ਖੇਤਾਂ ''ਚ ਨਸ਼ਾ ਕਰ ਰਹੇ 2 ਨੌਜਵਾਨ ਗ੍ਰਿਫਤਾਰ

Monday, Feb 24, 2020 - 06:14 PM (IST)

ਖੇਤਾਂ ''ਚ ਨਸ਼ਾ ਕਰ ਰਹੇ 2 ਨੌਜਵਾਨ ਗ੍ਰਿਫਤਾਰ

ਕਪੂਰਥਲਾ (ਜ.ਬ.)— ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਖੇਤਾਂ 'ਚ ਨਸ਼ਾ ਕਰ ਰਹੇ 2 ਮੁਲਜ਼ਮਾਂ ਨੂੰ ਹੈਰੋਇਨ ਦੀਆਂ ਪੰਨੀਆਂ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਨਵਦੀਪ ਸਿੰਘ ਨੇ ਪੁਲਸ ਟੀਮ ਦੇ ਨਾਲ ਸੁਭਾਨਪੁਰ ਮਾਰਗ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਸ ਟੀਮ ਨੂੰ ਸੂਚਨਾ ਮਿਲੀ ਕਿ ਨਜ਼ਦੀਕੀ ਖੇਤਰ 'ਚ 2 ਨੌਜਵਾਨ ਖੇਤਾਂ 'ਚ ਨਸ਼ਾ ਕਰ ਰਹੇ ਹਨ, ਜਿਸ 'ਤੇ ਜਦੋਂ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਦੋਹਾਂ ਨੌਜਵਾਨਾਂ ਨੂੰ ਕਾਬੂ ਕੀਤਾ। ਦੋਹਾਂ ਦੀ ਪਛਾਣ ਅਮਨਦੀਪ ਸਿੰਘ ਉਰਫ ਅਮਨ ਪੁੱਤਰ ਸੁਲਿੰਦਰਪਾਲ ਸਿੰਘ ਵਾਸੀ ਜਲੰਧਰ ਅਤੇ ਮਿਠੂ ਸਿੰਘ ਉਰਫ ਰਾਜਾ ਪੁੱਤਰ ਲੁਭਾਇਆ ਰਾਮ ਵਾਸੀ ਪਿੰਡ ਬੂਟਾ ਦੇ ਰੂਪ 'ਚ ਹੋਈ ਹੈ। ਦੋਵੇਂ ਮੁਲਜ਼ਮਾਂ ਤੋਂ ਹੈਰੋਇਨ ਲੱਗੀਆਂ 2 ਪੰਨੀਆਂ ਇਕ ਲਾਈਟਰ ਅਤੇ 10 ਰੁਪਏ ਦਾ ਨੋਟ ਬਰਾਮਦ ਹੋਇਆ। ਦੋਵੇਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।


author

shivani attri

Content Editor

Related News