ATM ਬਦਲ ਕੇ 10 ਹਜ਼ਾਰ ਦੀ ਠੱਗੀ ਮਾਰਨ ਵਾਲੇ 2 ਠੱਗਾਂ ਖ਼ਿਲਾਫ਼ ਕੇਸ ਦਰਜ
Saturday, Jul 04, 2026 - 05:32 PM (IST)
ਫਗਵਾੜਾ (ਜਲੋਟਾ)-ਥਾਣਾ ਸਿਟੀ ਫਗਵਾੜਾ ਦੀ ਪੁਲਸ ਵੱਲੋਂ ਦੋ ਅਣਪਛਾਤੇ ਠੱਗਾਂ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਸੁਦਾਮਾ ਪ੍ਰਸਾਦ ਯਾਦਵ ਪੁੱਤਰ ਗਣੇਸ਼ ਪ੍ਰਸਾਦ ਯਾਦਵ ਵਾਸੀ ਨੇੜੇ ਸੋਂਧੀ ਅਖਾੜਾ, ਫ੍ਰੈਂਡਜ਼ ਕਾਲੋਨੀ, ਫਗਵਾੜਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 2 ਅਣਪਛਾਤੇ ਸ਼ਾਤਿਰ ਠੱਗਾਂ ਨੇ ਧੋਖੇ ਨਾਲ ਉਸ ਦਾ ਏ. ਟੀ. ਐੱਮ. ਕਾਰਡ ਬਦਲ ਲਿਆ ਅਤੇ ਉਸ ਦੇ ਖਾਤੇ ਵਿਚੋਂ 10,000 ਰੁਪਏ ਦੀ ਨਕਦੀ ਉਡਾ ਲਈ ਹੈ। ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਣਪਛਾਤੇ ਠੱਗਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਭਲਕੇ ਇਨ੍ਹਾਂ ਚਾਰ ਇਲਾਕਿਆਂ 'ਚ ਹੋਣਗੀਆਂ ਸਥਾਨਕ ਚੋਣਾਂ, ਸ਼ਾਮ ਨੂੰ ਆਉਣਗੇ ਨਤੀਜੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
