ਬੇਨਕਾਬ ਕੀਤੇ ਗਏ ਚੋਰ ਗਿਰੋਹ ਤੋਂ 6 ਪਾਸਪੋਰਟ, 7 ਜਾਅਲੀ ਵੀਜ਼ੇ ਦੀਆਂ ਫੋਟੋ ਕਾਪੀਆਂ, 3 ਕਾਰਾਂ ਬਰਾਮਦ
05/30/2023 5:57:38 PM

ਜਲੰਧਰ (ਮਹੇਸ਼)–ਸਪੈਸ਼ਲ ਆਪ੍ਰੇਸ਼ਨ ਯੂਨਿਟ (ਐੱਸ .ਓ. ਯੂ.) ਵੱਲੋਂ ਬੇਨਕਾਬ ਕੀਤੇ ਗਏ ਚੋਰ ਗਿਰੋਹ ਦੇ ਕਬਜ਼ੇ ਵਿਚੋਂ 6 ਪਾਸਪੋਰਟ, 7 ਜਾਅਲੀ ਵੀਜ਼ੇ ਦੀਆਂ ਫੋਟੋ ਕਾਪੀਆਂ ਅਤੇ 3 ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਸਪੈਸ਼ਲ ਆਪ੍ਰੇਸ਼ਨ ਯੂਨਿਟ, ਐਂਟੀ-ਨਾਰਕੋਟਿਕਸ ਅਤੇ ਸੀ. ਆਈ. ਏ. ਸਟਾਫ-1 ਮੁਖੀ ਇੰਦਰਜੀਤ ਸਿੰਘ ਸੈਣੀ ਨੇ ਦੱਸਿਆ ਕਿ ਪਟੇਲ ਚੌਕ ਤੋਂ ਗਿਰੋਹ ਦੇ ਗ੍ਰਿਫ਼ਤਾਰ ਕੀਤੇ ਗਏ ਮੈਂਬਰਾਂ ਕਮਲਜੀਤ ਸਿੰਘ ਪ੍ਰਿੰਸ ਪੁੱਤਰ ਜੁਝਾਰ ਸਿੰਘ ਨਿਵਾਸੀ ਕਾਲੀਆ ਕਾਲੋਨੀ ਫੇਸ-2 ਜਲੰਧਰ, ਲਵਪ੍ਰੀਤ ਸਿੰਘ ਲਵ ਪੁੱਤਰ ਕਪੂਰ ਸਿੰਘ ਨਿਵਾਸੀ ਪਿੰਡ ਗੁਨੀਆ ਜ਼ਿਲਾ ਗੁਰਦਾਸਪੁਰ ਅਤੇ ਬਲਵਿੰਦਰ ਸਿੰਘ ਬੁੱਟਰ ਪੁੱਤਰ ਮਲਕੀਤ ਸਿੰਘ ਨਿਵਾਸੀ ਪਿੰਡ ਅਲਗੋ ਕੋਠੀ ਜ਼ਿਲ੍ਹਾ ਤਰਨਤਾਰਨ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਹੈ ਤਾਂ ਕਿ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ, ਜਦੋਂ ਕਿ ਉਨ੍ਹਾਂ ਦੇ ਫ਼ਰਾਰ ਸਾਥੀਆਂ ਗਗਨਦੀਪ ਸਿੰਘ ਪੁੱਤਰ ਕੇਵਲ ਸਿੰਘ ਨਿਵਾਸੀ ਨਿੰਬਰਵਿੰਡ ਨਜ਼ਦੀਕ ਖੁਜਾਲਾ ਜ਼ਿਲਾ ਅੰਮ੍ਰਿਤਸਰ, ਅਵਤਾਰ ਸਿੰਘ ਸੰਨੀ ਅਰੋੜਾ ਪੁੱਤਰ ਸਤਵਿੰਦਰ ਸਿੰਘ ਨਿਵਾਸੀ ਸ਼ਹੀਦ ਊਧਮ ਸਿੰਘ ਨਗਰ ਚੱਕੀ ਵਾਲੀ ਗਲੀ ਜ਼ਿਲਾ ਅੰਮ੍ਰਿਤਸਰ ਅਤੇ ਕਰਮਜੀਤ ਸਿੰਘ ਉਰਫ਼ ਕੁਮਾਰ ਬਲੀ ਨਿਵਾਸੀ ਗੁਰੂ ਤੇਗ ਬਹਾਦਰ ਨਗਰ ਥਾਣਾ ਨੰਬਰ 6 ਜਲੰਧਰ ਅਤੇ ਸੈਮਨ ਨਿਵਾਸੀ ਬਟਾਲਾ ਨੂੰ ਕਾਬੂ ਕਰਨ ਲਈ ਸਪੈਸ਼ਲ ਆਪ੍ਰੇਸ਼ਨ ਯੂਨਿਟ ਅਤੇ ਸੀ. ਆਈ. ਏ. ਦੀਆਂ ਟੀਮਾਂ ਰੇਡ ਕਰ ਰਹੀਆਂ ਹਨ।
ਇਹ ਵੀ ਪੜ੍ਹੋ - ਫਗਵਾੜਾ: ਕ੍ਰਿਕਟ ਖੇਡਦੇ ਸਮੇਂ 12 ਸਾਲਾ ਬੱਚੇ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਨਿਕਲੀ ਜਾਨ
ਇੰਸ. ਸੈਣੀ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਖ਼ਿਲਾਫ਼ ਥਾਣਾ ਨੰਬਰ 2 ਵਿਚ ਆਈ. ਪੀ. ਸੀ. ਦੀ ਧਾਰਾ 420, 465, 467, 468, 471, 120-ਬੀ, 379, 482, 411 ਆਈ. ਪੀ. ਸੀ. ਤਹਿਤ 62 ਨੰਬਰ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਗ੍ਰਿਫ਼ਤਾਰੀ ਦੇ ਸਮੇਂ ਕਮਲਜੀਤ ਸਿੰਘ ਪ੍ਰਿੰਸ ਅਤੇ ਉਸ ਦੇ ਸਾਥੀ ਲਵ ਤੇ ਬੁੱਟਰ ਚਿੱਟੇ ਰੰਗ ਦੀ ਆਈ-20 ਕਾਰ ਵਿਚ ਸਵਾਰ ਸਨ। ਪ੍ਰਿੰਸ ਖ਼ਿਲਾਫ਼ ਯੂ. ਪੀ. ਦੇ ਜ਼ਿਲ੍ਹਾ ਉਨਾਵ ਦੇ ਥਾਣਾ ਬੀਘਾਪੁਰ ਅਤੇ ਬਲਜਿੰਦਰ ਸਿੰਘ ਬੁੱਟਰ ਖ਼ਿਲਾਫ਼ ਥਾਣਾ ਸਿਵਲ ਲਾਈਨ ਬਟਾਲਾ ਵਿਚ ਕੇਸ ਦਰਜ ਹੈ।
ਇਹ ਵੀ ਪੜ੍ਹੋ - ਸਮਲਿੰਗੀ ਫ਼ੌਜੀਆਂ ਨੂੰ ਲੈ ਕੇ ਵੱਡਾ ਖ਼ੁਲਾਸਾ, ਔਰਤਾਂ ਦੀਆਂ ਤਸਵੀਰਾਂ ਵਿਖਾ ਲਾਏ ਜਾਂਦੇ ਸਨ ਬਿਜਲੀ ਦੇ ਝਟਕੇ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani