ਸਈਪੁਰ ਵਿਖੇ ਦੋ ਧਿਰਾਂ ਵਿਚਾਲੇ ਹੋਇਆ ਹੰਗਾਮਾ, ਤਣਾਅਪੂਰਨ ਬਣਿਆ ਮਾਹੌਲ
Sunday, Jun 25, 2023 - 03:34 PM (IST)

ਜਲੰਧਰ (ਸੋਨੂੰ)- ਜਲੰਧਰ ਦੇ ਸਈਪੁਰ ਮੁਹੱਲੇ 'ਚ ਦੋ ਧਿਰਾਂ ਵਿਚਾਲੇ ਕਾਫ਼ੀ ਹੰਗਾਮਾ ਹੋ ਗਿਆ। ਜਿਸ ਤੋਂ ਬਾਅਦ ਜਲੰਧਰ ਉੱਤਰੀ ਦੇ ਏ. ਸੀ. ਪੀ. ਨੇ ਮੌਕੇ 'ਤੇ ਪਹੁੰਚ ਕੇ ਆਪਣੇ ਤਿੰਨ ਥਾਣਿਆਂ ਦੀ ਪੁਲਸ ਦੀ ਮਦਦ ਨਾਲ ਮਾਹੌਲ ਨੂੰ ਸ਼ਾਂਤ ਕਰਵਾਇਆ। ਦੱਸ ਦੇਈਏ ਕਿ ਮੁਹੱਲੇ ਦੇ ਅੰਦਰ ਡਾ. ਬੀ. ਆਰ. ਅੰਬੇਦਕਰ ਜੀ ਦੇ ਨਾਮ 'ਤੇ ਪਾਰਕ ਹੈ ਅਤੇ ਉਥੇ ਇਕ ਸਟੇਜ ਵੀ ਬਣੀ ਹੋਈ ਹੈ ਅਤੇ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਨੂੰ ਸ਼ਿਕਾਇਤ ਕੀਤੀ ਹੈ ਕਿ ਇਸ ਸਟੇਜ ਨੂੰ ਢਾਹ ਕੇ ਸੜਕ ਬਣਾਈ ਜਾਵੇ। ਜਿਸ ਤੋਂ ਬਾਅਦ ਨਿਗਮ ਨੇ ਆ ਕੇ ਇਥੇ ਕਾਰਵਾਈ ਕੀਤੀ ਪਰ ਕੁਝ ਸਥਾਨਕ ਵਾਸੀਆਂ ਨੂੰ ਇਤਰਾਜ਼ ਸੀ। ਜਿਸ ਕਾਰਨ ਇਹ ਸਾਰਾ ਹੰਗਾਮਾ ਹੋਇਆ।
ਇਹ ਵੀ ਪੜ੍ਹੋ- ਦਸੂਹਾ 'ਚ ਵੱਡੀ ਵਾਰਦਾਤ, ਏ. ਸੀ. ਨੂੰ ਲੈ ਕੇ ਹੋਏ ਮਾਮੂਲੀ ਝਗੜੇ ਮਗਰੋਂ ਕਲਯੁਗੀ ਪੁੱਤ ਨੇ ਪਿਓ ਨੂੰ ਮਾਰੀ ਗੋਲ਼ੀ
ਮੌਕੇ 'ਤੇ ਪਹੁੰਚੇ ਏ. ਸੀ. ਪੀ. ਉੱਤਰੀ ਦਮਨ ਬੀਰ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਦੋਵੇਂ ਪਾਸੇ ਲੋਕ ਇਕੱਠੇ ਹੋਣ ਕਾਰਨ ਇਲਾਕੇ ਦਾ ਮਾਹੌਲ ਵਿਗੜ ਸਕਦਾ ਹੈ। ਜਿੱਥੇ ਇਕ ਧੜੇ ਵੱਲੋਂ ਸਟੇਜ ਤੋੜ ਕੇ ਡਾ. ਭੀਮ ਰਾਓ ਅੰਬੇਡਕਰ ਦਾ ਬੁੱਤ ਲਗਾਇਆ ਗਿਆ, ਉੱਥੇ ਪਹਿਲਾਂ ਹੀ ਬਾਬਾ ਸਾਹਿਬ ਦਾ ਬੁੱਤ ਲੱਗਾ ਹੋਇਆ ਸੀ। ਅੱਜ ਇਕ ਗਰੁੱਪ ਵੱਲੋਂ ਕੰਧ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਸਾਡੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕੀਤਾ।
ਇਹ ਵੀ ਪੜ੍ਹੋ- ਬੋਇੰਗ ਜਹਾਜ਼ ਕਨਿਸ਼ਕ ਬੰਬ ਧਮਾਕੇ ਦੇ ਮਾਮਲੇ 'ਚ ਕੈਨੇਡਾ ਦੇ ਸਿਹਤ ਮੰਤਰੀ ਦਾ ਵੱਡਾ ਖ਼ੁਲਾਸਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani