾ ਮਿਲਦਾ ਹੈ। ਜਦੋਂ ਸਾਲ 2016 ’ਚ ਨੋਟਬੰਦੀ ਕੀਤੀ ਗਈ ਸੀ ਅਤੇ ਬੈਂਕਾਂ ’ਚ 500 ਅਤੇ 1000 ਰੁਪਏ ਦੇ ਨੋਟ ਜਮ੍ਹਾ ਹੋਏ ਸਨ ਸੂਤਰਾਂ ਅਨੁਸਾਰ ਕੁੱਲ ਨੋਟਾਂ ਦੀ ਗਿਣਤੀ 10 ਲੱਖ ਕਰੋੜ ਰੁਪਏ ਤੋਂ ਘੱਟ ਸਨ, ਜਿਸ ਨੂੰ ਸਰਕਾਰ ਨੇ ਕਾਲਾ ਧਨ ਮੰਨਿਆ ਸੀ। ਹੁਣ ਇਕ ਵਾਰ ਫਿਰ ਸਰਕਾਰ ਨੇ ਕਾਲਾ ਧਨ ਜਮ੍ਹਾ ਕਰਨ ਵਾਲਿਆਂ ਨੂੰ ਝਟਕਾ ਦੇਣ ਦਾ ਫ਼ੈਸਲਾ ਕੀਤਾ ਹੈ ਪਰ ਇਸ ਦਾ ਆਮ ਆਦਮੀ ’ਤੇ ਕੋਈ ਅਸਰ ਨਹੀਂ ਪਵੇਗਾ।

ਇਹ ਵੀ ਪੜ੍ਹੋ - ਮਿਲੀ ਰੂਹ ਕੰਬਾਊ ਮੌਤ, ਭੋਗਪੁਰ 'ਚ ਤਾਰਾਂ ਨਾਲ ਲਟਕਿਆ ਰਿਹਾ ਲਾਈਨਮੈਨ, ਤੜਫ਼-ਤੜਫ਼ ਕੇ ਨਿਕਲੀ ਜਾਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News