ਟਰੇਨਾਂ ਦੀ ਦੇਰੀ ਯਾਤਰੀਆਂ ਲਈ ਪਰੇਸ਼ਾਨੀ ਦਾ ਸਬੱਬ ਬਣੀਆਂ, 1 ਘੰਟਾ ਲੇਟ ਰਹੀ ਸ਼ਤਾਬਦੀ

Monday, Dec 16, 2024 - 12:28 PM (IST)

ਜਲੰਧਰ (ਪੁਨੀਤ)-ਸਿਟੀ ਸਮੇਤ ਕੈਂਟ ਸਟੇਸ਼ਨ ’ਤੇ ਆਉਣ ਵਾਲੀਆਂ ਟਰੇਨਾਂ ਐਤਵਾਰ 3-4 ਘੰਟੇ ਦੀ ਦੇਰੀ ਨਾਲ ਪੁੱਜੀਆਂ, ਜੋਕਿ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀਆਂ। ਟਰੇਨਾਂ ਦੀ ਦੇਰੀ ਕਾਰਨ ਯਾਤਰੀਆਂ ਲਈ ਸਮਾਂ ਬਤੀਤ ਕਰਨਾ ਮੁਸ਼ਕਿਲ ਹੋ ਰਿਹਾ ਸੀ ਅਤੇ ਯਾਤਰੀ ਸਟੇਸ਼ਨ ਦੇ ਬਾਹਰ ਠੰਢ ਦੇ ਵਿਚਕਾਰ ਖੁੱਲ੍ਹੇ ਮੈਦਾਨ ਵਿਚ ਆਰਾਮ ਕਰਦੇ ਵੇਖੇ ਗਏ।

ਟਰੇਨਾਂ ਦੀ ਦੇਰੀ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਣ ਲਈ ਯਾਤਰੀ ਰੁਟੀਨ ਟਰੇਨਾਂ ਨਾਲੋਂ ਲਗਜ਼ਰੀ ਟਰੇਨਾਂ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ। ਲਗਜ਼ਰੀ ਟਰੇਨਾਂ ਦੇ ਕਿਰਾਏ ਜ਼ਿਆਦਾ ਹੁੰਦੇ ਹਨ ਅਤੇ ਇਹ ਟਰੇਨਾਂ ਸਮੇਂ ’ਤੇ ਪਹੁੰਚਾਉਂਦੀਆਂ ਹਨ, ਜਿਸ ਨਾਲ ਯਾਤਰੀਆਂ ਦੇ ਸਮੇਂ ਦੀ ਬੱਚਤ ਹੁੰਦੀ ਹੈ ਪਰ ਐਤਵਾਰ ਵੱਖ-ਵੱਖ ਲਗਜ਼ਰੀ ਗੱਡੀਆਂ ਦੇਰੀ ਨਾਲ ਪੁੱਜੀਆਂ, ਜੋ ਯਾਤਰੀਆਂ ਲਈ ਪਰੇਸ਼ਾਨੀ ਦਾ ਕਾਰਨ ਬਣੀਆਂ।

ਇਹ ਵੀ ਪੜ੍ਹੋ-ਜਲੰਧਰ 'ਚ ਵੱਡਾ ਹਾਦਸਾ, ਵਿਅਕਤੀ ਦੀ ਦਰਦਨਾਕ ਮੌਤ, ਸਿਰ ਉਪਰੋਂ ਲੰਘਿਆ ਨਗਰ ਨਿਗਮ ਦਾ ਟਿੱਪਰ

PunjabKesari

ਇਸੇ ਸਿਲਸਿਲੇ ਵਿਚ ਲਗਜ਼ਰੀ 12029 ਸਵਰਨ ਸ਼ਤਾਬਦੀ ਜਲੰਧਰ ਦੇ ਆਪਣੇ ਤੈਅ ਸਮੇਂ ਸਾਢੇ 12 ਤੋਂ ਲਗਭਗ 1 ਘੰਟਾ ਦੇਰੀ ਨਾਲ ਪੁੱਜੀ। ਇਸੇ ਤਰ੍ਹਾਂ ਡਾ. ਅੰਬੇਡਕਰ ਨਗਰ ਤੋਂ ਮਾਤਾ ਵੈਸ਼ਨੋ ਦੇਵੀ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਢਾਈ ਘੰਟੇ ਦੀ ਦੇਰੀ ਨਾਲ ਦੁਪਹਿਰ 1.10 ਵਜੇ ਕੈਂਟ ਸਟੇਸ਼ਨ ’ਤੇ ਪਹੁੰਚੀ | ਜੰਮੂਤਵੀ ਜਾਣ ਵਾਲੀ ਸਪੈਸ਼ਲ ਟਰੇਨ 03309 ਆਪਣੇ ਤੈਅ ਸਮੇਂ 4.50 ਤੋਂ ਡੇਢ ਘੰਟਾ ਲੇਟ ਰਹਿੰਦੇ ਹੋਏ ਸ਼ਾਮ ਸਵਾ 6 ਵਜੇ ਦੇ ਲੱਗਭਗ ਕੈਂਟ ਪੁੱਜੀ।

ਇਹ ਵੀ ਪੜ੍ਹੋ- Alert! ਕਿਤੇ ਤੁਹਾਨੂੰ ਵੀ ਤਾਂ ਨਹੀਂ ਆਉਂਦੇ ਇਨ੍ਹਾਂ ਨੰਬਰਾਂ ਤੋਂ ਫੋਨ, ਸਿਰਫ਼ 3 ਸੈਕਿੰਡ 'ਚ ਹੋ ਸਕਦੈ...

ਵਿਸ਼ਾਖਾਪਟਨਮ ਤੋਂ ਚੱਲਣ ਵਾਲੀ 20807 ਹੀਰਾਕੁੰਡ ਐਕਸਪ੍ਰੈੱਸ 4 ਘੰਟੇ ਲੇਟ ਰਹਿੰਦੇ ਹੋਏ 1.38 ਵਜੇ ਸਿਟੀ ਸਟੇਸ਼ਨ ’ਤੇ ਪੁੱਜੀ। ਕੋਲਕਾਤਾ ਤੋਂ ਜੰਮੂਤਵੀ ਜਾਣ ਵਾਲੀ ਟ੍ਰੇਨ ਨੰਬਰ 13151 ਆਪਣੇ ਤੈਅ ਸਮੇਂ ਤੋਂ ਡੇਢ ਘੰਟੇ ਦੀ ਦੇਰੀ ਨਾਲ ਸ਼ਾਮ 6 ਵਜੇ ਦੇ ਲਗਭਗ ਕੈਂਟ ਸਟੇਸ਼ਨ ’ਤੇ ਪਹੁੰਚੀ। 22551 ਅੰਤੋਦਿਆ ਐਕਸਪ੍ਰੈੱਸ 5.10 ਦੇ ਆਪਣੇ ਤੈਅ ਸਮੇਂ ਤੋਂ 3 ਘੰਟੇ ਲੇਟ ਰਹੀ ਅਤੇ ਰਾਤ 8 ਵਜੇ ਦੇ ਲੱਗਭਗ ਸਿਟੀ ਸਟੇਸ਼ਨ ’ਤੇ ਪਹੁੰਚੀ। ਲੋਕਲ ਟਰੇਨਾਂ ’ਚ 04467 ਹੁਸ਼ਿਆਰਪੁਰ ਤੋਂ ਜਲੰਧਰ ਆਉਣ ਵਾਲੀ ਟਰੇਨ ਲਗਭਗ 1 ਘੰਟੇ ਦੀ ਦੇਰੀ ਨਾਲ 10.21 ਵਜੇ ਸਟੇਸ਼ਨ ’ਤੇ ਪਹੁੰਚੀ। ਇਸ ਦੇ ਨਾਲ ਹੀ ਫਿਰੋਜ਼ਪੁਰ ਤੋਂ ਚੱਲ ਕੇ ਜਲੰਧਰ ਆਉਣ ਵਾਲੀ ਟਰੇਨ ਨੰਬਰ 06966 ਆਨਟਾਈਮ ਸਪਾਟ ਹੋਈ। ਉਥੇ ਹੀ, ਸ਼ਾਨ-ਏ-ਪੰਜਾਬ 12497-12498 ਦੋਵਾਂ ਰੂਟਾਂ ’ਤੇ ਆਨਟਾਈਮ ਰਹੀ। ਇਸੇ ਤਰ੍ਹਾਂ 15211 ਲਗਭਗ 1 ਘੰਟਾ ਲੇਟ ਰਹੀ।
 

ਇਹ ਵੀ ਪੜ੍ਹੋ- ਖਨੌਰੀ ਬਾਰਡਰ 'ਤੇ ਪਹੁੰਚੇ DGP ਗੌਰਵ ਯਾਦਵ, ਡੱਲੇਵਾਲ ਦਾ ਹਾਲ ਜਾਣਨ ਮਗਰੋਂ ਦਿੱਤਾ ਵੱਡਾ ਬਿਆਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


shivani attri

Content Editor

Related News