ਕੋਰੀਅਰ ਰਾਹੀਂ ਭੇਜੀ 900 ਗ੍ਰਾਮ ਅਫ਼ੀਮ ਬਰਾਮਦ, ਡਾਕ ਪਾਰਸਲ ਰਾਹੀਂ ਵਿਦੇਸ਼ਾਂ ''ਚ ਹੁੰਦੀ ਸੀ ਸਪਲਾਈ

02/05/2023 12:17:04 PM

ਨਵਾਂਸ਼ਹਿਰ (ਤ੍ਰਿਪਾਠੀ) - ਡਾਕਘਰ ਮੁਲਾਜ਼ਮਾਂ ਦੀ ਮਦਦ ਨਾਲ ਇਟਲੀ-ਕੈਨੇਡਾ ਭੇਜੇ ਗਏ ਅਫ਼ੀਮ ਦੇ 2 ਪਾਰਸਲਾਂ ਸਮੇਤ ਜ਼ਿਲ੍ਹਾ ਪੁਲਸ ਨੇ 900 ਗ੍ਰਾਮ ਅਫ਼ੀਮ ਦੀ ਰਿਕਵਰੀ ਕੀਤੀ ਹੈ। ਡਾਕ ਪਾਰਸਲ ਰਾਹੀਂ ਵਿਦੇਸ਼ਾਂ ਵਿਚ ਅਫ਼ੀਮ ਦੀ ਸਪਲਾਈ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਦੂਜੇ ਦੋਸ਼ੀ ਦੀ ਤਲਾਸ਼ ’ਚ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪ੍ਰੈੱਸ ਕਾਨਫ਼ਰੰਸ ਵਿਚ ਐੱਸ. ਐੱਸ. ਪੀ. ਭਾਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਡਾਕ ਮੁਲਾਜ਼ਮ ਬਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜ਼ਿਲ੍ਹਾ ਪੁਲਸ ਵੱਲੋਂ ਤੁਰੰਤ ਕਾਰਵਾਈ ਨੂੰ ਅਮਲ ਵਿਚ ਲਿਆਂਦੇ ਹੋਏ ਪਾਰਸਲ ਕਸਟਮ ਵਿਭਾਗ, ਆਈ. ਜੀ. ਆਈ. ਏਅਰਪੋਰਟ ਦਿੱਲੀ ਨਾਲ ਸੰਪਰਕ ਕੀਤਾ ਗਿਆ ਸੀ, ਜਿਸ ਨੂੰ ਏਅਰਪੋਰਟ ਅਥਾਰਿਟੀ ਨੇ ਜ਼ਬਤ ਕਰ ਲਿਆ ਸੀ, ਤੋਂ ਪੁਲਸ ਨੇ ਕੈਨੇਡਾ ਅਤੇ ਇਟਲੀ ਭੇਜੇ ਜਾ ਰਹੇ 2 ਪਾਰਸਲਾਂ ’ਚੋਂ 450-450 ਗ੍ਰਾਮ ਕੁੱਲ 900 ਗ੍ਰਾਮ ਅਫ਼ੀਮ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ :  ਦੁਬਈ ’ਚ ਵੇਚ ਦਿੱਤੀ ਸੀ ਪੰਜਾਬਣ ਔਰਤ, ਸੰਤ ਸੀਚੇਵਾਲ ਦੇ ਸਦਕਾ ਪਰਤੀ ਘਰ, ਸੁਣਾਈ ਦੁੱਖ਼ ਭਰੀ ਦਾਸਤਾਨ

ਡਾਕ ਮੁਲਾਜ਼ਮ ਦੇ ਬੈਂਕ ਖਾਤੇ ਵਿਚ ਵਿਦੇਸ਼ ਤੋਂ ਟਰਾਂਸਫ਼ਰ ਹੋਏ ਸਨ 60 ਹਜ਼ਾਰ ਰੁਪਏ
ਐੱਸ. ਐੱਸ. ਪੀ. ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਡਾਕ ਘਰ ਵਿਚ ਕੰਮ ਕਰਨ ਵਾਲੇ ਬਰਜਿੰਦਰ ਸਿੰਘ ਦੇ ਖ਼ਾਤੇ ਵਿਚ ਉਕਤ ਪਾਰਸਲ ਵਿਚ ਅਫ਼ੀਮ ਸਪਲਾਈ ਕਰਨ ਬਾਬਤ ਵਿਦੇਸ਼ ਤੋਂ 60 ਹਜ਼ਾਰ ਰੁਪਏ ਦੀ ਰਕਮ ਟਰਾਂਸਫਰ ਹੋਈ ਸੀ।

ਮੁੱਖ ਦੋਸ਼ੀ ਭੁਪਿੰਦਰ ਸਿੰਘ ’ਤੇ ਪਹਿਲਾਂ ਵੀ ਦਰਜ ਹਨ 3 ਅਪਰਾਧਕ ਮਾਮਲੇ
ਐੱਸ. ਐੱਸ. ਪੀ. ਭਾਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਗਿਰੋਹ ਦੇ ਮੁੱਖ ਦੋਸ਼ੀ ਭੁਪਿੰਦਰ ਸਿੰਘ ਉਰਫ਼ ਭੂਰੀ ’ਤੇ ਪਹਿਲਾਂ ਵੀ ਥਾਣਾ ਮੁਕੰਦਪੁਰ ਵਿਖੇ ਧਾਰਾ 279,337,338 ਅਤੇ ਸਦਰ ਨਵਾਂਸ਼ਹਿਰ ਵਿਖੇ ਧਾਰਾ 354,376,511 ਦੇ ਤਹਿਤ ਮਾਮਲੇ ਦਰਜ ਹਨ ਅਤੇ ਇਸ ਮਾਮਲੇ ਵਿਚ ਉਸਨੂੰ 10 ਸਾਲ ਦੀ ਸਜ਼ਾ ਮਿਲੀ ਹੋਈ ਹੈ ਅਤੇ ਹੁਣ ਮਾਨਯੋਗ ਹਾਈਕੋਰਟ ਤੋਂ ਜ਼ਮਾਨਤ ’ਤੇ ਬਾਹਰ ਸੀ। ਇਸ ਤੋਂ ਇਲਾਵਾ ਉਸ ’ਤੇ ਥਾਣਾ ਸਦਰ ਨਵਾਂਸ਼ਹਿਰ ਵਿਖੇ ਇਕ ਲੜਾਈ ਝਗੜੇ ਦਾ ਮਾਮਲਾ ਵੀ ਦਰਜ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਡਾਕ ਮੁਲਾਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ 4 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਹੈ।

ਇਹ ਵੀ ਪੜ੍ਹੋ :  ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News