ਭਾਰਗੋ ਕੈਂਪ ’ਚ ਖੜ੍ਹੀਆਂ ਕਾਰਾਂ ਤੇ ਮੋਟਰਸਾਈਕਲਾਂ ਦੀ ਭੰਨਤੋੜ ਕਰਨ ਵਾਲੇ 4 ਨੌਜਵਾਨ ਕਾਬੂ
Saturday, Mar 25, 2023 - 01:45 PM (IST)

ਜਲੰਧਰ (ਜ. ਬ.)- ਭਾਰਗੋ ਕੈਂਪ ’ਚ 22 ਮਾਰਚ ਦੀ ਰਾਤ ਨੂੰ ਮੋਟਰਸਾਈਕਲਾਂ 'ਤੇ ਸਵਾਰ ਅਣਪਛਾਤੇ ਨੌਜਵਾਨਾਂ ਨੇ ਗਲੀ ’ਚ ਖੜ੍ਹੀਆਂ ਕਾਰਾਂ ਦੇ ਸ਼ੀਸ਼ੇ ਤੋੜਨ ਦੇ ਨਾਲ ਮੋਟਰਸਾਈਕਲਾਂ ’ਤੇ ਹਥਿਆਰਾਂ ਨਾਲ ਹਮਲਾ ਕਰਕੇ ਭੰਨਤੋੜ ਕੀਤੀ ਅਤੇ ਧੱਕੇਸ਼ਾਹੀ ਕੀਤੀ ਸੀ। ਇਨ੍ਹਾਂ ਨੌਜਵਾਨਾਂ ’ਚੋਂ 4 ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇੰਸ. ਰਵਿੰਦਰ ਕੁਮਾਰ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਨੇ 4 ਦੋਸ਼ੀਆਂ ਦੀ ਪਛਾਣ ਅਨਿਕੇਤ ਪੁੱਤਰ ਗਣੇਸ਼, ਵਾਸੀ ਬੂਟਾ ਪਿੰਡ, ਨੇੜੇ ਬਾਵਾ ਫਰੀਦ ਸਕੂਲ, ਆਕਾਸ਼ ਉਰਫ਼ ਬਾਵਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਪ੍ਰਤਾਪ ਨਗਰ, ਬੂਟਾ ਪਿੰਡ, ਸਾਹਿਲ ਪੁੱਤਰ ਵੀਰਪਾਲ, ਮਕਾਨ ਨੰ. 4 ਮੁਹੱਲਾ ਪਿੰਕ ਸਿਟੀ ਨੇੜੇ ਕੋਟ ਸਦੀਕ ਅਤੇ ਸੌਰਵ ਉਰਫ਼ ਬਾਬੂ ਪੁੱਤਰ ਯਸ਼ਪਾਲ ਵਾਸੀ ਅਬਾਦਪੁਰਾ ਵਜੋਂ ਕੀਤੀ ਹੈ। ਪੁਲਸ ਜਾਂਚ ’ਚ ਪਤਾ ਲੱਗਾ ਹੈ ਕਿ ਉਕਤ ਨੌਜਵਾਨਾਂ ਨੇ ਹੁੱਲੜਬਾਜ਼ੀ ਕਰਦੇ ਹੋਏ ਭੰਨਤੋੜ ਕੀਤੀ ਸੀ। ਇੰਸ. ਰਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਕਿਸੇ ਵੀ ਹਾਲਤ ’ਚ ਇਲਾਕੇ ’ਚ ਧੱਕੇਸ਼ਾਹੀ ਨਹੀਂ ਹੋਣ ਦੇਣਗੇ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਸਮਰਥਕਾਂ ਬਾਰੇ ਖੁੱਲ੍ਹੀ ਪੋਲ, ਬ੍ਰੇਨ ਵਾਸ਼ ਕਰਕੇ ਇੰਝ ਫੋਰਸ ਨਾਲ ਜੋੜਨ ਦਾ ਕਰ ਰਹੇ ਸਨ ਕੰਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।