ਹੋਲੀ ਦੇ ਦਿਨ ਸਟੂਡੀਓ ’ਚ ਲੱਗੀ ਭਿਆਨਕ ਅੱਗ, ਕੈਮਰੇ ਤੇ ਮੋਬਾਇਲ ਸਣੇ ਲੱਖਾਂ ਦਾ ਸਾਮਾਨ ਸੜ ਕੇ ਸੁਆਹ

03/09/2023 5:12:03 PM

ਰੂਪਨਗਰ (ਵਿਜੇ)-ਸਥਾਨਕ ਬੇਲਾ ਚੌਂਕ ’ਚ ਸਥਿਤ ਇਕ ਸਟੂਡੀਓ ਮਾਲਕ ਲਈ ਹੋਲੀ ਦਾ ਤਿਉਹਾਰ ਮੰਦਭਾਗਾ ਸਾਬਤ ਹੋਇਆ ਕਿਉਂਕਿ ਸ਼ਾਰਟ ਸਰਕਟ ਕਾਰਨ ਸਟੂਡੀਓ ’ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਰਾਖ ਹੋ ਗਿਆ। ਇਸ ਸਬੰਧ ’ਚ ਬੇਲਾ ਚੌਂਕ ’ਚ ਸਥਿਤ ਸ਼ਾਲੂ ਸਟੂਡੀਓ ਦੇ ਮਾਲਕ ਸ਼ਾਲੂ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੁੱਧਵਾਰ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਉਹ ਆਪਣੇ ਸਟੂਡੀਓ ’ਚ ਸਨ ਕਿ ਲੋਕਾਂ ਨੇ ਅਚਾਨਕ ਸ਼ੋਰ ਮਚਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਉਪਰੋਂ ਲੰਘ ਰਹੀਆਂ ਤਾਰਾਂ ਨਾਲ ਅੱਗ ਨਿਕਲ ਰਹੀ ਹੈ। ਜਿਸ ਤੋਂ ਬਾਅਦ ਉਨ੍ਹਾਂ ਵੇਖਿਆ ਦੁਕਾਨ ਦੇ ਉਪਰੋਂ ਲੰਘ ਰਹੀਆਂ ਹਾਈ ਵੋਲਟੇਜ ਦੀਆਂ ਤਾਰਾਂ ’ਚ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਗਈ, ਜੋ ਵੇਖਦੇ ਹੀ ਵੇਖਦੇ ਦੁਕਾਨ ਦੇ ਬਾਹਰ ਅਤੇ ਅੰਦਰ ਤੱਕ ਫੈਲ ਗਈ। ਜਿਸ ਨਾਲ ਦੁਕਾਨ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ, ਐੱਲ. ਈ. ਡੀ., ਲੈਂਜ, ਕੈਮਰੇ ਐਸਸਰੀਜ, ਏ. ਸੀ., ਪੀ. ਸੀ, ਐਪਲ ਦੇ ਐਡਟਿੰਗ ਵਾਲੇ ਪੀ. ਸੀ, ਨਵੇਂ ਮੋਬਾਇਲ ਅਤੇ ਨਕਦੀ ਅੱਗ ਦੀ ਭੇਟ ਚੜ੍ਹ ਗਏ। ਜਦਕਿ ਉਨ੍ਹਾਂ ਵੱਲੋਂ ਵਿਆਹਾਂ ਪ੍ਰੋਗਰਾਮਾਂ ਦਾ ਕੀਮਤੀ ਡਾਟਾ ਵੀ ਖ਼ਤਮ ਹੋ ਗਿਆ। 

ਇਹ ਵੀ ਪੜ੍ਹੋ : ਹੋਲੇ-ਮਹੱਲੇ 'ਤੇ ਜਾ ਰਹੇ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਪਰਤਿਆ ਸੀ ਨੌਜਵਾਨ

ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਉਕਤ ਸਾਮਾਨ ਅੱਗ ਨਾਲ ਸੜ ਕੇ ਸੁਆਹ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ਾਰਟ ਸਰਕਟ ਨਾਲ ਲੱਗੀ ਅੱਗ ਕਾਰਨ ਉਨ੍ਹਾਂ ਦਾ 50 ਤੋਂ 60 ਲੱਖ ਦੇ ਕਰੀਬ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਬਿਜਲੀ ਵਿਭਾਗ ਨੂੰ ਉਕਤ ਸਮੱਸਿਆ ਦੇ ਬਾਰੇ ਪਹਿਲਾਂ ਕਈ ਬਾਰ ਗੁਹਾਰ ਲਗਾ ਚੁੱਕੇ ਹਨ ਪਰ ਵਿਭਾਗ ਨੇ ਇਕ ਨਾ ਸੁਣੀ ਅਤੇ ਹੁਣ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਘਟਨਾ ਤੋਂ ਬਾਅਦ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਪੀੜਤ ਪਰਿਵਾਰ ਕੋਲ ਪਹੁੰਚ ਕੇ ਹਮਦਰਦੀ ਪ੍ਰਗਟ ਕੀਤੀ।

ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ਵਿਖੇ ਮੁੜ ਵਾਪਰੀ ਮੰਦਭਾਗੀ ਘਟਨਾ, ਹੋਲੇ-ਮਹੱਲੇ 'ਤੇ ਗਏ ਕਪੂਰਥਲਾ ਦੇ ਦੋ ਨੌਜਵਾਨ ਦਰਿਆ 'ਚ ਡੁੱਬੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News