ਪੰਜਾਬ ''ਚ ਵੱਡੀ ਵਾਰਦਾਤ, ਘਰ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ

Friday, Sep 27, 2024 - 12:13 PM (IST)

ਬਲਾਚੌਰ (ਬੈਂਸ, ਬ੍ਰਹਮਪੁਰੀ)- ਇਥੋਂ ਦੇ ਪਿੰਡ ਲੋਹਗੜ੍ਹ ਵਿਖੇ ਇਕ ਪੁਰਾਣੀ ਰੰਜਿਸ਼ ਤਹਿਤ ਹਰਜਿੰਦਰ ਸਿੰਘ ਪੁੱਤਰ ਸਵ. ਕਰਨੈਲ ਸਿੰਘ ਦੇ ਗੁਆਂਢ ’ਚ ਰਹਿੰਦੇ ਨੀਰਜ ਕੁਮਾਰ ਪੁੱਤਰ ਗੁਰਮੀਤ ਸਿੰਘ ਵੱਲੋਂ ਹਰਜਿੰਦਰ ’ਤੇ ਜਾਨਲੇਵਾ ਹਮਲਾ ਕਰਕੇ ਉਸ ਦੀਆਂ ਦੋਵੇਂ ਲੱਤਾਂ ਅਤੇ ਬਾਹਾਂ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਸਦਰ ਥਾਣੇ ’ਚ ਹਰਜਿੰਦਰ ਸਿੰਘ ਦੇ ਬਿਆਨਾਂ ’ਤੇ ਆਧਾਰਿਤ ਪੁਲਸ ਵੱਲੋਂ ਨੀਰਜ ਕੁਮਾਰ ਵਿਰੁੱਧ ਮੁਕੱਦਮਾ ਦਰਜ ਕਰਕੇ ਕਥਿਤ ਮੁਲਜ਼ਮ ਦੀ ਭਾਲ ਆਰੰਭ ਕਰ ਦਿੱਤੀ ਗਈ ਹੈ। ਹਰਜਿੰਦਰ ਸਿੰਘ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ’ਚ ਉਸ ਨੇ ਦੱਸਿਆ ਕਿ ਉਹ 22 ਸਤੰਬਰ ਨੂੰ ਆਪਣੀ ਬੱਚੀ ਅਤੇ ਪਤਨੀ ਸਮੇਤ ਕਿਸੇ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਲਈ ਘਰੋਂ ਆਪਣੇ ਮੋਟਰਸਾਈਕਲ ’ਤੇ ਰਵਾਨਾ ਹੋਣ ਵਾਲੇ ਸਨ।

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਉਜਾੜ ਦਿੱਤਾ ਪਰਿਵਾਰ, 23 ਸਾਲਾ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ

ਜਦੋਂ ਮੈਂ ਆਪਣਾ ਮੋਟਰਸਾਈਕਲ ਸਟਾਰਟ ਕਰਨ ਲੱਗਾ ਤਾਂ ਮੇਰੇ ਗੁਆਂਢ ’ਚ ਰਹਿੰਦਾ ਨੀਰਜ ਮੇਰੇ ਵੱਲ ਘੂਰ-ਘੂਰ ਕੇ ਵੇਖਣ ਲੱਗ ਪਿਆ ਅਤੇ ਕਹਿਣ ਲੱਗਾ ਕਿ ਤੂੰ ਮੇਰੇ ਕੋਲੋਂ ਕਿਸੇ ਝਗੜੇ ’ਚ ਮੁਆਫ਼ੀ ਮੰਗਵਾਈ ਅਤੇ ਮੈਨੂੰ ਬੇਇੱਜ਼ਤ ਕੀਤਾ ਹੈ, ਜਿਸ ਦਾ ਬਦਲਾ ਮੈਂ ਤੇਰੇ ਕੋਲੋਂ ਲੈਣਾ ਹੈ, ਮੈਂ ਉਸ ਨੂੰ ਆਖਿਆ ਕਿ ਜਦੋਂ ਰਾਜ਼ੀਨਾਮਾ ਹੋ ਗਿਆ ਹੈ ਤਾਂ ਹੁਣ ਤੂੰ ਮੇਰੇ ਨਾਲ ਕਿਉਂ ਲੜ ਰਿਹਾ ਹੈ। ਇਸੇ ਦੌਰਾਨ ਉਸ ਦੀ ਚਾਚੀ ਜਸਵੀਰ ਕੌਰ ਪਤਨੀ ਜੀਤ ਰਾਮ ਵੀ ਆ ਗਈ। ਉਸ ਨੇ ਵੀ ਨੀਰਜ ਨੂੰ ਕਿਹਾ ਕਿ ਜਦੋਂ ਰਾਜ਼ੀਨਾਮਾ ਹੋ ਗਿਆ ਹੈ ਤਾਂ ਤੂੰ ਹੁਣ ਕਿਉਂ ਲੜ ਰਿਹਾ ਹੈ, ਮੈਂ ਆਪਣੀ ਚਾਚੀ ਨਾਲ ਗੱਲਾਂ ਕਰਨ ਲੱਗ ਪਿਆ, ਨੀਰਜ ਇਕਦਮ ਆਪਣੇ ਘਰੋਂ ਕਿਰਪਾਨ ਚੁੱਕ ਕੇ ਲੈ ਆਇਆ ਅਤੇ ਵੇਖਦੇ-ਵੇਖਦੇ ਉਸ ਨੇ ਕਿਰਪਾਨ ਦਾ ਸਿੱਧਾ ਵਾਰ ਮੇਰੇ ਸਿਰ ’ਤੇ ਕੀਤਾ। ਮੈਂ ਜ਼ਮੀਨ’ਤੇ ਡਿੱਗ ਪਿਆ। ਮੇਰੇ ਡਿੱਗੇ ਹੋਏ ’ਤੇ ਨੀਰਜ ਨੇ ਮੇਰੀਆਂ ਲੱਤਾਂ-ਬਾਹਾਂ ’ਤੇ ਕਿਰਪਾਨਾਂ ਨਾਲ ਕਾਫ਼ੀ ਵਾਰ ਕੀਤੇ।

ਜਦੋਂ ਮੈਂ ਰੌਲਾ ਪਾਇਆ ਤਾਂ ਰੌਲਾ ਸੁਣ ਕੇ ਆਂਢੀ-ਗੁਆਂਢੀ ਇਕੱਠੇ ਹੋ ਗਏ। ਮੇਰੇ ਭਰਾ ਚਰਨਜੀਤ ਨੇ ਮੈਨੂੰ ਕਿਸੇ ਸਾਧਨ ਰਾਹੀਂ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਯਾਦਗਾਰੀ ਸਰਕਾਰੀ ਹਸਪਤਾਲ ਬਲਾਚੌਰ ਵਿਖੇ ਇਲਾਜ ਹਿੱਤ ਲਿਆਂਦਾ ਗਿਆ, ਜਿੱਥੇ ਮੇਰੀ ਗੰਭੀਰ ਹਾਲਤ ਵੇਖਦਿਆਂ ਡਿਊਟੀ ’ਤੇ ਤਾਇਨਾਤ ਡਾਕਟਰਾਂ ਨੇ ਮੈਨੂੰ ਸਿਵਲ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਇਲਾਜ ਹਿੱਤ ਭੇਜ ਦਿੱਤਾ। ਘਰੋਂ ਦੂਰ ਰਹਿ ਕੇ ਇਲਾਜ ਕਰਵਾਉਣਾ ਮੇਰੇ ਵਾਸਤੇ ਬਹੁਤ ਔਖਾ ਸੀ। ਮੇਰੇ ਬੇਨਤੀ ਕਰਨ ਉਪਰੰਤ ਉਥੋਂ ਦੀ ਡਾਕਟਰੀ ਟੀਮ ਨੇ ਮੈਨੂੰ ਆਪਣੇ ਪੱਧਰ ’ਤੇ ਇਲਾਜ ਕਰਵਾਉਣ ਹਿੱਤ ਬੇਨਤੀ ਨੂੰ ਮਨਜ਼ੂਰ ਕੀਤਾ, ਹੁਣ ਮੈਂ ਜ਼ੇਰੇ ਇਲਾਜ ਇਕ ਗੈਰ-ਸਰਕਾਰੀ ਹਸਪਤਾਲ ’ਚ ਹਾਂ।

ਇਹ ਵੀ ਪੜ੍ਹੋ- ਉੱਜੜ ਰਹੀਆਂ ਮਾਵਾਂ ਦੀਆਂ ਕੁੱਖਾਂ, ਨਸ਼ੇ ਦੀ ਦਲਦਲ 'ਚ ਡੁੱਬਦੀ ਜਾ ਰਹੀ ਪੰਜਾਬ ਦੀ ਜਵਾਨੀ

ਕੀ ਕਹਿਣੈ ਤਫ਼ਦੀਸ਼ੀ ਅਫ਼ਸਰ ਮੈਡਮ ਅਮਰਜੀਤ ਕੌਰ ਦਾ

ਜਦੋਂ ਇਸ ਝਗੜੇ ਸਬੰਧੀ ਦਰਜ ਕੀਤੇ ਮਾਮਲੇ ਬਾਰੇ ਗੱਲ ਕੀਤੀ ਤਾਂ ਮੈਡਮ ਅਮਰਜੀਤ ਕੌਰ ਨੇ ਕਿਹਾ ਕਿ ਇਸ ਮਾਮਲੇ ’ਚ ਲੋੜੀਂਦਾ ਕਥਿਤ ਮੁਲਜ਼ਮ ਨੀਰਜ ਕੁਮਾਰ ਵੱਢ-ਟੁਕ ਕਰਨ ਉਪਰੰਤ ਫਰਾਰ ਹੈ, ਜਿਸ ਦੀ ਭਾਲ ਲਈ ਥਾਂ-ਥਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਸਾਵਧਾਨ! ਪੰਜਾਬ 'ਚ ਜਾਨਲੇਵਾ ਹੋਣ ਲੱਗੀ ਇਹ ਬੀਮਾਰੀ, ਇੰਝ ਕਰੋ ਆਪਣਾ ਬਚਾਅ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News