ਸਿੰਗਾਪੁਰ ਅਤੇ ਮਲੇਸ਼ੀਆ ਦੇ ਯਾਤਰੀਆਂ ਨੂੰ ਲੈ ਕੇ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੀਆਂ 2 ਫਲਾਈਟਾਂ

Friday, Jul 31, 2020 - 04:59 PM (IST)

ਸਿੰਗਾਪੁਰ ਅਤੇ ਮਲੇਸ਼ੀਆ ਦੇ ਯਾਤਰੀਆਂ ਨੂੰ ਲੈ ਕੇ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੀਆਂ 2 ਫਲਾਈਟਾਂ

ਜਲੰਧਰ (ਪੁਨੀਤ) - ਕੋਰੋਨਾ ਦਾ ਕਹਿਰ ਭਾਵੇਂ ਵਧਦਾ ਜਾ ਰਿਹਾ ਹੈ ਲੇਕਿਨ ਵਿਦੇਸ਼ ਤੋਂ ਆਉਣ ਵਾਲੀਆਂ ਫਲਾਈਟਾਂ ਕਾਰਨ ਜਿੱਥੇ ਇਕ ਪਾਸੇ ਐੱਨ. ਆਰ. ਆਈਜ਼ ਖੁਸ਼ ਹਨ ਉਥੇ ਹੀ ਉਨ੍ਹਾਂ ਦੇ ਪਰਿਵਾਕਰ ਮੈਂਬਰ ਵੀ ਆਪਣਿਆਂ ਦੇ ਵਾਪਸ ਆਉਣ ਕਾਰਨ ਉਤਸ਼ਹਿਤ ਹਨ। ਇਸੇ ਕ੍ਰਮ ’ਚ ਅੱਜ ਸਿੰਗਾਪੁਰ ਅਤੇ ਮਲੇਸ਼ੀਆ ਤੋਂ ਯਾਤਰੀ ਅੰਮ੍ਰਿਤਸਰ ਏਅਰਪੋਰਟ ’ਤੇ ਪਹੁੰਚੇ। ਕਰਫਿਊ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਇਨ੍ਹਾਂ 2 ਦੇਸ਼ਾਂ ਤੋਂ ਫਲਾਈਟਾਂ ਅੰਮ੍ਰਿਤਸਰ ਪਹੁੰਚੀਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਫਲਾਈਟਾਂ ਰਾਹੀਂ ਆਉਣ ਵਾਲੇ ਯਾਤਰੀਆਂ ਦੇ ਪਰਿਵਾਰ ਖੁਸ਼ੀ ਕਾਰਣ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈਣ ਲਈ ਅੰਮ੍ਰਿਤਸਰ ਪਹੁੰਚੇ ਪਰ ਉਨ੍ਹਾਂ ਨੂੰ ਮੁਸਾਫਰਾਂ ਨੂੰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ , ਇਨ੍ਹਾਂ ਯਾਤਰੀਆਂ ਨੂੰ ਪੰਜਾਬ ਰੋਡਵੇਜ਼ ਜਲੰਧਰ ਡਿਪੋ 1 ਦੀਆਂ 2 ਬੱਸਾਂ ’ਚ ਲਿਆਂਦਾ ਗਿਆ। ਪਰਿਵਾਰਕ ਮੈਂਬਰਾਂ ’ਚ ਆਪਣੇ ਵਿਦੇਸ਼ਾਂ ਤੋਂ ਆਏ ਪਰਿਵਾਰਕ ਮੈਂਬਰਾਂ ਦੇ ਆਉਣ ਦੀ ਖੁਸ਼ੀ ਤਾਂ ਹੈ। ਪਰ ਦੁੱਖ ਇਸ ਗੱਲ ਦਾ ਹੈ ਕਿ ਆਪਣੇ ਦੇਸ਼ ਪਰਤਣ ਦੇ ਬਾਵਜੂਦ ਉਹ ਪਰਿਵਾਰ ਨਾਲ ਮਿਲ ਨਹੀਂ ਪਾ ਰਹੇ ਕਿਉਂਕਿ ਪ੍ਰਸ਼ਾਸਨ ਵੱਲੋਂ ਕੋਰੋਨਾ ਕਾਰਣ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ ਕੁਆਰੰਟਾਈਨ ਕਰ ਕੇ ਉਨ੍ਹਾਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ। ਇਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਹੋਵੇਗੀ। ਬੀਤੇ ਦਿਨੀਂ ਲੰਡਨ ਸਮੇਤ 4 ਦੇਸ਼ਾਂ ਤੋਂ ਆਏ ਯਾਤਰੀਆਂ ਦੇ ਕੋਰੋਨਾ ਟੈਸਟ ਲੈਣ ਦੀ ਪ੍ਰਕਿਰਿਆ ਅੱਜ ਪੂਰੀ ਹੋ ਗਈ ਹੈ। ਇਸ ਨੂੰ ਜਾਂਚ ਲਈ ਭੇੇਜਿਆ ਗਿਆ ਹੈ, ਜਿਸ ਦੀ ਰਿਪੋਰਟ ਜਲਦ ਹੀ ਆ ਜਾਵੇਗੀ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਕਈ ਦੇਸ਼ਾਂ ਤੋਂ ਆਏ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸ ਕਾਰਣ ਸਖਤ ਅਹਿਤਿਆਤ ਅਪਣਾਈ ਜਾ ਰਹੀ ਹੈ।

PunjabKesari

ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਨੂੰ ਪੂਰੀ ਸਾਵਧਾਨੀ ਨਾਲ ਬੱਸਾਂ ’ਚ ਲਿਆਂਦਾ ਜਾ ਰਿਹਾ ਹੈ, ਇਸ ਲਈ ਖਾਸ ਤੌਰ ’ਤੇ ਬੱਸਾਂ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ।

ਉੱਥੇ ਹੀ ਅੱਜ ਬੱਸ ਅੱਡੇ ’ਚ ਦੇਖਣ ਵਿਚ ਆਇਆ ਕਿ ਕਈ ਯਾਤਰੀ ਬਿਨਾ ਮਾਸਕ ਦੇ ਬੱਸਾਂ ਦਾ ਇੰਤਜ਼ਾਰ ਕਰ ਰਹੇ ਸਨ, ਰੋਡਵੇਜ਼ ਪ੍ਰਸ਼ਾਸਨ ਵਲੋਂ ਵਾਰ-ਵਾਰ ਅਨਾਉਂਸਮੈਂਟ ਕਰਵਾਉਣ ਦੇ ਬਾਵਜੂਦ ਕਈ ਲੋਕ ਇਸ ਪ੍ਰਤੀ ਗੰਭੀਰ ਨਹੀਂ ਦਿਸੇ।

ਠੰਡੇ ਮੌਸਮ ’ਚ ਰੂਟੀਨ ਤੋਂ ਜ਼ਿਆਦਾ ਦਿਖੇ ਯਾਤਰੀ, ਰੋਡਵੇਜ਼ ਨੂੰ ਹੋਈ 1.74 ਲੱਖ ਦੀ ਕੁਲੇਕਸ਼ਨ

ਬੀਤੀ ਰਾਤ ਬਾਰਿਸ਼ ਹੋਣ ਕਾਰਣ ਅੱਜ ਮੌਸਮ ਠੰਡਾ ਰਿਹਾ ਅਤੇ ਲੋਕਾਂ ਦਾ ਰੱਸ਼ ਬੱਸ ਅੱਡੇ ’ਚ ਰੂਟੀਨ ਨਾਲੋਂ ਜ਼ਿਆਦਾ ਦੇਖਿਆ ਗਿਆ, ਜੋ ਲੋਕ ਗਰਮੀ ਕਾਰਣ ਆਉਣ-ਜਾਣ ਤੋਂ ਕਤਰਾ ਰਿਹੇ ਸਨ ਉਹ ਅੱਜ ਘਰਾਂ ਤੋਂ ਨਿਕਲੇ ਅਤੇ ਦੂਸਰਿਆਂ ਸ਼ਹਿਰਾਂ ਵਲ ਰੁਖ਼ ਕੀਤਾ। ਅੱਜ ਰੋਡਵੇਜ਼ ਦੀਆਂ 126 ਬੱਸਾਂ ਨਾਲ ਵਿਭਾਗ ਨੂੰ 1,74,988 ਰੁਪਏ ਦੀ ਕੁਲੈਕਸ਼ਨ ਹੋਈ, ਉੱਥੇ ਹੀ ਪੀ. ਆਰ. ਟੀ. ਸੀ. ਦੀਆਂ 10 ਜਦੋਂਕਿ ਪ੍ਰਾਈਵੇਟ 49 ਬੱਸਾਂ ਰਵਾਨਾ ਹੋਈਆਂ। ਵੱਖ-ਵੱਖ ਡਿਪੂਆਂ ਦੀਆਂ ਜਲੰਧਰ ਬੱਸ ਅੱਡੇ ਤੋਂ ਹੋ ਕੇ ਗੁਜ਼ਰੀਆਂ ਬੱਸਾਂ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ (8 ਬੱਸਾਂ ’ਚ 126 ਯਾਤਰੀ) ਬਟਾਲਾ ਲਈ ਰਵਾਨਾ ਹੋਏ, ਤਰਨਤਾਰਨ ਦੀਆਂ 10 ਬੱਸਾਂ ਵਿਚ 156, ਨਵਾਂਸ਼ਹਿਰ ਦੀਆਂ 8 ਬੱਸਾਂ ’ਚ 126 ਯਾਤਰੀਆਂ ਨੇ ਸਫਰ ਕੀਤਾ।
 


author

Harinder Kaur

Content Editor

Related News