581 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਕਾਬੂ

Wednesday, Oct 31, 2018 - 04:38 AM (IST)

581 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਕਾਬੂ

ਫਗਵਾਡ਼ਾ,   (ਹਰਜੋਤ)-  ਰਾਵਲਪਿੰਡੀ ਪੁਲਸ ਨੇ ਭੋਗਪੁਰ ਪਿੰਡ ਦੇ ਨੇੜੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਖਿਲਾਫ਼ ਆਬਕਾਰੀ ਐਕਟ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮਿਲੀ ਇਤਲਾਹ ਦੇ ਆਧਾਰ ’ਤੇ ਰਾਵਲਪਿੰਡੀ ਦੇ ਐੱਸ. ਐੱਚ. ਓ. ਗੁਰਦੇਵ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਨੇ ਕੈਂਟਰ ਨੂੰ ਕਾਬੂ ਕਰ ਕੇ ਜਦੋਂ ਤਲਾਸ਼ੀ ਲਈ ਤਾਂ ਕੈਂਟਰ ’ਚੋਂ 581 ਪੇਟੀਅਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਇਹ ਸ਼ਰਾਬ ਚੰਡੀਗਡ਼੍ਹ ਤੋਂ ਵੇਚਣ ਲਈ ਲਿਆਂਦੀ ਗਈ ਸੀ ਜਿਸ ਸਬੰਧ ’ਚ ਪੁਲਸ ਨੇ ਰੋਹਿਤ ਸ਼ਰਮਾ ਪੁੱਤਰ ਅਸ਼ੋਕ ਕੁਮਾਰ ਵਾਸੀ ਬਿਲਡ਼ੋ, ਗਡ਼੍ਹਸ਼ੰਕਰ ਨੂੰ ਕੈਂਟਰ  ਸਮੇਤ ਕਾਬੂ ਕਰ ਲਿਆ ਹੈ। 
 


Related News