ਔਰਤ ਦੀ ਸ਼ਿਕਾਇਤ ’ਤੇ ਜਬਰ-ਜ਼ਨਾਹ ਦੇ ਦੋਸ਼ ’ਚ ਕੇਸ ਦਰਜ

01/13/2019 2:52:23 AM

ਹੁਸ਼ਿਆਰਪੁਰ,   (ਅਸ਼ਵਨੀ)-  ਥਾਣਾ ਮੇਹਟੀਆਣਾ ਦੀ ਪੁਲਸ ਨੇ ਇਕ ਔਰਤ ਦੀ ਸ਼ਿਕਾਇਤ ’ਤੇ ਸੁਖਵਿੰਦਰ ਸਿੰਘ ਪੁੱਤਰ ਹਰਬੰਸ ਰਾਜ ਵਿਰੁੱਧ ਧਾਰਾ 417, 376, 493, 323, 506  ਅਧੀਨ ਕੇਸ ਦਰਜ ਕੀਤਾ ਹੈ। 
40 ਸਾਲਾ ਔਰਤ ਨੇ ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ ਸੁਖਵਿੰਦਰ ਸਿੰਘ, ਜੋ ਉਸ ਕੋਲ ਰਹਿੰਦਾ ਸੀ, ਉਸ ਨਾਲ ਜਬਰ-ਜ਼ਨਾਹ ਕਰਦਾ ਰਿਹਾ। ਉਸ ਦੇ ਗਰਭਵਤੀ ਹੋਣ ’ਤੇ ਕੁੱਟ-ਮਾਰ ਵੀ ਕੀਤੀ। ਸੁਖਵਿੰਦਰ ਸਿੰਘ ਤੋਂ  ਇਲਾਵਾ ਉਸ ਦੀ ਮਾਂ  ਵੱਲੋਂ ਤੰਗ-ਪ੍ਰੇਸ਼ਾਨ  ਕੀਤਾ  ਜਾਂਦਾ  ਸੀ ਅਤੇ ਕੁੱਟ-ਮਾਰ ਕੀਤੀ ਜਾਂਦੀ ਸੀ। ਬਾਅਦ ’ਚ ਦੋਸ਼ੀ ਉਸ ਨੂੰ ਛੱਡ ਕੇ ਚਲਾ ਗਿਆ। ਥਾਣਾ ਮੇਹਟੀਆਣਾ ਦੇ ਐੱਸ. ਐੱਚ. ਓ. ਇੰਸਪੈਕਟਰ ਬਲਵਿੰਦਰ ਪਾਲ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 


Related News