ਬੈਂਕ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਬੈਂਕ ਤੋਂ ਲਿਆ 25 ਲੱਖ ਦਾ ਕਰਜ਼ਾ, 16 ਖ਼ਿਲਾਫ਼ ਮਾਮਲਾ ਦਰਜ, 6 ਗ੍ਰਿਫ਼ਤਾਰ
Thursday, Jan 18, 2024 - 10:09 PM (IST)
ਚੰਡੀਗੜ : ਪੰਜਾਬ ਵਿਜੀਲੈਂਸ ਬਿਊਰੋ ਵਲੋਂ ਪੰਜਾਬ ਗ੍ਰਾਮੀਣ ਬੈਂਕ, ਬ੍ਰਾਂਚ ਜਗਤਪੁਰ ਜੱਟਾਂ, ਫਗਵਾੜਾ, ਜ਼ਿਲ੍ਹਾ ਕਪੂਰਥਲਾ ਵਿੱਚ ਹੋਏ ਫਰਾਡ ਦੇ ਸਬੰਧ ਵਿੱਚ ਭਗੌੜੇ ਮੁਲਜ਼ਮ ਸ਼ਰਨਜੀਤ ਸਿੰਘ ਵਾਸੀ ਪਿੰਡ ਵਾਸੀ ਪਿੰਡ ਚੱਕ ਹਕੀਮ, ਫਗਵਾੜਾ, ਹਾਲ ਵਾਸੀ ਬੱਸੀ ਬਲਦਾਦ, ਹੁਸ਼ਿਆਰਪੁਰ ਨੂੰ ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ ਮਿਲੀਭੁਗਤ ਨਾਲ 25,00,000 ਰੁਪਏ ਦਾ ਕਰਜ਼ਾ ਮਨਜ਼ੂਰ ਕਰਵਾ ਕੇ ਬੈਂਕ ਨਾਲ ਧੋਖਾਦੇਹੀ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਕਿ ਪਿਛਲੇ 3 ਸਾਲ 4 ਮਹੀਨੇ ਤੋਂ ਭਗੌੜਾ ਚੱਲਦਾ ਆ ਰਿਹਾ ਸੀ।
ਇਹ ਵੀ ਪੜ੍ਹੋ- ਪੂਨੀ ਸਵੀਟ ਸ਼ਾਪ ਲੁੱਟਣ ਆਏ ਲੁਟੇਰਿਆਂ ਨੇ ਚਲਾਈ ਗੋਲੀ, ਘਟਨਾ CCTV 'ਚ ਹੋਈ ਕੈਦ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਕਤ ਧੋਖਾਧੜੀ ਵਿਰੁੱਧ ਵਿਜੀਲੈਂਸ ਇਨਕੁਆਇਰੀ ਨੰਬਰ 10/2017 ਜ਼ਿਲ੍ਹਾ ਜਲੰਧਰ ਦੀ ਪੜਤਾਲ ’ਤੇ ਮੁੱਕਦਮਾ ਨੰਬਰ 11 ਮਿਤੀ 31-08-2020 ਨੂੰ ਆਈ.ਪੀ.ਸੀ. ਦੀਆਂ ਧਾਰਾਵਾਂ 409, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਏ) (2) ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਦਰਜ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਉਕਤ ਮੁਲਜ਼ਮ ਨੇ ਇਹ ਕਰਜਾ ਬੈਂਕ ਮੈਨੇਜਰ ਹਰਭਜਨ ਸਿੰਘ ਕਪੂਰ ਅਤੇ ਬੈਂਕ ਪੈਨਲ ਦੇ ਵੈਲੂਅਰ ਸਤੀਸ਼ ਕੁਮਾਰ ਸ਼ਰਮਾ ਦੀ ਮਿਲੀਭੁਗਤ ਨਾਲ ਮਨਜ਼ੂਰ ਕਰਵਾਇਆ ਸੀ।
ਇਹ ਵੀ ਪੜ੍ਹੋ- 'ਮੇਡ ਇਨ ਚਾਈਨਾ' ਰਾਡਾਰ ਸਿਸਟਮ ਹੋਇਆ ਫੇਲ੍ਹ! ਪਾਕਿਸਤਾਨ ਹੋਇਆ ਚੀਨ ਤੋਂ ਨਾਰਾਜ਼, ਦੁਨੀਆ ਬਣਾ ਰਹੀ ਮਜ਼ਾਕ
ਉਨਾਂ ਦੱਸਿਆ ਕਿ ਕਿ ਉਪਰੋਕਤ ਮੁਕੱਦਮੇ ਵਿੱਚ ਕੁੱਲ 16 ਦੋਸ਼ੀ ਸ਼ਾਮਲ ਹਨ ਜਿਨਾਂ ਵਿੱਚੋਂ ਛੇ ਦੋਸ਼ੀਆਂ - ਰਾਜ ਕੁਮਾਰ ਵਾਸੀ ਠਠਿਆਲਾ ਮੁਹੱਲਾ, ਫਗਵਾੜਾ, ਵੈਲੂਅਰ ਸਤੀਸ਼ ਕੁਮਾਰ ਸ਼ਰਮਾ, ਸੁਭਾਸ਼ ਕੁਮਾਰ ਵਾਸੀ ਮਹਿੰਦਵਾਣੀ, ਜ਼ਿਲਾ ਹੁਸ਼ਿਆਰਪੁਰ, ਅਵਤਾਰ ਸਿੰਘ ਵਾਸੀ ਆਸ਼ਾ ਪਾਰਕ ਕਲੋਨੀ, ਫਗਵਾੜਾ, ਪੰਕਜ ਵਾਸੀ ਮੁਹੱਲਾ ਰਤਨਪੁਰਾ, ਫਗਵਾੜਾ, ਰਜੇਸ਼ ਕੁਮਾਰ ਵਾਸੀ ਮੁਹੱਲਾ ਰਤਨਪੁਰਾ, ਫਗਵਾੜਾ ਅਤੇ ਸਤੀਸ਼ ਝਾਅ ਵਾਸੀ ਪਿੰਡ ਵਾਸੀ ਪਿੰਡ ਚੱਕ ਹਕੀਮ, ਫਗਵਾੜਾ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਬਾਕੀ ਰਹਿੰਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵਿਜੀਲੈਂਸ ਬਿਊਰੋ ਵੱਲੋਂ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8