NRI ਮਹਿਲਾ ਤੋਂ 1.50 ਲੱਖ ਦੀ ਨਕਦੀ ਅਤੇ ਆਈਫੋਨ ਖੋਹਣ ਵਾਲੇ 2 ਦੋਸ਼ੀ ਗ੍ਰਿਫਤਾਰ

08/13/2022 6:12:51 PM

ਨਵਾਂਸ਼ਹਿਰ (ਤ੍ਰਿਪਾਠੀ)- ਨਵਾਂਸ਼ਹਿਰ ਦੇ ਅਤਿ ਵਿਅਸਤ ਮਾਰਗ ਕੋਠੀ ਰੋਡ ’ਤੇ ਐੱਨ. ਆਰ. ਆਈ. ਮਹਿਲਾ ਦਾ 1.50 ਲੱਖ ਰੁਪਏ ਦੀ ਰਕਮ ਵਾਲਾ ਪਰਸ ਖੋਹਣ ਵਾਲੇ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਕਾਬੂ ਕਰਨ ’ਚ ਪੁਲਸ ਨੇ ਸਫਲਤਾ ਹਾਸਲ ਕੀਤੀ ਹੈ। ਡੀ. ਐੱਸ. ਪੀ. (ਐੱਚ) ਰਣਜੀਤ ਸਿੰਘ ਬਦੇਸ਼ਾ ਨੇ ਪ੍ਰੈੱਸ ਜਾਣਕਾਰੀ ’ਚ ਦੱਸਿਆ ਕਿ ਬੀਤੀ 20 ਜੁਲਾਈ ਨੂੰ ਐੱਨ. ਆਰ. ਆਈ. ਮਹਿਲਾ ਬਲਜੀਤ ਕੌਰ ਵਾਸੀ ਬੀਰੋਵਾਲ ਆਪਣੇ 2 ਬੱਚਿਆਂ ਦੇ ਨਾਲ ਮੁਹੱਲਾ ਪਾਠਕਾਂ ਤੋਂ ਕੋਠੀ ਰੋਡ ਵੱਲ ਆ ਰਹੀ ਸੀ ਕਿ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੇ ਹੱਥੋਂ ਪਰਸ ਖੋਹ ਲਿਆ ਸੀ, ਜਿਸ ਵਿਚ ਕਰੀਬ 1.50 ਰੁਪਏ ਦੀ ਨਕਦੀ, ਆਈਫੋਨ ਅਤੇ ਬੱਚਿਆਂ ਦੇ ਆਧਾਰ ਕਾਰਡ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਸਨ।

ਡੀ. ਐੱਸ. ਪੀ. ਨੇ ਦੱਸਿਆ ਕਿ ਐੱਸ. ਐੱਸ. ਪੀ. ਭਗੀਰਥ ਸਿੰਘ ਮੀਣਾ ਵੱਲੋਂ ਉਕਤ ਮਾਮਲੇ ਨੂੰ ਲੈ ਕੇ ਐੱਸ. ਡੀ. ਡਾ.ਮੁਕੇਸ਼ ਕੁਮਾਰ ਅਤੇ ਡੀ. ਐੱਸ. ਪੀ. ਸਥਾਨਕ ਦੀ ਅਗਵਾਈ ਹੇਠ ਐੱਸ. ਐੱਚ. ਓ. ਇੰਸਪੈਕਟਰ ਸਤੀਸ਼ ਕੁਮਾਰ ਦੀ ਟੀਮ ਨੂੰ ਜਾਂਚ ਸੌਂਪੀ ਗਈ ਸੀ, ਜਿਸ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਨਵਾਸ਼ਹਿਰ ਦੀ ਪੁਲਸ ਨੇ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਕਰਨਜੀਤ ਸਿੰਘ ਉਰਫ਼ ਕਰਨ (23) ਪੁੱਤਰ ਕੁਲਦੀਪ ਸਿੰਘ ਵਾਸੀ ਦੌਲਤਪੁਰ ਹਾਲ ਵਾਸੀ ਕੁਲਾਮ ਰੋਡ ਨਵਾਂਸ਼ਹਿਰ ਅਤੇ ਰਾਹੁਲ ਕੁਮਾਰ (21) ਪੁੱਤਰ ਸੁਰਜੀਤ ਰਾਮ ਵਾਸੀ ਨਵੀਂ ਆਬਾਦੀ ਨਵਾਂਸ਼ਹਿਰ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਵਿਚ ਵਰਤੀ ਗਈ ਮੋਟਰਸਾਈਕਲ, ਏਅਰ ਗਨ, ਖੋਹਿਆ ਹੋਇਆ ਮੋਬਾਇਲ ਫੋਨ ਅਤੇ ਬੱਚਿਆਂ ਦੇ ਆਧਾਰ ਕਾਰਡ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ: ਫਗਵਾੜਾ ’ਚ ਗੰਨਾ ਮਿੱਲ ਖ਼ਿਲਾਫ਼ ਧਰਨਾ ਜਾਰੀ, ਟ੍ਰੈਫਿਕ ਨੂੰ ਲੈ ਕੇ ਕਿਸਾਨਾਂ ਨੇ ਲਿਆ ਇਹ ਫ਼ੈਸਲਾ

ਖੋਹੀ ਗਈ ਰਕਮ ਨਾਲ ਦੋਸ਼ੀ ਕਰਨ ਨੇ ਕਰਵਾਈ ਸੀ ਲੈਂਸਰ ਕਾਰ ਦੀ ਰਿਪੇਅਰ

ਡੀ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਕਰਨ ’ਤੇ ਪਹਿਲਾਂ ਵੀ ਐੱਨ. ਡੀ. ਪੀ. ਐੱਸ. ਦੇ ਤਹਿਤ ਮਾਮਲਾ ਦਰਜ ਹੈ ਉਕਤ ਮਾਮਲੇ ਵਿਚ ਉਹ ਜਮਾਨਤ ’ਤੇ ਬਾਹਰ ਸੀ। ਉਨ੍ਹਾਂ ਦੱਸਿਆ ਕਿ ਦਿਨ-ਦਿਹਾੜੇ ਐੱਨ. ਆਰ. ਆਈ. ਮਹਿਲਾ ਤੋਂ ਖੋਹੀ ਗਈ ਨਕਦੀ ਵਿਚੋਂ ਦੋਸ਼ੀ ਕਰਨ ਨੇ ਆਪਣੀ ਲੈਂਸਰ ਕਾਰ ਦੀ ਰਿਪੇਅਰ ਕਰਵਾਉਣ ਲਈ 40 ਹਜ਼ਾਰ ਰੁਪਏ ਦੀ ਰਕਮ ਖ਼ਰਚ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਉਕਤ ਦੋਸ਼ੀਆਂ ਵੱਲੋਂ ਜਿਸ ਮੋਟਰਸਾਈਕਲ ’ਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਉਹ ਵੀ ਚੋਰੀ ਦੀ ਪਾਈ ਗਈ ਹੈ, ਜਿਸ ਸਬੰਧ ’ਚ ਪੁਲਸ ਵੱਲੋਂ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ।

ਜ਼ਿਕਰਯੋਗ ਹੈ ਕਿ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਵੱਲੋਂ ਕੁਝ ਦਿਨ ਪਹਿਲਾਂ ਨਵਾਂਸ਼ਹਿਰ ਦੇ ਸਲੋਹ ਮਾਰਗ ’ਤੇ ਸਥਿਤ ਬਲੱਡ ਡੌਨਰ ਕਾਲੋਨੀ ਵਿਖੇ ਸ਼ਾਮ ਦੇ ਸਮੇਂ ਸੈਰ ਕਰਨ ਲਈ ਨਿਕਲੀ ਇਕ ਮਹਿਲਾ ਤੋਂ ਮੋਬਾਇਲ ਖੋਹਣ ਦਾ ਯਤਨ ਕੀਤਾ ਗਿਆ ਸੀ, ਜਿਸ ਵਿਚ ਮਹਿਲਾ ਵੱਲੋਂ ਵਿਰੋਧ ਕਰਨ ’ਤੇ ਉਸ ਦੀ ਚੁੰਨੀ ਮੋਟਰਸਾਈਕਲ ਦੇ ਟਾਇਰ ’ਚ ਫੱਸ ਗਈ ਸੀ। ਜਿਸ ’ਤੇ ਨੌਜਵਾਨਾਂ ਨੂੰ ਲੋਕਾਂ ਨੇ ਰੋਕ ਲਿਆ ਸੀ, ਪਰ ਪੁਲਸ ਦੇ ਆਉਣ ਤੋਂ ਪਹਿਲਾਂ ਉਹ ਲੋਕਾਂ ਨੂੰ ਇਹ ਦੱਸ ਕੇ ਕਿ ਇਕ ਤੀਜੇ ਨੌਜਵਾਨ ਨੇ ਮੋਟਰਸਾਈਕਲ ’ਤੇ ਲਿਫਟ ਮੰਗੀ ਸੀ, ਉਹ ਦੌਡ਼ ਗਿਆ ਹੈ, ਜਦਕਿ ਉਹ ਚੋਰ ਨਹੀਂ ਹਨ। ਪੁਲਸ ਨੇ ਦੱਸਿਆ ਕਿ ਉਕਤ ਵਾਰਦਾਤ ’ਤੇ ਕੰਮ ਕਰਦੇ ਹੋਏ ਜਦੋਂ ਨੌਜਵਾਨਾਂ ਨੂੰ ਕਾਬੂ ਕੀਤਾ ਤਾਂ ਉਹ ਐੱਨ. ਆਰ. ਆਈ. ਮਹਿਲਾ ਨਾਲ ਹੋਈ ਲੁੱਟ ਦੀਆਂ ਵਾਰਦਾਤਾਂ ਨੂੰ ਪੁਲਸ ਹੱਲ ਕਰ ਸਕੀ।

ਇਹ ਵੀ ਪੜ੍ਹੋ:ਆਜ਼ਾਦੀ ਦਿਹਾੜੇ ਮੌਕੇ ਜਲੰਧਰ 'ਚ ਸੁਰੱਖਿਆ ਸਖ਼ਤ, 2000 ਪੁਲਸ ਕਰਮਚਾਰੀ ਕਰਨਗੇ ਸ਼ਹਿਰ ਦੀ ਰਖਵਾਲੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News