ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ''ਚ ਬੈਠੇ 2 ਨੌਜਵਾਨ ਦੇਸੀ ਕੱਟਾ ਤੇ ਜ਼ਿੰਦਾ ਰੌਂਦ ਸਣੇ ਕਾਬੂ

04/05/2023 12:20:09 PM

ਫਗਵਾੜਾ (ਜਲੋਟਾ)-ਰਾਜਪਾਲ ਸਿੰਘ ਸੰਧੂ ਆਈ. ਪੀ. ਐੱਸ. ਸੀਨੀਅਰ ਪੁਲਸ ਕਪਤਾਨ ਦੇ ਨਿਰਦੇਸ਼ਾਂ ਤਹਿਤ ਹਰਵਿੰਦਰ ਸਿੰਘ ਐੱਸ. ਪੀ. ਡੀ. ਸਾਹਿਬ ਕਪੂਰਥਲਾ, ਮੁਖਤਿਆਰ ਰਾਏ ਪੀ. ਪੀ. ਐੱਸ., ਪੁਲਸ ਕਪਤਾਨ, ਸਬ ਡਿਵੀਜ਼ਨ ਫਗਵਾੜਾ ਅਤੇ ਜਸਪ੍ਰੀਤ ਸਿੰਘ (ਪੀ. ਪੀ. ਐੱਸ.) ਉਪ ਪੁਲਸ ਕਪਤਾਨ ਸਬ ਡਿਵੀਜ਼ਨ ਫਗਵਾੜਾ ਦੀ ਅਗਵਾਈ ’ਚ ਸਬ ਇੰਸਪੈਕਟਰ ਅਮਨਦੀਪ ਨਾਹਰ ਮੁੱਖ ਅਫ਼ਸਰ ਥਾਣਾ ਸਿਟੀ ਫਗਵਾੜਾ ਵੱਲੋਂ ਵਿੱਢੀ ਗਈ ਸਪੈਸ਼ਲ ਮੁਹਿੰਮ ਅਧੀਨ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ 2 ਨੌਜਵਾਨਾਂ ਨੂੰ ਕਾਬੂ ਕਰਕੇ ਉਸ ਕੋਲੋਂ ਇਕ ਦੇਸੀ ਕੱਟਾ 315 ਬੋਰ ਡਬਲ ਬੈਰਲ ਅਤੇ 3 ਰੌਂਦ 315 ਬੋਰ ਜ਼ਿੰਦਾ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ: ਖ਼ੁਦ ਨੂੰ ਬਿਹਤਰ ਦੱਸਣ ਤੇ ਭਾਜਪਾ ਸੰਗਠਨ ਦਾ ਭੱਠਾ ਬਿਠਾਉਣ ’ਚ ਜੁਟੇ ‘ਨੇਤਾ ਜੀ’

ਜਾਣਕਾਰੀ ਅਨੁਸਾਰ ਏ. ਐੱਸ. ਆਈ. ਹਰਮੀਤ ਸਿੰਘ ਸਮੇਤ ਏ. ਐੱਸ. ਆਈ. ਰਾਮ ਕੁਮਾਰ, ਏ. ਐੱਸ. ਆਈ. ਸੁਖਵਿੰਦਰ ਸਿੰਘ, ਏ. ਐੱਸ. ਆਈ. ਪਰਮਜੀਤ ਸਿੰਘ ਸਾਥੀ ਕਰਮਚਾਰੀਆਂ ਨਾਲ ਭੈੜੇ ਪੁਰਸ਼ਾਂ ਦੀ ਭਾਲ ’ਚ ਪੇਪਰ ਚੌਕ ਮੌਜੂਦ ਸਨ। ਇਸ ਦੌਰਾਨ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ 2 ਨੌਜਵਾਨ ਰਾਹੁਲ ਸਹੋਤਾ ਉਰਫ਼ ਖ਼ਾਨ ਪੁੱਤਰ ਸਤੀਸ਼ ਕੁਮਾਰ ਵਾਸੀ ਗਲੀ ਨੰਬਰ 17 ਪਲਾਹੀ ਗੇਟ ਫਗਵਾੜਾ ਅਤੇ ਵਿਸ਼ਾਲ ਸੱਭਰਵਾਲ ਪੁੱਤਰ ਜੰਗ ਬਹਾਦਰ ਵਾਸੀ ਮੁਹੱਲਾ ਰਿਸ਼ੀ ਨਗਰ ਨਕੋਦਰ, ਜੋ ਪਲਾਹੀ ਰੋਡ ਫਗਵਾੜਾ ਵਿਖੇ ਘੁੰਮ ਰਹੇ ਹਨ। ਰਾਹੁਲ ਸਹੋਤਾ ਪੁੱਤਰ ਸਤੀਸ਼ ਕੁਮਾਰ ਨੇ ਹਰੇ ਰੰਗ ਦੀ ਕਿੱਟ ਬੈਗ ਪਾਈ ਹੋਈ ਹੈ, ਜਿਸ ਵਿਚ ਇਕ ਦੇਸੀ ਕੱਟਾ 315 ਬੋਰ ਡਬਲ ਬੈਰਲ ਅਤੇ ਜ਼ਿੰਦਾ ਰੌਂਦ ਹਨ, ਜੋ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿਚ ਹਨ। ਪੁਲਸ ਨੇ ਉਕਤ ਇਤਲਾਹ ’ਤੇ ਪੁਲਸ ਨੇ ਉਕਤ ਨੌਜਵਾਨਾਂ ਨੂੰ ਦੇਸੀ ਕੱਟਾ ਅਤੇ ਜ਼ਿੰਦਾ ਰੌਂਦ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਦਰਜ ਹਨ ਕਈ ਮਾਮਲੇ
ਜਾਣਕਾਰੀ ਅਨੁਸਾਰ ਗ੍ਰਿਫਤਾਰ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਰਾਹੁਲ ਸਹੋਤਾ ਉਰਫ਼ ਖ਼ਾਨ ਪਹਿਲਾਂ ਇਕ ਮੁਕਦਮਾ ਅਸਲਾ ਐਕਟ ਦਾ ਦਰਜ ਹੈ। ਇਸੇ ਤਰ੍ਹਾਂ ਵਿਸ਼ਾਲ ਸੱਭਰਵਾਲ ਪੁੱਤਰ ਜੰਗ ਬਹਾਦਰ ਵਾਸੀ ਮੁਹੱਲਾ ਰਿਸ਼ੀ ਨਗਰ ਨਕੋਦਰ ਵਿਰੁੱਧ ਅਸਲਾ ਐਕਟ ਅਤੇ ਹੋਰ ਵੱਖ-ਵੱਖ ਧਰਾਵਾਂ ਹੇਠ 5 ਮੁਕਦਮੇ ਦਰਜ ਹਨ।

ਇਹ ਵੀ ਪੜ੍ਹੋ : 6 ਮਹੀਨਿਆਂ ਬਾਅਦ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨਾਲ ਇਕ ਮਰੀਜ਼ ਮੌਤ, ਜਾਣੋ ਕੀ ਹੈ ਤਾਜ਼ਾ ਸਥਿਤੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News