ਰੂਪਨਗਰ ਜ਼ਿਲ੍ਹਾ ਜੇਲ੍ਹ ’ਚੋਂ 7 ਮੋਬਾਇਲ ਫੋਨ ਬਰਾਮਦ, ਪਰਚਾ ਦਰਜ
Thursday, Aug 31, 2023 - 04:23 PM (IST)

ਰੂਪਨਗਰ (ਵਿਜੇ)-ਜ਼ਿਲ੍ਹਾ ਜੇਲ੍ਹ ਰੂਪਨਗਰ ’ਚੋਂ ਤਲਾਸ਼ੀ ਦੌਰਾਨ 7 ਮੋਬਾਇਲ ਫੋਨ ਬਰਾਮਦ ਹੋਣ ’ਤੇ ਸਿਟੀ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਜੇਲ੍ਹ ਰੂਪਨਗਰ ਦੇ ਸਹਾਇਕ ਸੁਪਰਡੈਂਟ ਅਸ਼ੀਸ਼ ਕੁਮਾਰ ਨੇ ਦੱਸਆ ਕਿ ਜ਼ਿਲ੍ਹਾ ਜੇਲ੍ਹ ਰੂਪਨਗਰ ’ਚ ਤਲਾਸ਼ੀ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਮੁਲਜ਼ਮਾਂ ਪਾਸੋਂ 7 ਮੋਬਾਇਲ ਫੋਨ ਬਰਾਮਦ ਹੋਏ, ਜਿਸ ’ਤੇ ਸਿਟੀ ਪੁਲਸ ਨੇ ਮੁਲਜ਼ਮ ਚਰਨਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਨਿਵਾਸੀ ਕੁਬਾਹੇੜੀ ਜ਼ਿਲ੍ਹਾ ਮੋਹਾਲੀ, ਬਲਜੀਤ ਪੁੱਤਰ ਨਜੀਰ ਅਹਿਮਦ ਵਾਸੀ ਬੇਲੇ ਵਾਲ ਜ਼ਿਲ੍ਹਾ ਊਨਾ ਅਤੇ ਅਣਪਛਾਤੇ ਵਿਅਕਤੀ/ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ-ਹੜ੍ਹਾਂ ਨਾਲ ਜੂਝ ਰਹੇ ਲੋਕਾਂ ਲਈ ਭਾਖੜਾ ਡੈਮ ਦੇ ਪਾਣੀ ਨੂੰ ਲੈ ਕੇ ਰਾਹਤ ਭਰੀ ਖ਼ਬਰ, ਬੰਦ ਹੋਏ ਫਲੱਡ ਗੇਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ