ਗਊ ਹੱਤਿਆ ਮਾਮਲੇ ''ਚ 2 ਮੁਲਜ਼ਮ ਗ੍ਰਿਫ਼ਤਾਰ, ਹੋਰ ਵੀ ਕਈ ਨਾਂ ਆ ਸਕਦੇ ਨੇ ਸਾਹਮਣੇ
Wednesday, Nov 08, 2023 - 12:33 PM (IST)
ਜਲੰਧਰ (ਵਰੁਣ) : ਖੁਰਲਾ ਕਿੰਗਰਾ ਇਲਾਕੇ ਵਿਚ ਫਾਰਮ ਹਾਊਸ ਦੇ ਅੰਦਰ ਗਊ ਨੂੰ ਕੱਟਣ ਵਾਲੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਥਾਣਾ ਨੰਬਰ 7 ਦੀ ਪੁਲਸ ਨੇ ਵਿਜੇ ਨਗਰ ਵਿਚ ਰੇਡ ਕੀਤੀ। ਪੁਲਸ ਨੇ ਉਥੋਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹੜੇ ਗਊ ਮਾਸ ਦੀ ਵਿਕਰੀ ਕਰਨ ਵਿਚ ਸ਼ਾਮਲ ਸਨ। ਥਾਣਾ ਨੰਬਰ 7 ਦੇ ਇੰਚਾਰਜ ਮੁਕੇਸ਼ ਕੁਮਾਰ ਨੇ ਫਿਲਹਾਲ ਇਸਦੀ ਪੁਸ਼ਟੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਲਦ ਵੱਡਾ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਨਿਗਮ ਕਮਿਸ਼ਨਰ ਨੇ ਜ਼ੋਨਲ ਕਮਿਸ਼ਨਰਾਂ ਨੂੰ ਦਿੱਤੇ ਆਦੇਸ਼, ਫੀਲਡ 'ਚ ਜਾ ਕੇ ਕੀਤਾ ਜਾਵੇ ਸਫ਼ਾਈ ਕਾਰਜਾਂ ਦਾ ਮੁਆਇਨਾ
ਦੱਸਣਯੋਗ ਹੈ ਕਿ ਥਾਣਾ ਨੰਬਰ 7 ਦੀ ਪੁਲਸ ਨੇ ਖੁਰਲਾ ਕਿੰਗਰਾ ਸਥਿਤ ਫਾਰਮ ਹਾਊਸ ਵਿਖੇ ਰੇਡ ਕਰ ਕੇ 2 ਮੁਲਜ਼ਮਾਂ ਨੂੰ ਗਊ ਮਾਸ ਸਮੇਤ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਦੀ ਪਛਾਣ ਮੁਹੰਮਦ ਮਜੀਦ ਪੁੱਤਰ ਮੁਹੰਮਦ ਉਮੇਰ ਨਿਵਾਸੀ ਯੂ.ਪੀ., ਹਾਲ ਨਿਵਾਸੀ ਮਾਡਲ ਟਾਊਨ ਅਤੇ ਅਨੀਸ਼ ਪੁੱਤਰ ਖੁਸ਼ਹੀਦ ਨਿਵਾਸੀ ਭਗਤ ਵਾਲੀ ਪਿੰਡ ਹਰਿਦੁਆਰ, ਹਾਲ ਨਿਵਾਸੀ ਤੇਜਮੋਹਨ ਨਗਰ ਵਜੋਂ ਹੋਈ ਸੀ। ਪੁਲਸ ਨੂੰ ਸ਼ੱਕ ਸੀ ਕਿ ਇਹ ਲੋਕ ਆਪਣੇ ਪੂਰੇ ਨੈੱਟਵਰਕ ਨਾਲ ਕੰਮ ਕਰ ਰਹੇ ਹਨ ਅਤੇ ਅਜਿਹਾ ਹੋਇਆ ਵੀ। ਇਸੇ ਕਾਰਨ ਪੁਲਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਉਪਰੰਤ ਰੇਡ ਕਰਨੀ ਸ਼ੁਰੂ ਕਰ ਦਿੱਤੀ। ਥਾਣਾ ਨੰਬਰ 7 ਦੇ ਇੰਚਾਰਜ ਮੁਕੇਸ਼ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਦੀ ਜਲਦ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਜਲਦ ਉਹ ਵੱਡੇ ਖੁਲਾਸੇ ਕਰਨਗੇ।
ਇਹ ਵੀ ਪੜ੍ਹੋ : ਕਿਸ਼ਤਾਂ 'ਚ ਰਿਸ਼ਵਤ ਲੈਣ ਵਾਲਾ ASI ਵਿਜੀਲੈਂਸ ਬਿਊਰੋ ਵੱਲੋਂ ਕਾਬੂ, ਪਹਿਲਾਂ ਲੈ ਚੁੱਕਾ ਸੀ 3,000
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8