830 ਗ੍ਰਾਮ ਹੈਰੋਇਨ ਸਮੇਤ 4 ਨਸ਼ਾ ਸਮੱਗਲਰ ਗ੍ਰਿਫ਼ਤਾਰ, 2 ਮੋਟਰਸਾਈਕਲ ਬਰਾਮਦ

02/23/2024 3:15:25 PM

ਜਲੰਧਰ (ਮਹੇਸ਼)–ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ਼.) ਜਲੰਧਰ ਰੇਂਜ ਦੀ ਟੀਮ ਨੇ 830 ਗ੍ਰਾਮ ਹੈਰੋਇਨ ਸਮੇਤ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ 4 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ. ਟੀ. ਐੱਫ਼. ਦੇ ਏ. ਆਈ. ਜੀ. ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਡੀ. ਐੱਸ. ਪੀ. ਯੋਗੇਸ਼ ਕੁਮਾਰ ਦੀ ਅਗਵਾਈ ਵਿਚ ਇੰਸ. ਨਰਿੰਦਰ ਕੁਮਾਰ ਅਤੇ ਇੰਸ. ਹਰਦੀਪ ਸਿੰਘ ਵੱਲੋਂ ਆਪਣੀ ਟੀਮ ਦੇ ਸਹਿਯੋਗ ਨਾਲ ਕਾਬੂ ਕੀਤੇ ਗਏ ਉਕਤ ਹੈਰੋਇਨ ਸਮੱਗਲਰਾਂ ਦੀ ਪਛਾਣ ਦੀਪਕ ਹੰਸ ਪੁੱਤਰ ਬਿੰਦਰ ਹੰਸ ਨਿਵਾਸੀ ਗਲੀ ਨੰਬਰ 13, ਚੁੰਗੀ ਮੰਦਰ (ਚੁੰਗੀ ਬਾਜ਼ਾਰ) ਸੁਲਤਾਨਵਿੰਡ ਰੋਡ ਥਾਣਾ ਬੀ-ਡਿਵੀਜ਼ਨ ਅੰਮ੍ਰਿਤਸਰ, ਹਿੰਮਤ ਕੁਮਾਰ ਉਰਫ਼ ਛੋਟੂ ਪੁੱਤਰ ਸ਼ਿੰਗਾਰਾ ਰਾਮ ਨਿਵਾਸੀ ਡਿਊਟੀ ਐਨਕਲੇਵ ਕਾਲੋਨੀ ਰਾਮ ਤੀਰਥ ਰੋਡ ਪਿੰਡ ਮਾਹਲਾਂ ਥਾਣਾ ਕੰਬੋਅ ਜ਼ਿਲ੍ਹਾ ਅੰਮ੍ਰਿਤਸਰ, ਬਖ਼ਸ਼ੀਸ਼ ਸਿੰਘ ਪੁੱਤਰ ਬਲਦੇਵ ਸਿੰਘ ਨਿਵਾਸੀ ਮੁਹੱਲਾ ਅੰਨਗੜ੍ਹ, ਗਲੀ ਨੰਬਰ 11, ਥਾਣਾ ਗੇਟ ਹਕੀਮਾਂ ਅੰਮ੍ਰਿਤਸਰ ਅਤੇ ਜਗੀਰ ਸਿੰਘ ਉਰਫ਼ ਲਾਡਾ ਪੁੱਤਰ ਮੁਖਤਿਆਰ ਸਿੰਘ ਨਿਵਾਸੀ ਮੁਹੱਲਾ ਡੈਮਗੰਜ, ਮੇਨ ਬਾਜ਼ਾਰ ਅੰਮ੍ਰਿਤਸਰ ਵਜੋਂ ਹੋਈ ਹੈ।

PunjabKesari

ਏ. ਆਈ. ਜੀ. ਸਰੋਆ ਨੇ ਦੱਿਸਆ ਕਿ ਦੀਪਕ ਹੰਸ ਤੋਂ 265 ਗ੍ਰਾਮ, ਛੋਟੂ ਤੋਂ 35 ਗ੍ਰਾਮ, ਬਖਸ਼ੀਸ਼ ਸਿੰਘ ਤੋਂ 270 ਗ੍ਰਾਮ ਅਤੇ ਜਗੀਰ ਿਸੰਘ ਲਾਡਾ ਤੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਸਾਰੇ ਨਸ਼ਾ ਸਮੱਗਲਰ ਕਿਸੇ ਨੂੰ ਹੈਰੋਇਨ ਸਪਲਾਈ ਕਰਨ ਜਾ ਰਹੇ ਸਨ ਪਰ ਐੱਸ. ਟੀ. ਐੱਫ਼. ਦੀਆਂ ਟੀਮਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੋਂ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿਚ ਕਾਬੂ ਕਰ ਲਿਆ। ਕਚਹਿਰੀ ਚੌਕ ਤੋਂ ਖਾਸਾ ਰੋਡ ’ਤੇ ਪੁਤਲੀਘਰ ਨੂੰ ਜਾਂਦੇ ਲਿੰਕ ਰੋਡ ਤੋਂ ਕਾਬੂ ਕੀਤੇ ਗਏ ਦੀਪਕ ਅਤੇ ਛੋਟੂ ਮੋਟਰਸਾਈਕਲ ਨੰਬਰ ਪੀ ਬੀ 02 ਸੀ ਕੇ-9194 ਅਤੇ ਝਬਾਲ ਰੋਡ ਸਤਨਾਮ ਨਗਰ ਨੂੰ ਜਾਂਦੇ ਰਸਤੇ ਤੋਂ ਕਾਬੂ ਕੀਤੇ ਗਏ ਬਖਸ਼ੀਸ਼ ਸਿੰਘ ਅਤੇ ਲਾਡਾ ਬਿਨਾਂ ਨੰਬਰੀ ਸਪਲੈਂਡਰ ਪਲੱਸ ਮੋਟਰਸਾਈਕਲ ’ਤੇ ਸਵਾਰ ਸਨ। ਦੋਵੇਂ ਬਾਈਕ ਵੀ ਐੱਸ. ਟੀ. ਐੱਫ. ਨੇ ਆਪਣੇ ਕਬਜ਼ੇ ਵਿਚ ਲੈ ਲਏ ਹਨ। ਚਾਰਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਐੱਸ. ਟੀ. ਐੱਫ਼. ਮੋਹਾਲੀ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ: ਖਨੌਰੀ ਬਾਰਡਰ 'ਤੇ ਮਾਰੇ ਗਏ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਲੈਣ ਪੁੱਜੇ ਪਿੰਡ ਵਾਲਿਆਂ ਨੇ ਕੀਤਾ ਵੱਡਾ ਐਲਾਨ (ਵੀਡੀਓ)

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


Anuradha

Content Editor

Related News