ਕਾਰ ਚਾਲਕ ਵੱਲੋਂ ਅਚਾਨਕ ਯੂ-ਟਰਨ ਲੈਣ ਕਾਰਨ ਹਾਈਵੇਅ ’ਤੇ 4 ਵਾਹਨ ਟਕਰਾਏ, ਬੱਚੀ ਸਣੇ 6 ਜ਼ਖ਼ਮੀ

Monday, Jul 22, 2024 - 01:55 PM (IST)

ਕਾਰ ਚਾਲਕ ਵੱਲੋਂ ਅਚਾਨਕ ਯੂ-ਟਰਨ ਲੈਣ ਕਾਰਨ ਹਾਈਵੇਅ ’ਤੇ 4 ਵਾਹਨ ਟਕਰਾਏ, ਬੱਚੀ ਸਣੇ 6 ਜ਼ਖ਼ਮੀ

ਭੋਗਪੁਰ (ਸੂਰੀ)- ਜਲੰਧਰ ਕੌਮੀ ਸ਼ਾਹ ਮਾਰਗ ਦੇ ਭੋਗਪੁਰ ਨੇੜਲੇ ਡੱਲੀ ਦੇ ਚੌਂਕ ’ਚ ਵਾਪਰੇ ਸੜਕ ਹਾਦਸੇ ’ਚ 4 ਵਾਹਨਾਂ ਦੀ ਟੱਕਰ ਹੋਣ ਕਾਰਨ 6 ਲੋਕਾਂ ਦੇ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਇਕ ਵਰਨਾ ਕਾਰ ਸਵਾਰ ਜਲੰਧਰ ਵੱਲੋਂ ਆ ਰਹੀ ਸੀ ਅਤੇ ਉਸ ਨੇ ਅਚਾਨਕ ਡੱਲੀ ਦੇ ਚੌਂਕ ’ਚ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਪਿੱਛੋਂ ਆ ਰਹੀ ਆਈ-20 ਕਾਰ ਇਸ ਕਾਰ ਨਾਲ ਟਕਰਾ ਗਈ ਅਤੇ ਇਕ ਲੈਂਸਰ ਕਾਰ ਵੀ ਇਨ੍ਹਾਂ ਕਾਰਾਂ ਦੇ ਪਿੱਛੇ ਆ ਟਕਰਾਈ ਅਤੇ ਕਾਰਾਂ ਕੋਲੋਂ ਲੰਘ ਰਿਹਾ ਮੋਟਰਸਾਈਕਲ ਵੀ ਹਾਦਸੇ ਦੀ ਲਪੇਟ ’ਚ ਆ ਗਿਆ।

ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਸੜਕ ਸੁਰੱਖਿਆ ਫ਼ੋਰਸ ਦੀ ਟੀਮ ਦੇ ਰਣਧੀਰ ਸਿੰਘ ਸਟਾਫ਼ ਮੁਲਾਜ਼ਮਾਂ ਨਾਲ ਘਟਨਾ ਵਾਲੀ ਥਾਂ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਹਸਪਤਾਲਾਂ ’ਚ ਪਹੁੰਚਾਇਆ। ਇਸ ਹਾਦਸੇ ਕਾਰਨ ਨੈਸ਼ਨਲ ਹਾਈਵੇਅ ਦੇ ਦੋਵੇਂ ਪਾਸੇ ਵੱਡੀਆਂ ਟਰੈਫਿਕ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਐੱਸ. ਐੱਸ. ਐੱਫ਼. ਵੱਲੋਂ ਹਾਦਸਾਗ੍ਰਸਤ ਗੱਡੀਆਂ ਨੂੰ ਸਾਈਡ ’ਤੇ ਕਰਵਾ ਕੇ ਟਰੈਫਿਕ ਨੂੰ ਸਚਾਰੂ ਢੰਗ ਨਾਲ ਚਲਾ ਦਿੱਤਾ ਗਿਆ।

PunjabKesari

ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦੀਆਂ ਵੱਧ ਸਕਦੀਆਂ ਨੇ ਮੁਸ਼ਕਿਲਾਂ, MP ਮੈਂਬਰਸ਼ਿਪ ਰੱਦ ਕਰਨ ਦੀ ਮੰਗ

ਇੰਚਾਰਜ ਰਣਧੀਰ ਸਿੰਘ ਨੇ ਦੱਸਿਆ ਹੈ ਕਿ ਇਹ ਹਾਦਸੇ ਕਾਰਨ ਰਜਿੰਦਰ ਕੌਰ ਪਤਨੀ ਹਰਵਿੰਦਰ ਸਿੰਘ ਵਾਸੀ ਜ਼ਾਹਰਾ ਪੀਰ ਰੋਡ ਟਾਂਡਾ, ਮੇਜਰ ਸਿੰਘ ਪੁੱਤਰ ਰਾਮ ਲੁਭਾਇਆ, ਅਰਪਿਤਾ ਪੁੱਤਰੀ ਬਲਜੀਤ ਕੁਮਾਰ (ਦੋਨੋਂ ਵਾਸੀ) ਨਵੀਂ ਆਬਾਦੀ ਭੋਗਪੁਰ, ਸੋਨੂ ਅਰੋੜਾ ਪੁੱਤਰ ਮੁਲਖ ਰਾਜ, ਕਮਲੇਸ਼ ਰਾਣੀ ਪਤਨੀ ਮੁਲਖ ਰਾਜ, ਅਰਚਨਾ ਅਰੋੜਾ ਪਤਨੀ ਸੋਨੂ ਅਰੋੜਾ ਵਾਸੀ ਭੋਗਪੁਰ ਜ਼ਖਮੀ ਹੋਏ ਹਨ। ਭੋਗਪੁਰ ਪੁਲਸ ਨੇ ਵੀ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਹਾਦਸੇ ਨੇ ਉਜਾੜ ਦਿੱਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 24 ਸਾਲਾ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News