ਪੁਰਾਣੇ ਸਿਵਲ ਹਸਪਤਾਲ ਦੀ ਖੰਡਰ ਇਮਾਰਤ ’ਚ ਨਸ਼ਾ ਕਰਦੇ ਹੋਏ ਪਿਓ-ਪੁੱਤਰ ਸਣੇ 3 ਗ੍ਰਿਫਤਾਰ

Wednesday, Jul 15, 2026 - 03:18 AM (IST)

ਪੁਰਾਣੇ ਸਿਵਲ ਹਸਪਤਾਲ ਦੀ ਖੰਡਰ ਇਮਾਰਤ ’ਚ ਨਸ਼ਾ ਕਰਦੇ ਹੋਏ ਪਿਓ-ਪੁੱਤਰ ਸਣੇ 3 ਗ੍ਰਿਫਤਾਰ

ਫਗਵਾੜਾ (ਜਲੋਟਾ) - ਥਾਣਾ ਸਿਟੀ ਫਗਵਾੜਾ ਦੀ ਪੁਲਸ ਨੇ ਬੰਗਾ ਰੋਡ ਸਥਿਤ ਪੁਰਾਣੇ ਸਿਵਲ ਹਸਪਤਾਲ ਦੀ ਖੰਡਰ ਤੇ ਲਾਵਾਰਿਸ ਇਮਾਰਤ ਵਿਚ ਕਥਿਤ ਤੌਰ ’ਤੇ ਹੈਰੋਇਨ ਦਾ ਨਸ਼ਾ ਕਰ ਰਹੇ ਪਿਓ-ਪੁੱਤਰ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਸੂਚਨਾ ਮਿਲੀ ਹੈ।

ਪੁਲਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਇਮਾਰਤ ਵਿਚ ਛਾਪੇਮਾਰੀ ਕੀਤੀ, ਜਿੱਥੇ ਇਹ ਮੁਲਜ਼ਮ ਸਿਲਵਰ ਪੰਨੀ ਅਤੇ ਲਾਈਟਰ ਦੀ ਮਦਦ ਨਾਲ ਨਸ਼ੇ ਦਾ ਸੇਵਨ ਕਰ ਰਹੇ ਸਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਰਿੰਦਰ ਪਾਲ, ਉਸ ਦੇ ਪੁੱਤਰ ਸੰਦੀਪ ਕੁਮਾਰ ਉਰਫ਼ ਸ਼ੀਪ (ਦੋਵੇਂ ਨਿਵਾਸੀ ਸ਼ਿਵਪੁਰੀ, ਫਗਵਾੜਾ) ਅਤੇ ਉਨ੍ਹਾਂ ਦੇ ਸਾਥੀ ਸਤੀਸ਼ ਕੁਮਾਰ (ਨਿਵਾਸੀ ਆੜ੍ਹਤੀਆ ਮੁਹੱਲਾ, ਮਹਿਲੀ ਗੇਟ, ਫਗਵਾੜਾ) ਵਜੋਂ ਹੋਈ ਹੈ। ਪੁਲਸ ਨੇ ਮੌਕੇ ਤੋਂ ਸਿਲਵਰ ਪੰਨੀ, ਲਾਈਟਰ ਅਤੇ ਫੋਲਡ ਕੀਤਾ ਹੋਇਆ ਨੋਟ ਬਰਾਮਦ ਕਰਕੇ ਮੁਲਜ਼ਮਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਜਾਂਚ ਜਾਰੀ ਹੈ।


author

Inder Prajapati

Content Editor

Related News