ਕਾਠਗੜ੍ਹ ''ਚ ਵੱਡਾ ਹਾਦਸਾ, ਫੈਕਟਰੀ ਵਿਚ ਕੰਮ ਕਰਦਾ ਮਜ਼ਦੂਰ ਬੁਰੀ ਤਰ੍ਹਾਂ ਝੁਲਸਿਆ

Friday, May 02, 2025 - 11:54 AM (IST)

ਕਾਠਗੜ੍ਹ ''ਚ ਵੱਡਾ ਹਾਦਸਾ, ਫੈਕਟਰੀ ਵਿਚ ਕੰਮ ਕਰਦਾ ਮਜ਼ਦੂਰ ਬੁਰੀ ਤਰ੍ਹਾਂ ਝੁਲਸਿਆ

ਕਾਠਗੜ੍ਹ (ਰਾਜੇਸ਼ ਸ਼ਰਮਾ)-ਸਨਅਤੀ ਖੇਤਰ ਟੋਂਸਾ ਵਿਚ ਸਥਿਤ ਸ਼੍ਰੀਆਂਸ ਪੇਪਰ ਮਿੱਲ ਵਿਚ ਮਜ਼ਦੂਰ ਦਿਵਸ ਦੇ ਮੌਕੇ ਵੀਰਵਾਰ ਇਕ ਮਜ਼ਦੂਰ ਵਿਨੇ ਕੁਮਾਰ ਪੁੱਤਰ ਹਰਬਿਲਾਸ ਪਿੰਡ ਜੰਡੀ ਫੈਕਟਰੀ ਵਿਚ ਕੰਮ ਕਰਦੇ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਫੈਕਟਰੀ ਮੈਨੇਜਮੈਂਟ ਵੱਲੋਂ ਇਲਾਜ ਲਈ ਰੋਪੜ ਦੇ ਇਕ ਹਸਪਤਾਲ ਦੇ ਜਨਰਲ ਵਾਰਡ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੂੰ ਕਿਸੇ ਤਰ੍ਹਾਂ ਦੀ ਵੀ ਸੁਵਿਧਾ ਨਹੀਂ ਮਿਲੀ, ਫਿਰ ਉਕਤ ਮਜ਼ਦੂਰ ਵੱਲੋਂ ਖ਼ੁਦ ਏ. ਸੀ. ਰੂਮ ਲਿਆ ਗਿਆ ਅਤੇ ਆਪਣਾ ਇਲਾਜ ਕਰਵਾਇਆ ਗਿਆ।

ਇਹ ਵੀ ਪੜ੍ਹੋ: ਪੰਜਾਬ 'ਚ ਤਹਿਸੀਲਾਂ ਵਾਲੇ ਦੇਣ ਧਿਆਨ, ਨਵੇਂ ਹੁਕਮ, 31 ਮਈ ਤੱਕ...

ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਦੁਰਗੇਸ਼ ਜੰਡੀ ਨੇ ਦੱਸਿਆ ਕਿ ਉਹ ਸ਼੍ਰੀਆਂਸ ਪੇਪਰ ਮਿੱਲ ਵਿਚ ਝੁਲਸੇ ਵਿਨੇ ਕੁਮਾਰ ਜੰਡੀ ਦਾ ਹਾਲ-ਚਾਲ ਪੁੱਛਣ ਉਨ੍ਹਾਂ ਦੇ ਘਰ ਗਏ ਤਾਂ ਵੇਖਿਆ ਕਿ ਉਸ ਦੀ ਹਾਲਤ ਨਾਜ਼ੁਕ ਸੀ, ਉਕਤ ਨੌਜਵਾਨ ਦਾ ਮੂੰਹ ਅਤੇ ਬਾਂਹ ਬੁਰੀ ਤਰ੍ਹਾਂ ਨਾਲ ਝੁਲਸੀ ਗਏ। ਵਿਨੇ ਕੁਮਾਰ ਇਕ ਗਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਉਸ ਦੇ ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਰਕੇ ਆਪਣਾ ਇਲਾਜ ਕਰਵਾਉਣ ਵਿਚ ਅਸਮਰਥ ਹੈ। ਦੂਜੇ ਪਾਸੇ ਫੈਕਟਰੀ ਵਾਲਿਆਂ ਵੱਲੋਂ ਉਸ ਦੀ ਕੋਈ ਸਾਰ ਨਹੀਂ ਲਈ ਗਈ। ਉਨ੍ਹਾਂ ਫੈਕਟਰੀ ਪ੍ਰਬੰਧਕਾਂ ਤੋਂ ਪੀੜਤ ਵਿਅਕਤੀ ਦੇ ਲਈ ਯੋਗ ਮੁਆਵਜ਼ੇ ਅਤੇ ਉਸ ਦੇ ਇਲਾਜ ਲਈ ਮੰਗ ਕੀਤੀ ਹੈ ।

ਇਸ ਤੋਂ ਇਲਾਵਾ ਦੁਰਗੇਸ਼ ਜੰਡੀ ਨੇ ਇਸ ਮਾਮਲੇ ਸਬੰਧੀ ਐੱਸ. ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨਾਲ ਗੱਲ ਕੀਤੀ ਗਈ ਅਤੇ ਉਨ੍ਹਾਂ ਨੂੰ ਸਾਰੇ ਹਲਾਤਾਂ ਤੋਂ ਜਾਣੂੰ ਕਰਵਾਇਆ ਅਤੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਪੀੜਤ ਵਿਅਕਤੀ ਨੂੰ ਮਿਲਣ ਲਈ ਉਸ ਦੇ ਘਰ ਪਹੁੰਚੇ ਤਾਂ ਉਸ ਦੀ ਨਾਜ਼ੁਕ ਹਾਲਤ ਵੇਖ ਕੇ ਫੈਕਟਰੀ ਵਾਲਿਆਂ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਫੈਕਟਰੀ ਵੱਲੋਂ ਆਪਣੀ ਲੇਬਰ ਲਈ ਸੇਫਟੀ ਕਿੱਟਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਫੈਕਟਰੀ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਕਾਮਿਆਂ ਦੀ ਹਿਫਾਜ਼ਤ ਲਈ ਉਨ੍ਹਾਂ ਦੇ ਲਈ ਸੇਫਟੀ ਕਿੱਟਾਂ, ਹੈਲਮੇਟ ਅਤੇ ਸੁਰੱਖਿਆ ਵਾਲਾ ਹੋਰ ਜ਼ਰੂਰੀ ਸਾਮਾਨ ਮੌਕੇ ’ਤੇ ਰੱਖਣ ਅਤੇ ਉਨ੍ਹਾਂ ਨੂੰ ਪਹਿਨਾ ਕੇ ਹੀ ਕੰਮ ਕਰਨ ਨੂੰ ਯਕੀਨੀ ਬਣਾਉਣ ਤਾਂ ਕਿ ਅੱਗੇ ਤੋਂ ਅਜਿਹੀ ਘਟਨਾ ਹੋਣ ਤੋਂ ਬਚਾਅ ਹੋ ਸਕੇ।

ਇਹ ਵੀ ਪੜ੍ਹੋ: ਪਾਣੀ ਦੇ ਮੁੱਦੇ 'ਤੇ ਰਾਜਾ ਵੜਿੰਗ ਦੀ ਚਿਤਾਵਨੀ, ਦਿੱਤਾ ਵੱਡਾ ਬਿਆਨ

ਉਨ੍ਹਾਂ ਫੈਕਟਰੀ ਵਾਲਿਆਂ ਨੂੰ ਇਸ ਹਾਦਸੇ ਵਿਚ ਝੁਲਸੇ ਵਿਅਕਤੀ ਦਾ ਇਲਾਜ ਕਰਵਾਉਣ ’ਤੇ ਉਸ ਦੀ ਮਾਲੀ ਮਦਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਫੈਕਟਰੀ ਵਾਲਿਆਂ ਨੇ ਉਕਤ ਮਜ਼ਦੂਰ ਵਿਨੇ ਕੁਮਾਰ ਜੰਡੀ ਦਾ ਜਲਦ ਇਲਾਜ ਨਾ ਕਰਵਾਇਆ ਤਾਂ ਇਸ ਦੇ ਖ਼ਿਲਾਫ਼ ਕਾਰਵਾਈ ਕਰਾਉਣ ਲਈ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜਦੋਂ ਇਸ ਸਬੰਧੀ ਫੈਕਟਰੀ ਦੇ ਪ੍ਰਬੰਧਕਾਂ ਨਾਲ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਫੈਕਟਰੀ ਦੇ ਕੁਝ ਕਰਮਚਾਰੀਆਂ ਨੇ ਦੱਸਿਆ ਕਿ ਪੀੜਤ ਵਿਨੇ ਕੁਮਾਰ ਜੰਡੀ ਨੂੰ ਉਨ੍ਹਾਂ ਨੇ ਇਕੱਠੇ ਹੋ ਕੇ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਹੈ। ਇਸ ਮੌਕੇ ਦੁਰਗੇਸ਼ ਜੰਡੀ, ਸ਼ੰਕਰ ਦਾਸ ਜੰਡੀ, ਰਾਮ ਲਾਲ ਭੂੰਬਲਾ, ਅਜੇ ਸਿੰਘ ਐਡਵੋਕੇਟ ਬਾਗੋਵਾਲ, ਰਾਮ ਸ਼ਾਹ ਉਧਨੋਵਾਲ ਮੌਜੂਦ ਸਨ।

ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਨਵੀਂ ਮੁਸੀਬਤ!

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170eamarinder singh raja warring


author

shivani attri

Content Editor

Related News