700 ਖੇਤਾਂ ਦੀ ਸੰਭਾਲੀ ਪਰਾਲੀ ਨੂੰ ਲੱਗੀ ਅੱਗ, 50 ਲੱਖ ਦਾ ਨੁਕਸਾਨ

11/27/2023 5:43:02 PM

ਔੜ (ਛਿੰਜੀ ਲੜੋਆ)- ਨਵਾਂਸ਼ਹਿਰ ਵਿਖੇ ਬਲਾਕ ਔੜ ਦੇ ਪਿੰਡ ਸਾਹਲੋਂ ਨਜ਼ਦੀਕ ਫੈਕਟਰੀ ਨੂੰ ਸਪਲਾਈ ਕਰਨ ਲਈ 700 ਦੇ ਕਰੀਬ ਖੇਤਾਂ ਦੀ ਸੰਭਾਲੀ ਪਰਾਲੀ ਨੂੰ ਬੀਤੀ ਰਾਤ 11 ਵਜੇ ਦੇ ਕਰੀਬ ਅੱਗ ਲੱਗ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਾਲੀ ਦੇ ਮਾਲਕ ਸੁੰਦਰ ਸਿੰਘ ਪੁੱਤਰ ਭੁੱਲਾ ਰਾਮ ਵਾਸੀ ਗਰਚਾ ਨੇ ਦੱਸਿਆ ਕਿ ਉਨ੍ਹਾਂ ਨੂੰ ਨਜ਼ਦੀਕ ਰਹਿੰਦੇ ਗੁੱਜਰ ਪਰਿਵਾਰ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲੱਗੀ ਹੋਈ ਹੈ। ਜਦੋਂ ਉਨ੍ਹਾਂ ਆ ਕੇ ਵੇਖਿਆ ਤਾਂ ਸਾਰੀ ਪਰਾਲੀ ਸੜ ਕੇ ਸੁਆਹ ਹੋ ਗਈ ਸੀ। 

ਉਨ੍ਹਾਂ ਦੱਸਿਆ ਕਿ ਪਰਾਲੀ ਦੀ ਕੀਮਤ 30 ਲੱਖ ਰੁਪਏ ਸੀ, ਜਦਕਿ ਉਨ੍ਹਾਂ ਦਾ 20 ਲੱਖ ਰੁਪਏ ਦਾ ਖ਼ਰਚ ਇਸ ਦੀ ਸਾਂਭ-ਸੰਭਾਲ ’ਤੇ ਆਇਆ ਸੀ, ਜਿਸ ਕਰਕੇ ਉਨ੍ਹਾਂ ਦਾ ਲਗਭਗ 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਮੌਕੇ ਨਜ਼ਦੀਕ ਰਹਿੰਦੇ ਗੁੱਜਰ ਪਰਿਵਾਰ ਦੇ ਰੁਕਮਦੀਨ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਆਪਣੇ ਪਸ਼ੂਆਂ ਦੇ ਚਾਰੇ ਲਈ 20 ਖੇਤਾਂ ਦੀ ਪਰਾਲੀ ਸਾਂਭੀ ਹੋਈ ਸੀ, ਉਹ ਵੀ ਸਾਰੀ ਸੜ ਗਈ ਅਤੇ ਉਨ੍ਹਾਂ ਕੋਲ ਹੁਣ ਪਸ਼ੂਆਂ ਵਾਸਤੇ ਵੀ ਕੁਝ ਨਹੀਂ ਬਚਿਆ।

ਇਹ ਵੀ ਪੜ੍ਹੋ : ਚਾਵਾਂ ਨਾਲ ਅਮਰੀਕਾ ਭੇਜੇ ਪੁੱਤ ਨੂੰ ਲਾਸ਼ ਬਣ ਪਰਤੇ ਵੇਖ ਭੁੱਬਾਂ ਮਾਰ ਰੋਈ ਮਾਂ, ਸਿਰ 'ਤੇ ਸਿਹਰਾ ਸਜਾ ਦਿੱਤੀ ਅੰਤਿਮ ਵਿਦਾਈ

ਪੀੜਤਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਨਾਲ ਉਹ ਆਰਥਿਕ ਤੌਰ ’ਤੇ ਕਮਜ਼ੋਰ ਹੋਏ ਹਨ। ਇਸ ਮੌਕੇ ਐੱਸ. ਐੱਚ. ਓ. ਜਰਨੈਲ ਸਿੰਘ ਦੀ ਅਗਵਾਈ ’ਚ ਪੁਲਸ ਥਾਣਾ ਔੜ ਤੋਂ ਪੁੱਜੇ ਐੱਸ. ਆਈ. ਹੁਸਨ ਲਾਲ ਨੇ ਦੱਸਿਆ ਕਿ ਨਜ਼ਦੀਕ ਪੈਂਦੇ ਸੈਲਰ ਤੇ ਹੋਰ ਨੇੜੇ-ਤੇੜੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਇਹ ਵੇਖਿਆ ਜਾ ਸਕੇ ਕਿ ਕਿਸੇ ਨੇ ਅੱਗ ਜਾਣ ਬੁੱਝ ਕੇ ਲਾਈ ਹੈ ਜਾਂ ਕਿ ਨਹੀਂ।

ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਦੇ ਘਰ 'ਤੇ ਹੋਏ ਹਮਲੇ ਨੂੰ ਲੈ ਕੇ ਗੈਂਗਸਟਰ ਬਿਸ਼ਨੋਈ 'ਤੇ ਭੜਕੇ ਗੁਰਸਿਮਰਨ ਮੰਡ, ਕਹੀਆਂ ਵੱਡੀਆਂ ਗੱਲਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News