ਕਿਸ਼ਨਗੜ੍ਹ-ਦੌਲਤਪੁਰ ਨਜ਼ਦੀਕ ਡਰੇਨ ’ਚੋਂ ਮਿਲੀ ਗਲੀ-ਸੜੀ ਲਾਸ਼, ਫੈਲੀ ਸਨਸਨੀ

Monday, Dec 12, 2022 - 03:49 PM (IST)

ਕਿਸ਼ਨਗੜ੍ਹ-ਦੌਲਤਪੁਰ ਨਜ਼ਦੀਕ ਡਰੇਨ ’ਚੋਂ ਮਿਲੀ ਗਲੀ-ਸੜੀ ਲਾਸ਼, ਫੈਲੀ ਸਨਸਨੀ

ਕਿਸ਼ਨਗੜ੍ਹ/ਅਲਾਵਲਪੁਰ (ਬੈਂਸ, ਬੰਗੜ)- ਅਲਾਵਲਪੁਰ ਪੁਲਸ ਚੌਕੀ ਦੇ ਘੇਰੇ ਅੰਦਰ ਆਉਂਦੀ ਕਿਸ਼ਨਗ਼ੜ੍ਹ-ਦੌਲਤਪੁਰ ਨੇੜੇ ਪੈਂਦੀਂ ਪੁਲਸ ਚੌÏਕੀ ਅਲਾਵਲਪੁਰ ਗੰਦੇ ਪਾਣੀ ਵਾਲੀ ਇਕ ਡਰੇਨ ’ਚੋਂ ਇਕ ਅਣਪਛਾਤੇ ਵਿਅਕਤੀ ਦੀ ਗਲੀ-ਸੜੀ ਲਾਸ਼ ਮਿਲਣ ਦੀ ਖ਼ਬਰ ਹੈ। ਘਟਨਾ ਸਥਾਨ ’ਤੇ ਪਹੰਚੇ ਥਾਣਾ ਆਦਮਪੁਰ ਦੇ ਐੱਸ. ਐੱਚ. ਓ. ਇੰਸ. ਹਰਦੀਪ ਸਿੰਘ ਅਤੇ ਪੁਲਸ ਚੌÏਕੀ ਅਲਾਵਲਪੁਰ ਦੇ ਇੰਚਾਰਜ ਏ. ਐੱਸ. ਆਈ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅੱਡਾ ਕਿਸ਼ਨਗੜ੍ਹ-ਦੌਲਤਪੁਰ ਦੇ ਨੇੜੇ ਪੈਂਦੀ ਇਕ ਗੰਦੇ ਪਾਣੀ ਨਾਲ ਭਾਰੀ ਡਰੇਨ ’ਚ ਇਕ ਲਾਸ਼ ਵੇਖੀ ਗਈ ਹੈ।

ਇਹ ਵੀ ਪੜ੍ਹੋ : ਘਰ ਆਏ ਮਹਿਮਾਨ ਨੇ 6 ਸਾਲਾ ਬੱਚੀ ਨਾਲ ਕੀਤੀ ਘਿਨੌਣੀ ਕਰਤੂਤ, ਪਰਿਵਾਰ ਵੱਲੋਂ ਜਬਰ-ਜ਼ਿਨਾਹ ਦਾ ਦੋਸ਼

ਸੂਚਨਾ ਮਿਲਣ ’ਤੇ ਉਹ ਆਪਣੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਿਨ੍ਹਾਂ ਪੁਲਸ ਪਾਰਟੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਡਰੇਨ ’ਚ ਖੜ੍ਹੇ ਗੰਦੇ ਪਾਣੀ ’ਚੋਂ ਬੜੀ ਭਾਰੀ ਜੱਦੋ-ਜਹਿਦ ਉਪਰੰਤ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੇ ਸਿਰਫ਼ ਬਨੈਣ ਪਹਿਨੀ ਹੋਈ ਸੀ ਅਤੇ ਉਸ ਦੀ ਉਮਰ ਕਰੀਬ 35-40 ਸਾਲ ਲੱਗ ਰਹੀ ਸੀ। ਲਾਸ਼ 5-7 ਦਿਨ ਦੀ ਪੁਰਾਣੀ ਪ੍ਰਤੀਤ ਹੋ ਰਹੀ ਸੀ। ਪੁਲਸ ਪਾਰਟੀ ਵੱਲੋਂ ਇਲਾਕੇ ਦੇ ਪਤਵੰਤੇ ਸੱਜਣਾਂ ਤੇ ਮੌਕੇ ’ਤੇ ਇਕੱਤਰ ਸਥਾਨਕ ਲੋਕਾਂ ਤੋਂ ਲਾਸ਼ ਦੀ ਸ਼ਨਾਖਤ ਕਰਵਾਈ ਗਈ ਪਰ ਪਛਾਣ ਨਹੀਂ ਹੋ ਸਕੀ। ਪੁਲਸ ਪਾਰਟੀ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈਣ ਉਪਰੰਤ ਲੋਂੜੀਦੀ ਕਾਰਵਾਈ ਕਰਦਿਆ ਲਾਸ਼ ਪਛਾਣ ਵਾਸਤੇ 72 ਘੰਟਿਆ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਭੇਜ ਦਿੱਤੀ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਸਰਦਾਰ ਦਾ ਕਮਾਲ ਵੇਖ ਕਰੋਗੇ ਤਾਰੀਫ਼ਾਂ, ਤਿਆਰ ਕੀਤਾ ਭਾਰਤ ਦਾ ਸਭ ਤੋਂ ਵੱਡਾ 40 ਕਿਲੋ ਦਾ 'ਬਰਗਰ'

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News