ਸਕੂਲ ਪੜ੍ਹਨ ਗਈ 8ਵੀਂ ਜਮਾਤ ਦੀ ਵਿਦਿਆਰਥਣ ਗਾਇਬ, ਕੇਸ ਦਰਜ

Monday, Oct 10, 2022 - 03:27 AM (IST)

ਸਕੂਲ ਪੜ੍ਹਨ ਗਈ 8ਵੀਂ ਜਮਾਤ ਦੀ ਵਿਦਿਆਰਥਣ ਗਾਇਬ, ਕੇਸ ਦਰਜ

ਜਲੰਧਰ (ਵਰੁਣ) : ਬਾਬਾ ਦੀਪ ਸਿੰਘ ਨਗਰ ਤੋਂ ਸਕੂਲ ਪੜ੍ਹਨ ਲਈ ਗਈ 8ਵੀਂ ਜਮਾਤ ਦੀ ਵਿਦਿਆਰਥਣ ਲਾਪਤਾ ਹੋ ਗਈ। ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨੇ ਬਿਹਾਰ ਦੇ ਵਿਅਕਤੀ ’ਤੇ ਖਦਸ਼ਾ ਜਤਾਇਆ ਹੈ, ਜਿਸ ਤੋਂ ਬਾਅਦ ਥਾਣਾ-8 ਦੀ ਪੁਲਸ ਨੇ ਵਿਅਕਤੀ ਖਿਲਾਫ਼ ਕੇਸ ਦਰਜ ਕਰ ਲਿਆ।

ਬਾਬਾ ਦੀਪ ਸਿੰਘ ਨਗਰ ਦੀ ਰਹਿਣ ਵਾਲੀ ਬੱਚੀ ਦੇ ਪਿਤਾ ਨੇ ਕਿਹਾ ਕਿ 7 ਅਕਤੂਬਰ ਨੂੰ ਉਸ ਦੀ ਬੇਟੀ ਨੂਰਪੁਰ ਸਥਿਤ ਸਕੂਲ ਲਈ ਸਵੇਰੇ 8 ਵਜੇ ਨਿਕਲੀ ਸੀ ਪਰ ਛੁੱਟੀ ਹੋਣ ਤੋਂ ਬਾਅਦ ਵੀ ਘਰ ਨਹੀਂ ਪਰਤੀ। ਉਨ੍ਹਾਂ ਨੇ ਬੇਟੀ ਦੀ ਕਾਫੀ ਤਲਾਸ਼ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਲੱਗਾ। ਉਨ੍ਹਾਂ ਸ਼ੱਕ ਜਤਾਇਆ ਹੈ ਕਿ ਰਾਜ ਕੁਮਾਰ ਪੁੱਤਰ ਪ੍ਰਮੋਦ ਸ਼ਾਹ ਵਾਸੀ ਬਿਹਾਰ ਉਸ ਦੀ ਬੇਟੀ ਨੂੰ ਵਰਗਲਾ ਕੇ ਲੈ ਗਿਆ ਹੈ। ਪੁਲਸ ਨੇ ਰਾਜ ਕੁਮਾਰ ’ਤੇ ਕੇਸ ਦਰਜ ਕਰਕੇ ਲੜਕੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮੋਹਾਲੀ ਸਿਟੀ ਸੈਂਟਰ ਦੀ ਉਸਾਰੀ ਅਧੀਨ ਕਮਰਸ਼ੀਅਲ ਇਮਾਰਤ ਦੀ ਡਿੱਗੀ ਕੰਧ, 2 ਦੀ ਮੌਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News