ਫਤਿਹਪੁਰ ਪਲਟਨ ਦੇ ਸ਼ਹੀਦ ਫੌਜੀਆਂ ਨੂੰ ਦਿੱਤੀ ਗਈ ਸ਼ਰਧਾਂਜਲੀ

Tuesday, Dec 10, 2019 - 11:37 PM (IST)

ਫਤਿਹਪੁਰ ਪਲਟਨ ਦੇ ਸ਼ਹੀਦ ਫੌਜੀਆਂ ਨੂੰ ਦਿੱਤੀ ਗਈ ਸ਼ਰਧਾਂਜਲੀ

ਜਲੰਧਰ- 1971 'ਚ ਦੁਸ਼ਮਣ ਦੀ ਫੌਜ ਨਾਲ ਮੁਕਾਬਲੇ 'ਚ ਫਤਿਹਪੁਰ ਪਲਟਨ ਦੇ 3 ਅਧਿਕਾਰੀਆਂ, ਜੇ.ਸੀ.ਓ. ਤੇ 42 ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ 8 ਸਿੱਖ ਲਾਈਟ ਇਨਫੈਕਟਰੀ ਫਤਿਹਪੁਰ ਦੇ ਕਰਨਲ ਐਸ.ਪੀ. ਸਿੰਘ ਭਦੋਰੀਆ, ਸੂਬੇਦਾਰ ਮੇਜਰ ਤੇ ਹੋਰ ਰੈਂਕਾਂ ਨੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। PunjabKesariਇਸ ਦੌਰਾਨ ਆਪਣੇ ਸ਼ਰਧਾਂਜਲੀ ਸੰਦੇਸ਼ 'ਚ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ, ਬਹਾਦਰੀ ਤੇ ਨਿਸਵਾਰਥ ਦੇਸ਼ ਭਗਤੀ ਸਾਰੇ ਲੋਕਾਂ ਲਈ ਪ੍ਰਰੇਣਾ ਸਰੋਤ ਬਣੇਗੀ। ਫਤਿਹਪੁਰ ਪਲਟਨ ਪਰਿਵਾਰ ਉਨ੍ਹਾਂ ਬਹਾਦਰਾਂ ਦੀ ਸ਼ਹਾਦਤ 'ਤੇ ਉਨ੍ਹਾਂ ਨੂੰ ਸਲਾਮ ਕਰਦਾ ਹੈ।


author

Bharat Thapa

Content Editor

Related News