ਤੇਜ਼ ਰਫ਼ਤਾਰ ਬੱਸ ਨੇ ਕਾਰ ਤੇ ਰਿਕਸ਼ਾ ਚਾਲਕ ਨੂੰ ਮਾਰੀ ਟੱਕਰ, ਰਿਕਸ਼ਾ ਚਾਲਕ ਦੀ ਮੌਤ

11/16/2020 2:54:18 AM

ਫਗਵਾੜਾ, (ਹਰਜੋਤ)- ਕੱਲ ਸ਼ਾਮ ਇਥੇ ਮਾਡਲ ਟਾਊਨ ਚੌਕ ’ਚ ਲੁਧਿਆਣਾ ਤੋਂ ਆ ਰਹੀ ਤੇਜ਼ ਰਫ਼ਤਾਰ ਬੱਸ ਨੇ ਇਕ ਕਾਰ ਨੂੰ ਆਪਣੀ ਲਪੇਟ 'ਚ ਲੈਣ ਮਗਰੋਂ ਬੱਸ ਰਿਕਸ਼ਾ ਚਾਲਕ 'ਤੇ ਚਾੜ ਦਿੱਤੀ। ਜਿਸ ਕਾਰਨ ਰਿਕਸ਼ਾ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਿਆਮ ਲਾਲ (54) ਵਾਸੀ ਗਲੀ ਨੰਬਰ 6 ਟਿੱਬੀ ਵਜੋਂ ਹੋਈ ਹੈ।

ਪੁਲਸ ਦੇ ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਕ ਤੇਜ਼ ਰਫਤਾਰ ਬੱਸ ਜੋ ਲੁਧਿਆਣਾ ਤੋਂ ਆ ਰਹੀ ਸੀ ਉਸ ਨੇ ਮਾਡਲ ਟਾਊਨ ਚੌਕ 'ਚ ਇਕ ਕਰਾਸ ਕਰ ਰਹੀ ਕਾਰ ਨੂੰ ਪਹਿਲਾ ਟੱਕਰ ਮਾਰੀ ਫ਼ਿਰ ਇਹ ਬੇਕਾਬੂ ਹੋ ਕੇ ਰਿਕਸ਼ਾ ਚਾਲਕ 'ਤੇ ਜਾ ਚੜਿਆ ਤੇ ਰਿਕਸ਼ਾ ਚਾਲਕ ਦੇ ਪਿੱਛੇ ਰੈਸਟ ਹਾਊਸ ਦੀ ਕੰਧ ਨਾਲ ਬਿਜਲੀ ਦੇ ਟਰਾਂਸਫਾਰਮਰ 'ਚ ਜਾ ਵੱਜੀ। ਜਿਸ ਕਾਰਣ ਟਰਾਂਸਫ਼ਾਰਮਰ ਹੇਠਾਂ ਡਿੱਗ ਪਿਆ ਤੇ ਕੰਧ ਢਹਿ ਗਈ।

ਪੁਲਸ ਨੇ ਇਸ ਸਬੰਧ 'ਚ ਮ੍ਰਿਤਕ ਦੇ ਪੁੱਤਰ ਆਕਾਸ਼ ਦੇ ਬਿਆਨਾਂ 'ਤੇ ਧਾਰਾ 304, 279, 337, 427 ਆਈ. ਪੀ. ਸੀ. ਤਹਿਤ ਅਣਪਛਾਤੇ ਖਿਲਾਫ਼ ਕੇਸ ਦਰਜ ਕੀਤਾ ਹੈ। ਡਰਾਇਵਰ ਅਜੇ ਫ਼ਰਾਰ ਦੱਸਿਆ ਜਾਂਦਾ ਹੈ। ਐੱਸ. ਡੀ. ਓ. ਬਿਜਲੀ ਬੋਰਡ ਰਾਜ ਕੁਮਾਰ ਨੇ ਦੱਸਿਆ ਕਿ ਇਸ ਨਾਲ ਵਿਭਾਗ ਦਾ 3 ਤੋਂ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਹਾਦਸੇ ਕਾਰਨ ਕੁੱਝ ਸਮਾਂ ਕਈ ਇਲਾਕਿਆਂ 'ਚ ਬਿਜਲੀ ਦੀ ਸਪਲਾਈ ਵੀ ਬੰਦ ਰਹੀ।

ਹਾਦਸੇ ਦੀ ਸੂਚਨਾ ਮਿਲਦਿਆਂ ਸਾਰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਅਨੀਤਾ ਸੋਮ ਪ੍ਰਕਾਸ਼ ਤੇ ਵਿਧਾਇਕ ਧਾਲੀਵਾਲ ਦੇ ਪੁੱਤਰ ਕਮਲ ਧਾਲੀਵਾਲ ਵੀ ਮੌਕੇ 'ਤੇ ਪੁੱਜੇ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।


Bharat Thapa

Content Editor

Related News