ਘਰ ’ਚ ਨਸ਼ਾ ਕਰਦੇ 2 ਵਿਅਕਤੀ ਰੰਗੇ ਹੱਥੀਂ ਗ੍ਰਿਫ਼ਤਾਰ, 15 ਟੀਕੇ ਬਰਾਮਦ

10/27/2021 4:24:39 PM

ਮਾਹਿਲਪੁਰ (ਅਗਨੀਹੋਤਰੀ)- ਥਾਣਾ ਮਾਹਿਲਪੁਰ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਬਲਾਕ ਮਾਹਿਲਪੁਰ ਦੇ ਪਿੰਡ ਨਗਦੀਪੁਰ ਵਿਖ਼ੇ ਛਾਪੇਮਾਰੀ ਦੌਰਾਨ ਨਸ਼ਾ ਕਰਦੇ ਦੋ ਵਿਅਕਤੀਆਂ ਨੂੰ 15 ਨਸ਼ੇ ਵਾਲੇ ਟੀਕਿਆਂ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਥਾਣਾ ਮੁਖ਼ੀ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੋਟ ਪੁਲਸ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਨਗਦੀਪੁਰ ’ਚ 2 ਵਿਅਕਤੀ ਆਪਣੇ ਘਰ ’ਚ ਬੈਠੇ ਨਸ਼ਾ ਕਰ ਰਹੇ ਹਨ। 

ਇਹ ਵੀ ਪੜ੍ਹੋ: ਕੈਪਟਨ ਦਾ ਵਿਰੋਧੀਆਂ ਨੂੰ ਕਰਾਰਾ ਜਵਾਬ, ਅਰੂਸਾ ਆਲਮ ਦੀਆਂ ਤਸਵੀਰਾਂ ਸਾਂਝੀਆਂ ਕਰ ਕਹੀਆਂ ਵੱਡੀਆਂ ਗੱਲਾਂ

ਪੁਲਸ ਨੇ ਤੁਰੰਤ ਛਾਪੇਮਾਰੀ ਕਰਕੇ ਹੋਏ ਉਥੇ ਨਸ਼ਾ ਕਰ ਰਹੇ ਜਤਿੰਦਰ ਕੁਮਾਰ ਉਰਫ਼ ਤਜਿੰਦਰ ਕੁਮਾਰ ਉਰਫ਼ ਬੂਟਾ ਪੁੱਤਰ ਗੁਰਪ੍ਰੀਤ ਰਾਮ, ਪ੍ਰਦੀਪ ਕੁਮਾਰ ਉਰਫ਼ ਮੰਗਾ ਪੁੱਤਰ ਕੁਲਵਿੰਦਰ ਚੰਦ ਵਾਸੀ ਨਗਦੀਪੁਰ ਨੂੰ ਨਸ਼ਾ ਕਰਨ ਲਈ ਪੰਨੀ ਵਜੋਂ ਵਰਤੇ 10 ਦੇ ਨੋਟ ਅਤੇ 15 ਨਸ਼ੇ ਵਾਲੇ ਟੀਕਿਆਂ ਸਮੇਤ ਗ੍ਰਿਫ਼ਤਾਰ ਕਰਕੇ ਨਸ਼ਾ ਵਿਰੋਧੀ ਐਕਟ ਦੀ ਧਾਰਾ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਸੈਂਟਰਲ ਹਲਕੇ ਤੋਂ ਵਿਧਾਇਕ ਰਜਿੰਦਰ ਬੇਰੀ ਅਦਾਲਤ ਵੱਲੋਂ ਦੋਸ਼ੀ ਕਰਾਰ, ਜਾਣੋ ਕੀ ਹੈ ਪੂਰਾ ਮਾਮਲਾ?

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News