ਸਰਹੱਦੀ ਖੇਤਰ ਦੇ ਪੀੜਤ ਪਰਿਵਾਰਾਂ ਲਈ ਭੇਜੀ ਗਈ 571ਵੇਂ ਟਰੱਕ ਦੀ ਰਾਹਤ ਸਮੱਗਰੀ
Thursday, Jun 18, 2020 - 01:32 PM (IST)

ਜਲੰਧਰ (ਵਰਿੰਦਰ ਸ਼ਰਮਾ) : ਪੰਜਾਬ ਕੇਸਰੀ ਵੱਲੋਂ ਸਰਹੱਦੀ ਖੇਤਰ ਦੇ ਪਾਕਿਸਤਾਨ ਦੀ ਗੋਲੀਬਾਰੀ ਅਤੇ ਅੱਤਵਾਦ ਤੋਂ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ 20 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਮੁਹਿੰਮ ਕੋਰੋਨਾ ਕਾਲ 'ਚ ਵੀ ਲਗਾਤਾਰ ਜਾਰੀ ਹੈ ਅਤੇ ਦਾਨੀ ਸੱਜਣ ਵੀ ਪੂਰਾ ਸਹਿਯੋਗ ਦੇ ਰਹੇ ਹਨ।
ਇਸ ਸਿਲਸਿਲੇ 'ਚ 300 ਜ਼ਰੂਰਤਮੰਦ ਪਰਿਵਾਰਾਂ ਲਈ ਰਾਹਤ ਸਮੱਗਰੀ ਦਾ ਇੱਕ ਟਰੱਕ ਲੁਧਿਆਣਾ ਦੀ ਸਮਾਜ ਸੇਵੀ ਸੰਸਥਾ ‘ਇੱਕ ਆਸ ਵੂਮੈਨ ਹੈਲਪਲਾਈਨ’ ਵਲੋਂ ਭੇਜਿਆ ਗਿਆ, ਜਿਸ ਨੂੰ ਪਿਛਲੇ ਦਿਨੀਂ ਸ਼੍ਰੀ ਵਿਜੈ ਕੁਮਾਰ ਚੋਪੜਾ ਨੇ ਆਪਣੇ ਕਰ-ਕਮਲਾਂ ਨਾਲ ਜ਼ਿਲ੍ਹਾ ਪਠਾਨਕੋਟ ਦੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡ ਜੈਦਪੁਰ 'ਚ ਵੰਡਣ ਲਈ ਰਵਾਨਾ ਕੀਤਾ।
ਸਰਹੱਦ ਨਾਲ ਲੱਗਦੇ ਪਿੰਡਾਂ ਦੇ ਲੋਕ ਪਹਿਲਾਂ ਤੋਂ ਹੀ ਬਦਹਾਲੀ ਦੀ ਜ਼ਿੰਦਗੀ ਜੀ ਰਹੇ ਹਨ ਪਰ ਕੋਰੋਨਾ ਦੇ ਕਾਰਣ ਹੁਣ ਉਨ੍ਹਾਂ ਨੂੰ ਜੋ ਥੋੜ੍ਹੀ-ਬਹੁਤ ਮਜ਼ਦੂਰੀ ਮਿਲਦੀ ਸੀ, ਉਸ ਤੋਂ ਵੀ ਹੱਥ ਧੋਣਾ ਪਿਆ ਹੈ, ਜਿਸ ਦੇ ਚੱਲਦੇ ਉਹ ਦਾਣੇ-ਦਾਣੇ ਨੂੰ ਮੋਹਤਾਜ ਹੋ ਗਏ ਹਨ। ਅਜਿਹੇ 'ਚ ਇਸ ਮਾੜੇ ਸਮੇਂ 'ਚ ਉਨ੍ਹਾਂ ਨੂੰ ਸਹਾਇਤਾ ਦੀ ਪਹਿਲਾਂ ਤੋਂ ਵੀ ਜ਼ਿਆਦਾ ਜ਼ਰੂਰਤ ਹੈ। ਇਸ ਲਈ ਸ਼੍ਰੀ ਵਿਜੈ ਚੋਪੜਾ ਦੇ ਦਿਸ਼ਾ-ਨਿਰਦੇਸ਼ 'ਤੇ ਰਾਹਤ ਸਮੱਗਰੀ ਵੰਡ ਮੁਹਿੰਮ ਇਸ ਆਫ਼ਤ ਦੀ ਘੜੀ 'ਚ ਵੀ ਜਾਰੀ ਹੈ।
ਇਸ 571ਵੇਂ ਟਰੱਕ 'ਚ ਭੇਜੀ ਗਈ ਰਾਹਤ ਸਮੱਗਰੀ 'ਚ ਜਿੱਥੇ ਹਰ ਇੱਕ ਪਰਿਵਾਰ ਨੂੰ ਅਨਾਜ ਦੇ ਰੂਪ 'ਚ ਚਾਵਲ ਭੇਜੇ ਗਏ, ਉਥੇ ਹੀ ਇੱਕ-ਇੱਕ ਵਧੀਆ ਰਜਾਈ ਵੀ ਭੇਜੀ ਗਈ ਹੈ। ਰਾਹਤ ਸਮੱਗਰੀ ਦਾ ਇਹ ਟਰੱਕ ਐੱਨ.ਜੀ.ਓ. ਦੀ ਚੇਅਰਪਰਸਨ ਸਿੰਮੀ ਚੋਪੜਾ ਪਾਸ਼ਾਨ ਦੀ ਪ੍ਰੇਰਨਾ ਨਾਲ ਰਮੇਸ਼ ਪਾਸ਼ਾਨ, ਦਰਸ਼ਨ ਲਾਲ ਬਵੇਜਾ, ਕੁੱਕੂ ਗਰੇਵਾਲ, ਨਰਿੰਦਰ ਕੌਰ ਸਵੀਟੀ, ਡੇਜ਼ੀ ਛਾਬੜਾ, ਮਮਤਾ ਮਹਿਰਾ, ਜਸਲੀਨ ਕੌਰ, ਗੋਲਡੀ ਸਿੰਘ, ਮਧੂ ਥਾਪਰ, ਮੋਨਿਕਾ ਚੋਪੜਾ, ਅਨੀਤਾ ਅਰੋੜਾ, ਰੀਤੂ ਮਹਿਤਾ, ਬੀਨਾ ਬਾਵਾ, ਸਿਮਰਨ, ਰਜਨੀ ਥਾਪਰ, ਭੂਪਿੰਦਰ ਕੌਰ, ਰਚਨਾ ਕਪੂਰ, ਸਰਬਜੋਤ ਬਰਾਡ਼, ਦਿਨਾਇਕ ਪਾਸ਼ਾਨ, ਜਸਪ੍ਰੀਤ ਸਿੰਘ, ਸਿਮਰਨ ਓਬਰਾਏ, ਅਭਿਨਵ ਪਾਸ਼ਾਨ, ਸੁਨੀਤਾ ਕਪੂਰ ਜਗੋਤਾ, ਮਨਪ੍ਰੀਤ ਖਹਿਰਾ, ਸੌਰਭ ਗੁਪਤਾ, ਭੂਪੇਸ਼ ਬੰਸਲ, ਰਮਿਆ ਸ਼ੋਰੀ, ਸੁਨੀਤਾ ਪਾਸ਼ਾਨ, ਸੁਧਾਂਸ਼ੁ ਗੁਪਤਾ, ਪ੍ਰਭਜੋਤ ਕੌਰ, ਹੈਪੀ ਕੌਸ਼ਿਕ, ਨੀਰਜ ਜੈਨ, ਰਾਜੇਸ਼ ਅਗਰਵਾਲ ਦੀ ਹਾਜ਼ਰੀ 'ਚ ਭੇਜਿਆ ਗਿਆ। ਟਰੱਕ ਨੂੰ ਰਵਾਨਾ ਕਰਦੇ ਹੋਏ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੈ ਕੁਮਾਰ ਚੋਪੜਾ ਨੇ ਸਮਾਜ ਸੇਵੀ ਸੰਸਥਾਵਾਂ 'ਚ ਅੱਗੇ ਵੱਧਕੇ ਸੇਵਾ ਕਾਰਜ ਕਰਣ ਵਾਲੀਆਂ ਔਰਤਾਂ ਦੇ ਜਜ਼ਬੇ ਦੀ ਤਾਰੀਫ ਕੀਤੀ।
ਇਸ ਮੌਕੇ ਚੇਅਰਪਰਸਨ ਸਿੰਮੀ ਚੋਪੜਾ ਪਾਸ਼ਾਨ ਨੇ ਕਿਹਾ ਕਿ ਪੀਡ਼ਤ ਪਰਿਵਾਰਾਂ ਦੀ ਮਦਦ ਕਰਨਾ ਸਾਡਾ ਫਰਜ਼ ਬਣਦਾ ਹੈ ਅਤੇ ਅਸੀਂ ਭਵਿੱਖ 'ਚ ਵੀ ਪੰਜਾਬ ਕੇਸਰੀ ਦੀ ਮੁਹਿੰਮ ਦੇ ਤਹਿਤ ਅਜਿਹੇ ਸੇਵਾ ਕਾਰਜਾਂ 'ਚ ਆਪਣਾ ਯੋਗਦਾਨ ਦਿੰਦੇ ਰਹਾਂਗੇ। ਇਸ ਮੌਕੇ ਕੌਂਸਲਰ ਰਾਸ਼ੀ ਅਗਰਵਾਲ, ਸਜੀਵ ਸਚਦੇਵਾ, ਅਜੀਤ ਸਿੰਗਲਾ, ਅਸ਼ਵਨੀ ਗਰਗ, ਮੰਗਤ ਰਾਏ ਸ਼ਰਮਾ, ਬਲਜਿੰਦਰ ਮੌਦਗਿਲ, ਸੁਖਦੇਵ ਕੌਸ਼ਿਕ, ਦਾਨਿਸ਼ ਅਗਰਵਾਲ, ਵਰਿੰਦਰ ਸ਼ਰਮਾ ਯੋਗੀ, ਨੋਬਲ ਫਾਉਂਡੇਸ਼ਨ ਦੇ ਰਾਜਿੰਦਰ ਸ਼ਰਮਾ ਅਤੇ ਲੁਧਿਆਣਾ ਦੇ ਸੰਪਾਦਕ ਦਿਨੇਸ਼ ਸੋਨੂ ਆਦਿ ਮੌਜੂਦ ਸਨ।
ਇਹ ਰਾਹਤ ਸਮੱਗਰੀ ਜ਼ਿਲ੍ਹਾ ਪਠਾਨਕੋਟ ਦੇ ਵਿਧਾਨਸਭਾ ਖੇਤਰ ਭੋਆ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਵਰਿੰਦਰ ਸ਼ਰਮਾ ਯੋਗੀ ਅਤੇ ਸਮਾਜ ਸੇਵਕ ਪਵਨ ਕੁਮਾਰ ਭੋਡੀ ਦੀ ਨਿਗਰਾਨੀ 'ਚ ਵੰਡੀ ਗਈ, ਜਿਸ 'ਚ ਸਥਾਨਕ ਅਕਾਲੀ ਨੇਤਾ ਹਰਜੀਤ ਸਿੰਘ, ਹਿੰਦੂ ਸੁਰੱਖਿਆ ਕਮੇਟੀ ਦੇ ਜ਼ਿਲ੍ਹਾ ਚੇਅਰਮੈਨ ਮਹਿੰਮਦਰ ਪਾਲ, ਬਮਿਆਲ ਪੁਲਸ ਚੌਕੀ ਇੰਚਾਰਜ ਤਰਸੇਮ ਸਿੰਘ, ਸਰਪੰਚ ਸੁਖਜਿੰਦਰ ਕੌਰ, ਸਰਪੰਚ ਹਰਭਜਨ ਕੌਰ, ਸਰਪੰਚ ਰਜਨੀ ਬਾਲਾ, ਸੁਮਿਤ ਠਾਕੁਰ ਅਤੇ ਕਰਨੈਲ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ।