ਹੁਸ਼ਿਆਰਪੁਰ ਵਿਖੇ ਹਵਾਈ ਫਾਇਰ ਕਰਨ ਦੇ ਦੋਸ਼ ’ਚ ਮਾਮਲਾ ਦਰਜ

06/15/2023 12:08:52 PM

ਹੁਸ਼ਿਆਰਪੁਰ (ਰਾਕੇਸ਼)-ਥਾਣਾ ਬੁੱਲੋਵਾਲ ਪੁਲਸ ਨੇ ਹਵਾਈ ਫਾਇਰ ਕਰਨ ਦੇ ਦੋਸ਼ ਵਿਚ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਲਿਖਾਈ ਸ਼ਿਕਾਇਤ ਵਿਚ ਗੁਰਨਾਮ ਸਿੰਘ ਪੁੱਤਰ ਜੀਤ ਰਾਮ ਨਿਵਾਸੀ ਕਾਲੂਵਾਹਰ ਥਾਣਾ ਬੁੱਲੋਵਾਲ ਨੇ ਦੱਸਿਆ ਕਿ 9 ਜੂਨ ਨੂੰ ਸਵੇਰੇ ਉਹ ਅਤੇ ਉਸ ਦੇ ਤਾਏ ਦਾ ਮੁੰਡਾ ਚਮਨ ਲਾਲ ਪੁੱਤਰ ਗੁਰਬਚਨ ਦਾਸ, ਪੁੱਤਰ ਅਰਸ਼ਦੀਪ ਸਿੰਘ ਅਤੇ ਤਿੰਨ ਵਿਅਕਤੀ ਪਿੰਡ ਦੇ ਮੇਨ ਰੋਡ ਵੱਲੋਂ ਪਿੰਡ ਖਰਦੇਹਰ ਲਿੰਕ ਰੋਡ ’ਤੇ ਸੈਰ ਕਰਦੇ ਹੋਏ ਪੈਦਲ ਜਾ ਰਹੇ ਸਨ।

ਜਦੋਂ ਅਵਤਾਰ ਸਿੰਘ ਦੀ ਕੋਠੀ ਨੂੰ ਕਰਾਸ ਕਰਕੇ ਨਵਰੂਪ ਸਿੰਘ ਦੇ ਖੇਤ ਕੋਲੋਂ ਵਾਪਸ ਮੁੜੇ ਤਾਂ ਸਵੇਰੇ 4 ਵਜ ਕੇ 10 ਮਿੰਟ ’ਤੇ ਖਾਲੀ ਖੇਤ ਵਿਚੋਂ ਇਕ ਅਣਪਛਾਤੇ ਵਿਅਕਤੀ ਨੇ ਬੈਠਕੇ ਆਪਣੇ ਉਨ੍ਹਾਂ ਨੂੰ ਡਰਾਉਣ ਲਈ ਹਵਾਈ ਫਾਇਰ ਕੀਤਾ। ਫਾਇਰ ਦੀ ਆਵਾਜ਼ ਸੁਣ ਕੇ ਉੱਥੇ ਦੌੜ ਪਏ ਅਤੇ ਉਨ੍ਹਾਂ ਦੇ ਪਿੱਛੇ ਇਕ ਹੋਰ ਫਾਇਰ ਕੀਤਾ ਗਿਆ। ਉਨ੍ਹਾਂ ਵੱਲੋਂ ਰੌਲਾ ਪਾਉਣ ’ਤੇ ਅਵਤਾਰ ਸਿੰਘ ਬਾਹਰ ਆ ਗਿਆ ਅਤੇ ਹਨੇਰੇ ਦਾ ਫਾਇਦਾ ਲੈਂਦੇ ਹੋਏ ਉੱਥੋਂ ਫਰਾਰ ਹੋ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ-  ਬਹਾਨੇ ਨਾਲ 82 ਸਾਲਾ ਦਾਦੀ ਨੂੰ ਕਾਰ 'ਚ ਬਿਠਾ ਲੈ ਗਿਆ ਬਾਹਰ, ਫਿਰ ਪੋਤੇ ਨੇ ਕੀਤਾ ਲੂ ਕੰਡੇ ਖੜ੍ਹੇ ਕਰਨ ਵਾਲਾ ਕਾਰਾ


shivani attri

Content Editor

Related News