ਹਾਈਵੇਅ ''ਤੇ ਚੋਰੀਆਂ ਕਰਨ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿ੍ਰਫ਼ਤਾਰ, ਕਬੂਲੀਆਂ 40 ਵਾਰਦਾਤਾਂ

09/02/2020 12:21:52 PM

ਹੁਸ਼ਿਆਰਪੁਰ (ਅਸ਼ਵਨੀ)— ਜ਼ਿਲ੍ਹਾ ਪੁਲਸ ਵੱਲੋਂ ਭੈੜੇ ਅਨਸਰਾਂ ਖ਼ਿਲਾਫ਼ ਛੇੜੀ ਮੁਹਿੰਮ ਤਹਿਤ ਹਾਈਵੇਅ 'ਤੇ ਰਾਤ ਸਮੇਂ ਚੋਰੀਆਂ ਕਰਨ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ ਕਰਕੇ ਟਾਂਡਾ ਪੁਲਸ ਨੇ ਇਕ ਟਰਾਲਾ, ਇਨੋਵਾ ਕਾਰ, 12 ਟਾਇਰ, 12 ਰਿੰਮ, 2 ਜੈਕ, 2 ਰਾਡਾਂ ਅਤੇ ਪਾਨੇ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਵੀ ਸੁਪਰ ਸਟਾਰ ਬਣੀ ਜਲੰਧਰ ਦੀ ਬਹਾਦਰ ਕੁਸੁਮ, ਹੋ ਰਹੀ ਹੈ ਚਾਰੇ-ਪਾਸੇ ਚਰਚਾ

ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਬਲਵੀਰ ਸਿੰਘ ਉਰਫ ਵੀਰਾ ਵਾਸੀ ਪਧਿਆਣਾ ਹਾਲ ਵਾਸੀ ਸੂਰੀਆ ਇਨਕਲੇਵ ਜਲੰਧਰ, ਮਨਜੀਤ ਸਿੰਘ ਉਰਫ ਮੋਨੂ ਵਾਸੀ ਪਿੰਡ ਸਮਲੇੜਾ ਜ਼ਿਲਾ ਹਮੀਰਪੁਰ ਹਿਮਾਚਲ ਪ੍ਰਦੇਸ਼, ਗੁਰਬਚਨ ਸਿੰਘ ਉਰਫ ਬੰਟੀ ਵਾਸੀ ਨੂਹਰਤਨਪੁਰ, ਰੋਪੜ ਅਤੇ ਜਸਵੰਤ ਸਿੰਘ ਉਰਫ ਕੰਨੂ ਵਾਸੀ ਮਹਿਦਲੀਕਲਾਂ, ਅਨੰਦਪੁਰ ਸਾਹਿਬ ਵਜੋਂ ਹੋਈ ਹੈ।
ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਹ ਗਿਰੋਹ ਰਾਤ ਸਮੇਂ ਨੈਸ਼ਨਲ ਹਾਈਵੇਅ 'ਤੇ ਖੜ੍ਹੇ ਟਰੱਕਾਂ ਅਤੇ ਟਰਾਲਿਆਂ ਦੇ ਜੈਕ ਲਗਾ ਕੇ ਟਾਇਰ ਚੋਰੀ ਕਰਨ 'ਚ ਪਿਛਲੇ ਪੰਜ ਮਹੀਨਿਆਂ ਤੋਂ ਸਰਗਰਮ ਸੀ ਅਤੇ ਕਰੀਬ 40 ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਐੱਸ. ਪੀ. (ਜਾਂਚ) ਰਵਿੰਦਰਪਾਲ ਸਿੰਘ ਸੰਧੂ ਦੀ ਦੇਖ-ਰੇਖ 'ਚ ਡੀ. ਐੱਸ. ਪੀ. ਟਾਂਡਾ ਦਲਜੀਤ ਸਿੰਘ ਖੱਖ ਨੇ ਕਾਰਵਾਈ ਕਰਾਉਂÎਦਿਆਂ ਇਸ ਅੰਤਰ ਜ਼ਿਲ੍ਹਾ ਗਿਰੋਹ ਨੂੰ ਕਾਬੂ ਕਰਾਇਆ।

ਇਹ ਵੀ ਪੜ੍ਹੋ: ਡੀ. ਸੀ. ਦਫ਼ਤਰ ਤੋਂ ਬਾਅਦ ਹੁਣ ਬਾਘਾਪੁਰਾਣਾ ਦੀ ਤਹਿਸੀਲ 'ਚ ਲੱਗਾ ਖ਼ਾਲਿਸਤਾਨੀ ਝੰਡਾ

ਉਨ੍ਹਾਂ ਦੱਸਿਆ ਕਿ ਗਿਰੋਹ ਦੇ ਮੈਂਬਰਾਂ ਦੇ ਕੁਝ ਦਿਨ ਪਹਿਲਾਂ ਜੀ. ਟੀ. ਰੋਡ 'ਤੇ ਖੱਖਾਂ ਨੇੜੇ ਇਕ ਢਾਬੇ ਦੇ ਬਾਹਰ ਟਾਇਰ ਚੋਰੀ ਕੀਤੇ ਸਨ, ਜਿਸ 'ਤੇ ਥਾਣਾ ਟਾਂਡਾ 'ਚ ਗੁਰਦੇਵ ਸਿੰਘ ਵਾਸੀ ਖੱਖਾਂ ਵੱਲੋਂ ਮੁਕੱਦਮਾਂ ਦੀ ਦਰਜ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਥਾਣਾ ਟਾਂਡਾ ਦੀ ਪੁਲਿਸ ਪਾਰਟੀ ਨੇ ਜੀ. ਟੀ. ਰੋਡ ਕੁਰਾਲਾ ਨਜ਼ਦੀਕ ਇਕ ਢਾਬੇ ਲਾਗਿਓ ਉਕਤ ਗਿਰੋਹ ਨੂੰ ਚੋਰੀ ਕੀਤੇ ਸਮਾਨ ਸਮੇਤ ਕਾਬੂ ਕੀਤਾ। ਮਾਹਲ ਨੇ ਕਿਹਾ ਕਿ ਜ਼ਿਲ੍ਹੇ 'ਚ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਪੂਰੀ ਸਖਤੀ ਨਾਲ ਰੋਕਿਆ ਜਾਵੇਗਾ ਅਤੇ ਇਨ੍ਹਾਂ ਮਾੜੇ ਕੰਮਾਂ ਵਿੱਚ ਸ਼ਾਮਲ ਲੋਕਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ: ਲੁਟੇਰਿਆਂ ਨਾਲ ਇਕੱਲੀ ਭਿੜੀ 15 ਸਾਲਾ ਬਹਾਦੁਰ ਕੁੜੀ, ਵੇਖੋ ਕਿੰਝ ਸ਼ੇਰਨੀ ਨੇ ਕਰਵਾਈ ਤੋਬਾ-ਤੋਬਾ (ਵੀਡੀਓ)


shivani attri

Content Editor

Related News