ਮੋਟਰਸਾਈਕਲ ਚੋਰੀ ਕਰਨ ''ਤੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ

Thursday, May 07, 2026 - 03:19 PM (IST)

ਮੋਟਰਸਾਈਕਲ ਚੋਰੀ ਕਰਨ ''ਤੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ

ਤਲਵਾੜਾ (ਜੋਸ਼ੀ)- ਤਲਵਾੜਾ ਪੁਲਸ ਸਟੇਸ਼ਨ ਵਿਖੇ ਇੱਕ ਵਿਅਕਤੀ ਖ਼ਿਲਾਫ਼ ਮੋਟਰਸਾਈਕਲ ਚੋਰੀ ਕਰਨ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਐੱਸ. ਐੱਚ. ਓ. ਸਤਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਤਲਵਾੜਾ ਪੁਲਸ ਨੂੰ ਦਿੱਤੇ ਆਪਣੇ ਬਿਆਨ ਰਾਹੀਂ ਅਮਨਦੀਪ ਗੋਤਮ ਪੁੱਤਰ ਬੀਰ ਸਿੰਘ ਵਾਸੀ ਪਿੰਡ ਹੀਰ ਬਹਿ ਨੇ ਦੱਸਿਆ ਹੈ ਕਿ ਉਹ ਰੋਜ਼ਾਨਾ ਆਪਣੇ ਮੋਟਰਸਾਈਕਲ ਨੰਬਰ ਪੀ. ਬੀ. 07-ਏ. ਐੱਲ.-5116 'ਤੇ ਆਪਣੇ ਘਰ ਤੋਂ ਆਪਣੀ ਡਿਊਟੀ 'ਤੇ ਜਾਣ ਲਈ ਆਪਣੇ ਪਿੰਡ ਤੋਂ ਤਲਵਾੜਾ ਆਇਆ ਸੀ। 

ਇਹ ਵੀ ਪੜ੍ਹੋ: Punjab: BSF ਦੇ ਸਕੂਲ ਸਣੇ 5 ਸਕੂਲਾਂ 'ਚ ਤੁਰੰਤ ਕਰ ਦਿੱਤੀ ਗਈ ਛੁੱਟੀ! ਹਾਈ ਅਲਰਟ 'ਤੇ ਪੁਲਸ

ਉਸ ਨੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਮੋਟਰਸਾਈਕਲ ਨੂੰ ਦੋਲਤਪੁਰ ਚੌਂਕ ਤਲਵਾੜਾ ਵਿਖੇ ਖੜਾ ਕਰਕੇ ਡਿਊਟੀ ਚਲਾ ਗਿਆ। ਜਦੋਂ ਉਹ ਆਪਣੀ ਡਿਊਟੀ ਤੋਂ ਵਾਪਸ ਆਇਆ ਤਾਂ ਉਸ ਦਾ ਮੋਟਰਸਾਈਕਲ ਉਸ ਥਾਂ ਪਰ ਨਹੀਂ ਸੀ। ਜਿਸ ਦੀ ਉਹ ਹੁਣ ਤੱਕ ਆਪਣੇ ਤੌਰ 'ਤੇ ਭਾਲ ਕਰਦਾ ਰਿਹਾ। ਉਸ ਨੂੰ ਪਤਾ ਲੱਗਾ ਹੈ ਕਿ ਉਸ ਦੇ ਮੋਟਰਸਾਈਕਲ ਨੂੰ ਕਰਨ ਸਿੰਘ ਪੁੱਤਰ ਲਾਲ ਸਿੰਘ ਵਾਸੀ ਖੁਖਨਿਆੜਾ ਜ਼ਿਲ੍ਹਾ ਕਾਂਗੜਾ ਸਟੇਟ ਹਿਮਾਚਲ ਪ੍ਰਦੇਸ਼ ਨੇ ਚੋਰੀ ਕੀਤਾ ਹੈ। ਤਲਵਾੜਾ ਪੁਲਸ ਨੇ ਅਮਨਦੀਪ ਗੋਤਮ ਦੇ ਬਿਆਨਾਂ 'ਤੇ ਕਰਨ ਸਿੰਘ ਖ਼ਿਲਾਫ਼ ਮੁੱਕਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਧਮਾਕੇ ਬਾਰੇ ਵੱਡਾ ਖ਼ੁਲਾਸਾ, ਬਾਜ਼ਾਰਾਂ ’ਚੋਂ ਪੈਦਲ ਨਿਕਲੇ ਨੌਜਵਾਨ ਨੇ ਸੁੱਟਿਆ ਸੀ IED ਦਾ ਪੈਕੇਟ!

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News