27 ਨਵੰਬਰ ਨੂੰ ਹੋਵੇਗਾ ਸ਼੍ਰੀ ਮਹਾਲਕਸ਼ਮੀ ਮੰਦਿਰ ''ਚ ਦੂਜਾ ਜੋਤਿਸ਼ ਸੰਮੇਲਨ

11/23/2022 6:05:46 PM

ਜਲੰਧਰ- ਡਿਜ਼ਾਇਰ ਯੂਨਿਵਰਸਿਟੀ ਆਫ਼ ਐਸਟ੍ਰੋਲਾਜੀਕਲ ਸਾਇੰਸ ਦੁਆਰਾ ਦੂਜਾ ਜੋਤਿਸ਼ ਸੰਮੇਲਨ ਜਲੰਧਰ ਦੇ ਸ਼੍ਰੀ ਮਹਾਲਕਸ਼ਮੀ ਮੰਦਿਰ ਵਿੱਚ 27 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਸੰਮੇਲਨ ਦੀ ਅਯੋਜਕ ਅਤੇ ਸੰਸਥਾ ਦੀ ਪ੍ਰਧਾਨ ਡਾ. ਆਸ਼ਿਮਾ ਅਰੋੜਾ ਨੇ ਦੱਸਿਆ ਕਿ ਇਸ ਸਮਾਰੋਹ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਇਸ ਸਮਾਰੋਹ ਵਿੱਚ ਜਲੰਧਰ ਦੇ ਇਲਾਵਾ ਪੰਜਾਬ ਅਤੇ ਹਰਿਆਣਾ ਤੋਂ 35 ਜੋਤਿਸ਼ੀ ਮੁਫ਼ਤ ਵਿੱਚ ਲੋਕਾਂ ਦੀ ਕੁੰਡਲੀ ਵੇਖਣਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣਗੇ। ਜੋਤਿਸ਼ ਸੰਮੇਲਨ ਦੇ ਦੌਰਾਨ ਲੋਕਾਂ ਦੀ ਕੁੰਡਲੀ ਦੇ ਨਾਲ-ਨਾਲ ਵਾਸਟੂ ਨਾਲ ਸਬੰਧਤ ਵੀ ਜਾਣਕਾਰੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ :  ਗੰਨ ਕਲਚਰ 'ਤੇ ਪੰਜਾਬ ਪੁਲਸ ਦੀ ਸਖ਼ਤੀ, 9 ਦਿਨਾਂ ਦੇ ਅੰਦਰ ਸੂਬੇ 'ਚ 800 ਤੋਂ ਵਧੇਰੇ ਲਾਇਸੈਂਸ ਕੀਤੇ ਰੱਦ

ਸਮਾਰੋਹ ਦੇ ਆਯੋਜਨ ਲਈ ਸ਼ੰਕਰ ਗਾਰਡਨ ਸਥਿਤ ਦਫ਼ਤਰ ਵਿਚ ਹੋਈ ਮੀਟਿੰਗ ਦੌਰਾਨ ਆਸ਼ਿਮਾ ਅਰੋੜਾ ਦੇ ਇਲਾਵਾ ਉਨ੍ਹਾਂ ਦੇ ਪਤੀ ਅਭਿਨਵ ਅਰੋੜਾ, ਚੇਅਰਮੈਨ ਡਾ. ਸੁਰੇਸ਼ ਸ਼ਰਮਾ, ਵਾਇਸ ਪ੍ਰੈਜ਼ੀਡੈਂਟ ਮਮਤਾ ਸ਼ਰਮਾ, ਯੋਗੇਸ਼ ਵਤਸ, ਅਸ਼ੋਕ ਸ਼ਰਮਾ ਅਤੇ ਵਿਵੇਕ ਸ਼ਰਮਾ ਨੇ ਹਿੱਸਾ ਲਿਆ। ਇਸ ਜੋਤਿਸ਼ ਸੰਮੇਲਨ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਪੰਜਾਬ ਕੇਸਰੀ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਸ਼ਾਮਲ ਹੋਣਗੇ ਜਦਕਿ ਵਿਧਾਇਕ ਰਮਨ ਅਰੋੜਾ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਵੀ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਿਰਕਤ ਕਰਨਗੇ। ਅਖਿਲ ਭਾਰਤੀ ਸਰਸਵਤੀ ਜੋਤਿਸ਼ ਸੰਮੇਲਨ ਮੰਚ  ਦੇ ਪ੍ਰਧਾਨ ਰਾਜੀਵ ਸ਼ਰਮਾ ਵੀ ਇਸ ਜੋਤਿਸ਼ ਸੰਮੇਲਨ ਵਿਚ ਹਿੱਸਾ ਲੈਣ ਵਾਲੇ ਜੋਤਿਸ਼ਾਂ  ਨੂੰ ਸਨਮਾਨਤ ਕਰਨਗੇ। ਜੋਤਿਸ਼ ਸੰਮੇਲਨ ਦੇ ਆਯੋਜਨ ਵਿਚ ਸ਼੍ਰੀ ਮਹਾਲਕਸ਼ਮੀ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਲਾਲ, ਮਹੇਸ਼ ਮਖੀਜਾ, ਰਾਹੁਲ ਬਾਹਰੀ ਅਤੇ ਹੋਰ ਮੈਂਬਰ ਵੀ ਸਹਿਯੋਗ ਦੇ ਰਹੇ ਹਨ ਅਤੇ ਸੰਸਥਾ ਵੱਲੋਂ ਉਨ੍ਹਾਂ ਦਾ ਵੀ ਧੰਨਵਾਦ ਕੀਤਾ ਗਿਆ ਹੈ। 

ਇਹ ਵੀ ਪੜ੍ਹੋ :  ਹੱਸਦਾ-ਵੱਸਦਾ ਉਜੜਿਆ ਪਰਿਵਾਰ, ਪਤਨੀ ਦੀ ਮੌਤ ਦੇ ਗਮ 'ਚ ਪਤੀ ਨੇ ਵੀ ਤੋੜਿਆ ਦਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News