35 ਤੋਂ ਵੱਧ ਲੁੱਟਾਂ-ਖੋਹਾਂ ਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ

06/17/2023 5:19:49 PM

ਨੂਰਮਹਿਲ (ਸ਼ਰਮਾ)- ਨੂਰਮਹਿਲ ਅਤੇ ਆਸ-ਪਾਸ ਦੇ ਪਿੰਡਾਂ ’ਚ ਖ਼ੌਫ਼ ਦੀ ਪਰਛਾਈ ਬਣੇ ਲੁੱਟਾਂ-ਖੋਹਾਂ ਅਤੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਥਾਨਕ ਪੁਲਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਡੀ. ਐੱਸ. ਪੀ. ਨਕੋਦਰ ਹਰਜਿੰਦਰ ਸਿੰਘ ਅਤੇ ਨੂਰਮਹਿਲ ਦੇ ਥਾਣਾ ਮੁਖੀ ਸੁÎਖਦੇਵ ਸਿੰਘ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਨੂਰਮਹਿਲ, ਫਿਲੌਰ, ਗੁਰਾਇਆਂ, ਜੰਡਿਆਲਾ, ਨਕੋਦਰ, ਸ਼ਾਹਕੋਟ ਅਤੇ ਲੋਹੀਆਂ ਹਲਕੇ ’ਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਅਤੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦੇ 3 ਮੈਂਬਰ ਅਤੇ ਚੋਰੀ ਦਾ ਸਾਮਾਨ ਖ਼ਰੀਦਣ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰਨ ’ਚ ਪੁਲਸ ਨੇ ਕਾਮਯਾਬੀ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ- ਲਿਫ਼ਟ ਦੇ ਬਹਾਨੇ ਔਰਤਾਂ ਵੱਲੋਂ ਕੀਤੇ ਕਾਰੇ ਨੇ ਭੰਬਲਭੂਸੇ 'ਚ ਪਾਇਆ ਡਰਾਈਵਰ, ਮਾਮਲਾ ਕਰੇਗਾ ਹੈਰਾਨ

ਡੀ. ਐੱਸ. ਪੀ. ਹਰਜਿੰਦਰ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਇਥੋਂ ਕਰੀਬੀ ਪਿੰਡ ਸੰਘੇ ਖਾਲਸਾ ਵਿਖੇ ਇਕ ਵਿਅਕਤੀ ਦੇ ਸਿਰ ’ਚ ਦਾਤਰ ਮਾਰਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ, ਥੋੜ੍ਹੇ ਦਿਨ ਪਹਿਲਾਂ ਸਥਾਨਕ ਸਬ-ਤਹਿਸੀਲ ਵਿਖੇ ਇਕ ਨੰਬਰਦਾਰ ਨੂੰ ਲੁੱਟਿਆ ਸੀ। ਇਸ ਤੋਂ ਇਲਾਵਾ 35 ਦੇ ਕਰੀਬ ਵਾਰਦਾਤਾਂ ਨੂੰ ਕਬੂਲਣ ਵਾਲੇ ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਪੁੱਤਰ ਪਵਿੱਤਰ ਸਿੰਘ ਵਾਸੀ ਪਿੰਡ ਉੱਪਲ ਖਾਲਸਾ, ਸਲਵਿੰਦਰ ਸਿੰਘ ਪੁੱਤਰ ਜਸਪਾਲ ਅਤੇ ਕਿਰਨਦੀਪ ਸਿੰਘ ਪੁੱਤਰ ਰਾਮ ਲੁਭਾਇਆ ਦੋਨੋਂ ਵਾਸੀਆਨ ਪਿੰਡ ਕੋਟਲਾ ਜੰਗਾ ਥਾਣਾ ਸਦਰ ਨਕੋਦਰ ਨੂੰ ਵਾਰਦਾਤਾਂ ਕਰਨ ਸਮੇਂ ਵਰਤੀ ਜਾਣ ਵਾਲੀ ਮੋਟਰਸਾਈਕਲ ਨੰਬਰੀ ਪੀ.ਬੀ-08 ਈ ਐਕਸ-2985 ਸਮੇਤ ਹਿਰਾਸਤ ਵਿਚ ਲਿਆ ਹੈ।

ਇਨ੍ਹਾਂ ਦੇ ਕਬਜ਼ੇ ’ਚੋਂ 2000 ਨਸ਼ੇ ਵਾਲੇ ਕੈਪਸੂਲਾਂ ਤੋਂ ਇਲਾਵਾ ਵਾਰਦਾਤਾਂ ਕਰਨ ਦੌਰਾਨ ਵਰਤੇ ਜਾਣ ਵਾਲੇ ਹਥਿਆਰ, ਇਕ ਦਾਤਰ ਲੋਹਾ, ਇਕ ਖੁਖਰੀ, 1500 ਰੁਪਏ ਨਕਦ, 12 ਮੋਬਾਇਲ ਬਰਾਮਦ ਕੀਤੇ ਹਨ। ਇਨ੍ਹਾਂ ਤੋਂ ਇਲਾਵਾ ਚੋਰੀ ਦਾ ਸਾਮਾਨ ਖ਼ਰੀਦਣ ਵਾਲੇ 2 ਵਿਅਕਤੀਆਂ ਰਾਕੇਸ਼ ਕੁਮਾਰ ਉਰਫ਼ ਕੇਸ਼ਾ ਪੁੱਤਰ ਬਲਵਿੰਦਰ ਕੁਮਾਰ ਵਾਸੀ ਬਿੱਲੀ ਚਹਾਰਮੀ ਥਾਣਾ ਸ਼ਾਹਕੋਟ ਅਤੇ ਸੁਖਵਿੰਦਰ ਸਿੰਘ ਪੁੱਤਰ ਬਲਦੇਵ ਵਾਸੀ ਪੱਤੀ ਹਵੇਲੀ ਮਲਸੀਆਂ ਨੂੰ ਵੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ- ਕੈਨੇਡਾ ਬੈਠੇ ਨੌਜਵਾਨ ਨੇ ਪਹਿਲਾਂ ਔਰਤ ਨੂੰ ਵਿਖਾਏ ਵੱਡੇ ਸੁਫ਼ਨੇ, ਫਿਰ ਜਿਸਮਾਨੀ ਸੰਬੰਧ ਬਣਾ ਕੀਤਾ ਘਟੀਆ ਕਾਰਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News