ਬੰਦ ਪਈ ਕੋਠੀ ’ਚੋਂ ਸਾਮਾਨ ਚੋਰੀ ਵਾਲੇ ਗਿਰੋਹ ਦਾ ਇਕ ਮੈਂਬਰ ਗ੍ਰਿਫ਼ਤਾਰ
Sunday, Apr 20, 2025 - 07:34 PM (IST)

ਮਾਹਿਲਪੁਰ (ਜਸਵੀਰ)- ਥਾਣਾ ਮਾਹਿਲਪੁਰ ਦੀ ਪੁਲਸ ਵੱਲੋਂ ਪਿੰਡ ਹਕੂਮਤਪੁਰ ਵਿਖੇ ਬੰਦ ਪਈ ਪ੍ਰਵਾਸੀ ਭਾਰਤੀ ਦੀ ਕੋਠੀ ’ਚ ਸਾਮਾਨ ਚੋਰੀ ਵਾਲੇ ਵਿਅਕਤੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਥਾਣਾ ਮੁਖੀ ਪਰਵਿੰਦਰਜੀਤ ਪਾਲ ਸਿੰਘ ਨੇ ਦੱਸਿਆ ਕਿ ਰਛਪਾਲ ਸਿੰਘ ਬੰਗਾ ਪੁੱਤਰ ਰਤਨ ਸਿੰਘ ਬੰਗਾ ਵਾਸੀ ਹਕੂਮਤਪੁਰ ਨੇ ਪੁਲਸ ਨੂੰ ਦਿੱਤੀ ਦਰਖ਼ਾਸਤ ’ਚ ਦੱਸਿਆ ਕਿ ਉਸ ਦੇ ਵੱਡਾ ਭਰਾ ਮੋਹਣ ਸਿੰਘ ਜੋ ਅਰਸਾ ਕਰੀਬ 30 ਸਾਲ ਤੋਂ ਵਿਦੇਸ਼ ਅਸਟਰੀਆ ਵਿਖੇ ਪਰਿਵਾਰ ਸਮੇਤ ਰਹਿੰਦਾ ਹੈ ਅਤੇ ਉਸ ਨੇ ਆਪਣਾ ਇਕ ਮਕਾਨ ਪਿੰਡ ਵਿਚ ਬਣਾਇਆ ਹੋਇਆ ਹੈ, ਜਿਸ ਦੀ ਸਾਂਭ-ਸੰਭਾਲ ਰਛਪਾਲ ਕੋਲ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ
ਉਸ ਨੇ ਦੱਸਿਆ ਕਿ 15 ਅਪ੍ਰੈਲ ਨੂੰ ਉਸ ਨੇ ਆਪਣੇ ਭਰਾ ਦੇ ਮਕਾਨ ਦੀ ਸਫਾਈ ਕਰਵਾਉਣ ਲਈ ਜਦੋਂ ਘਰ ਦੇ ਤਾਲੇ ਖੋਲ੍ਹੇ ਤਾਂ ਵੇਖਿਆ ਕਿ ਘਰ ਦੀ ਸਾਈਡ ਵਾਲੀ ਤਾਕੀ ਦੀ ਗਰਿੱਲ ਪੱਟੀ ਹੋਈ ਸੀ ਅਤੇ ਘਰ ਦੇ ਅੰਦਰ ਰੱਖੀਆਂ ਅਲਮਾਰੀਆਂ ਦੀ ਭੰਨਤੋੜ ਕਰਕੇ ਉਸ ਵਿਚੋਂ ਸਾਮਾਨ ਚੋਰੀ ਹੋਇਆ ਪਿਆ ਸੀ ਅਤੇ ਬੈੱਡ ਵਿਚੋਂ ਐੱਲ. ਈ. ਡੀ. ਅਤੇ ਕੱਪੜੇ ਚੋਰੀ ਹੋਏ ਸਨ। ਰਸੋਈ ਵਿਚ ਗੈਸ-ਸਿਲੰਡਰ ਹੋਰ ਕੀਮਤੀ ਭਾਂਡੇ, ਜੂਸਰ ਮਸ਼ੀਨ, ਓਵਨ ਅਤੇ ਇਕ ਕਮਰੇ ਦੀ ਅਲਮਾਰੀ ਵਿਚ ਚਾਂਦੀ ਦੇ ਗਹਿਣੇ ਚੋਰੀ ਹੋਏ ਸਨ।
ਇਹ ਵੀ ਪੜ੍ਹੋ: ਨਵੀਂ ਮੁਸੀਬਤ 'ਚ ਘਿਰਣਗੇ ਪੰਜਾਬ ਵਾਸੀ! ਬੰਦ ਹੋਣ ਜਾ ਰਹੇ ਨੇ ਇਹ ਰਸਤੇ, ਜਾਰੀ ਹੋਈ ਡੈੱਡਲਾਈਨ
ਜਿਸ ਸਬੰਧੀ ਉਸ ਨੂੰ ਅਪਣੇ ਤੌਰ 'ਤੇ ਪਤਾਜੋਈ ਕਰਨ 'ਤੇ ਪਤਾ ਲੱਗਾ ਕਿ ਇਹ ਚੋਰੀ ਰੋਹਿਤ ਬੰਗਾ ਪੁੱਤਰ ਮਨਜੀਤ ਸਿੰਘ ਵਾਸੀ ਹਕੂਮਤਪੁਰ ਨੇ ਆਪਣੇ ਸਾਥੀਆ ਅੰਮ੍ਰਿਤਪਾਲ ਸੰਧੂ ਪੁੱਤਰ ਬੱਲੂ, ਸੰਜੀਵ ਕੁਮਾਰ ਪੁੱਤਰ ਦੀਸ਼ ਵਾਸੀਆਨ ਹਕੂਮਤਪੁਰ ਅਤੇ ਹੋਰ ਨਾ ਮਾਲੂਮ ਵਿਅਕਤੀਆ ਨਾਲ ਮਿਲ ਕੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਰੋਹਿਤ ਬੰਗਾ ਨੂੰ ਕਾਬੂ ਕਰ ਲਿਆ ਅਤੇ ਬਾਕੀ ਸਾਥੀ ਉਸ ਦੇ ਅਜੇ ਫਰਾਰ ਹਨ, ਜੋ ਜਲਦੀ ਹੀ ਪੁਲਸ ਵੱਲੋਂ ਕਾਬੂ ਕਰ ਲਏ ਜਾਣਗੇ।
ਇਹ ਵੀ ਪੜ੍ਹੋ: ਨਵੇਂ ਵਿਵਾਦ 'ਚ ਘਿਰਿਆ ਕੁੱਲ੍ਹੜ ਪਿੱਜ਼ਾ ਕੱਪਲ, ਪੋਸਟ ਕੀਤੀ ਅਜਿਹੀ ਵੀਡੀਓ ਕਿ ਮਚ ਗਈ ਤਰਥੱਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e