ਮਾਈਨਿੰਗ ਇੰਸਪੈਕਟਰ ਨਾਲ ਹੱਥੋਪਾਈ ਕਰਨ ਅਤੇ ਟਿੱਪਰ ਭਜਾਉਣ ਦੇ ਦੋਸ਼ ’ਚ 3 ਕਾਬੂ
Monday, Sep 11, 2023 - 12:44 PM (IST)

ਨਵਾਂਸ਼ਹਿਰ (ਤ੍ਰਿਪਾਠੀ)- ਪੁਲਸ ਨੇ ਮਾਈਨਿੰਗ ਅਧਿਕਾਰੀ ਨਾਲ ਹੱਥੋਪਾਈ ਕਰਨ ਅਤੇ ਲੋਡਿਡ ਟਿੱਪਰ ਨੂੰ ਸੜਕ ਖਾਲੀ ਕਰਕੇ ਭਜਾਉਣ ਦੇ ਦੋਸ਼ ’ਚ ਅਣਪਛਾਤੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜੇ.ਈ.-ਕਮ-ਮਾਈਨਿੰਗ ਇੰਸਪੈਕਟਰ ਭੁਪੇਸ਼ ਕੁਮਾਰ ਨੇ ਦੱਸਿਆ ਕਿ ਬੀਤੀ 8-9 ਦੀ ਰਾਤ ਨੂੰ ਮਾਈਨਿੰਗ ਵਿਭਾਗ ਦੀ ਟੀਮ ਵੱਲੋਂ ਟਿੱਪਰ ਨੰਬਰ ਪੀ.ਬੀ.65-ਐੱਮ.ਐੱਚ.-5381 ਨੂੰ ਰੋਕ ਕੇ ਡਰਾਈਵਰ ਤੋਂ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਸੀ, ਪਰ ਚਾਲਕ ਵੱਲੋਂ ਇਕ ਜਾਅਲੀ ਰਸੀਦ ਦਿਖਾਈ ਗਈ।
ਇਹ ਵੀ ਪੜ੍ਹੋ- 90 ਸਾਲਾ ਬਜ਼ੁਰਗ ਮਾਂ ਦਾ ਚੁੱਪ-ਚੁਪੀਤੇ ਕਰ 'ਤਾ ਸਸਕਾਰ, ਫੁੱਲ ਚੁਗਣ ਵੇਲੇ ਪਰਿਵਾਰ 'ਚ ਪੈ ਗਿਆ ਭੜਥੂ, ਜਾਣੋ ਕਿਉਂ
ਉਪਰੰਤ ਇਕ ਕਾਲੇ ਰੰਗ ਦੀ ਮਹਿੰਦਰਾ ਥਾਰ ਨੰਬਰ ਪੀ.ਬੀ. 20 ਡੀ 0111 ਆਈ ਅਤ ਉਸ ’ਚੋਂ 2 ਵਿਅਕਤੀ ਬਾਹਰ ਆਏ। ਉਸ ’ਚੋਂ ਇਕ ਵਿਅਕਤ ਜਿਸ ਦਾ ਨਾਂ ਸੁਖਪ੍ਰੀਤ ਸਿੰਘ ਮੱਲੀ ਵਾਸੀ ਕਮਾਲਪੁਰ ਨੇ ਦੱਸਆ ਕਿ ਟਿੱਪਰ ਤੋਂ ਰਾੜ੍ਹ ਕੱਢ ਕੇ ਟਿੱਪਰ ਦੀ ਉਪਰ ਦੀ ਹੁੱਕ ਖੋਲ੍ਹ ਦਿੱਤੀ ਅਤੇ ਮੌਕੇ ’ਤੇ ਮਾਈਨਿੰਗ ਅਧਿਕਾਰੀ ਵੱਲੋਂ ਰੋਕਣ ’ਤੇ ਹੱਥੋਪਾਈ ਕੀਤੀ ਅਤੇ ਵੀਡੀਓ ਬਣਾਉਂਦੇ ਹੋਏ ਇੰਸਪੈਕਟਰ ਦਾ ਮੋਬਾਇਲ ਫੋਨ ਖੋਹਣ ਦਾ ਯਤਨ ਕੀਤਾ ਅਤੇ ਮੌਕੇ ’ਤੇ ਟਿੱਪਰ ਨੈਸ਼ਨਲ ਹਾਈਵੇ ’ਤੇ ਖਾਲੀ ਕਰਵਾ ਕੇ ਭਜਾ ਕੇ ਲੈ ਗਿਆ। ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਮਾਈਨਿੰਗ ਅਧਿਕਾਰੀ ਦੀ ਸ਼ਿਕਾਇਤ ’ਤੇ ਸੁਖਪ੍ਰੀਤ ਸਿੰਘ ਮੱਲ੍ਹੀ ਅਤੇ 2 ਅਣਪਛਾਤੇ ਲੋਕਾਂ ਖ਼ਿਲਾਫ਼ ਮਾਈਨਿੰਗ ਐਕਟ ਅਤੇ ਧਾਰਾ 353, 186 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ