5 ਦਿਨ ਪਹਿਲਾਂ ਨਵੀਂ ਖ਼ਰੀਦੀ ਕਾਰ ਦੇ ਚਾਰੋਂ ਟਾਇਰ ਚੋਰੀ, ਇੱਟਾਂ ਸਹਾਰੇ ਛੱਡ ਕੇ ਭੱਜੇ ਚੋਰ

Friday, Dec 06, 2024 - 06:12 PM (IST)

ਜਲੰਧਰ (ਵਰੁਣ)–ਟਾਂਡਾ ਰੋਡ ’ਤੇ ਚੋਰਾਂ ਨੇ 5 ਦਿਨ ਪਹਿਲਾਂ ਨਵੀਂ ਖ਼ਰੀਦੀ ਕਾਰ ਦੇ ਚਾਰੋਂ ਟਾਇਰ ਚੋਰੀ ਕਰ ਲਏ। ਚੋਰ ਟਾਇਰ ਲਾਹ ਕੇ ਕਾਰ ਨੂੰ ਇੱਟਾਂ ਸਹਾਰੇ ਖੜ੍ਹੀ ਕਰਕੇ ਭੱਜ ਗਏ। ਚੋਰ 2 ਗੱਡੀਆਂ ਵਿਚ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਦੀ ਗਿਣਤੀ 7-8 ਸੀ। ਮੁਲਜ਼ਮਾਂ ਦੀਆਂ ਗੱਡੀਆਂ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈਆਂ ਹਨ। ਕਾਰ ਦੇ ਮਾਲਕ ਨੇ ਚੋਰਾਂ ਦੀ ਸੂਚਨਾ ਦੇਣ ’ਤੇ ਇਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੈ।

ਇਹ ਵੀ ਪੜ੍ਹੋ- ਪੰਜਾਬ ਦੀਆਂ ਔਰਤਾਂ ਲਈ ਚੰਗੀ ਖ਼ਬਰ, ਖ਼ਾਤਿਆਂ 'ਚ 1100 ਰੁਪਏ ਆਉਣ ਸਬੰਧੀ ਵੱਡੀ ਅਪਡੇਟ

ਜਾਣਕਾਰੀ ਦਿੰਦੇ ਸਮਾਜ-ਸੇਵਕ ਅਤੇ ਕਾਰੋਬਾਰੀ ਜਿੰਮੀ ਗੁਪਤਾ ਨਿਵਾਸੀ ਟਾਂਡਾ ਰੋਡ ਨੇ ਦੱਸਿਆ ਕਿ 5 ਦਿਨ ਪਹਿਲਾਂ ਹੀ ਉਨ੍ਹਾਂ ਨਵੀਂ ਕਾਰ ਖ਼ਰੀਦੀ ਸੀ, ਜਿਹੜੀ ਰੋਜ਼ਾਨਾ ਵਾਂਗ ਬੁੱਧਵਾਰ ਨੂੰ ਵੀ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀ ਸੀ। ਸਵੇਰੇ ਜਦੋਂ ਉਹ ਉੱਠੇ ਤਾਂ ਵੇਖਿਆ ਕਿ ਉਨ੍ਹਾਂ ਦੀ ਨਵੀਂ ਕਾਰ ਦੇ ਚਾਰੋਂ ਟਾਇਰ ਗਾਇਬ ਸਨ ਅਤੇ ਉਹ ਇੱਟਾਂ ਦੇ ਸਹਾਰੇ ਖੜ੍ਹੀ ਸੀ। ਉਨ੍ਹਾਂ ਦੇ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਬੁੱਧਵਾਰ ਦੇਰ ਰਾਤ ਲਗਭਗ 2.30 ਵਜੇ 2 ਗੱਡੀਆਂ ਵਿਚ ਸਵਾਰ ਹੋ ਕੇ ਚੋਰ ਆਏ ਸਨ।

ਇਕ ਗੱਡੀ ਚੋਰਾਂ ਨੇ ਉਨ੍ਹਾਂ ਦੀ ਗੱਡੀ ਦੇ ਪਿੱਛੇ ਲਾ ਦਿੱਤੀ ਤਾਂ ਕਿ ਉਨ੍ਹਾਂ ਨੂੰ ਟਾਇਰ ਲਾਹੁੰਦਿਆਂ ਕੋਈ ਦੇਖ ਨਾ ਲਵੇ, ਜਦੋਂ ਕਿ ਦੂਜੀ ਗੱਡੀ ਆਉਣ-ਜਾਣ ਵਾਲੇ ਲੋਕਾਂ ’ਤੇ ਨਜ਼ਰ ਰੱਖਣ ਲਈ ਕੁਝ ਦੂਰੀ ’ਤੇ ਖੜ੍ਹੀ ਕਰ ਦਿੱਤੀ। ਮੁਲਜ਼ਮ ਚਾਰੋਂ ਟਾਇਰ ਆਪਣੀ ਗੱਡੀ ਵਿਚ ਸੁੱਟ ਕੇ ਲੈ ਗਏ। ਚੋਰੀ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਉਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜਿੰਮੀ ਗੁਪਤਾ ਨੇ ਕਿਹਾ ਕਿ ਮੁਲਜ਼ਮਾਂ ਦੀ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇਗਾ ਅਤੇ ਉਸ ਨੂੰ 1 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ।
 

ਇਹ ਵੀ ਪੜ੍ਹੋ- ਹਰਿਆਣਾ ਵੱਲੋਂ ਦਿੱਲੀ ਲਈ ਲਾਂਘਾ ਨਾ ਦਿੱਤੇ ਜਾਣ ਤੋਂ ਬਾਅਦ ਪੰਧੇਰ ਨੇ ਕਰ 'ਤਾ ਵੱਡਾ ਐਲਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


shivani attri

Content Editor

Related News