ਮਲੇਸ਼ੀਆ ਭੇਜਣ ਦਾ ਝਾਂਸਾ ਦੇ ਕੇ ਕੀਤੀ 2.40 ਲੱਖ ਦੀ ਠੱਗੀ, ਮਾਮਲਾ ਦਰਜ
Friday, Jun 16, 2023 - 05:35 PM (IST)

ਨਵਾਂਸ਼ਹਿਰ (ਤ੍ਰਿਪਾਠੀ)- ਮਲੇਸ਼ੀਆ ਭੇਜਣ ਦਾ ਝਾਂਸਾ ਦੇ ਕੇ 2.40 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਸ ਨੇ ਏਜੰਟ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਰਿੰਦਰ ਪਾਲ, ਮੁੱਖਤਿਆਰ ਰਾਮ ਅਤੇ ਕੁਲਵਿੰਦਰ ਰਾਮ ਵਾਸੀ ਪਿੰਡ ਰਟੈਂਡਾ ਨੇ ਦੱਸਿਆ ਕਿ ਉਨ੍ਹਾਂ ਦੇ ਹੀ ਪਿੰਡ ਦਾ ਵਾਸੀ ਜਸਵੀਰ ਲਾਲ ਪੁੱਤਰ ਅਜੀਤ ਨੇ ਦਾਅਵਾ ਕੀਤਾ ਸੀ ਕਿ ਉਹ ਉਨ੍ਹਾਂ ਨੂੰ 80-80 ਹਜ਼ਾਰ ਰੁਪਏ ਲੈ ਕੇ 15 ਦਿਨਾਂ ਅੰਦਰ ਮਲੇਸ਼ੀਆ ਭੇਜ ਸਕਦਾ ਹੈ।
ਇਹ ਵੀ ਪੜ੍ਹੋ- ਭਾਰਤ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਸੀ ਅੰਮ੍ਰਿਤਪਾਲ ਦਾ ਮੁੱਖ ਹੈਂਡਲਰ ਅਵਤਾਰ ਖੰਡਾ, ISI ਨਾਲ ਵੀ ਸਨ ਸੰਬੰਧ
ਉਨ੍ਹਾਂ ਦੱਸਿਆ ਕਿ ਉਕਤ ਜਸਵੀਰ ਲਾਲ ਦੇ ਝਾਂਸੇ ਵਿਚ ਆ ਗਏ ਅਤੇ ਉਸ ਨੂੰ 30-30 ਹਜ਼ਾਰ ਰੁਪਏ ਬਤੌਰ ਪੇਸ਼ਗੀ ਦੇ ਦਿੱਤੀ। ਜਿਸ ਉਪਰੰਤ ਉਕਤ ਜਸਵੀਰ ਨੇ ਉਨ੍ਹਾਂ ਨੂੰ ਮਲੇਸ਼ੀਆ ਦਾ ਵੀਜ਼ਾ ਵਿਖਾ ਕੇ 50-50 ਹਜ਼ਾਰ ਰੁਪਏ ਹੋਰ ਲੈ ਲਏ। ਉਕਤ ਏਜੰਟ ਨੇ ਸੁਰਿੰਦਰ ਪਾਲ ਅਤੇ ਮੁੱਖਤਿਆਰ ਨੂੰ ਦਿੱਲੀ ਏਅਰਪੋਰਟ ਤੋਂ ਮਲੇਸ਼ੀਆ ਭੇਜ ਦਿੱਤਾ ਅਤੇ ਤੀਜੇ ਕੁਲਵਿੰਦਰ ਰਾਮ ਨੂੰ ਕਿਹਾ ਕਿ ਹਾਲੇ ਉਸਦੀ ਟਿਕਟ ਨਹੀਂ ਆਈ ਹੈ, ਉਸ ਨੂੰ ਬਾਅਦ ’ਚ ਭੇਜ ਦੇਵੇਗਾ ਪਰ ਉਕਤ ਸੁਰਿੰਦਰ ਪਾਲ ਅਤੇ ਮੁੱਖਤਿਆਰ ਨੂੰ ਮਲੇਸ਼ੀਆ ਏਅਰਪੋਰਟ ਅਥਾਰਿਟੀ ਨੇ ਏਅਰਪੋਰਟ ਤੋਂ ਹੀ ਵਾਪਸ ਇੰਡੀਆ ਭੇਜ ਦਿੱਤਾ। ਉਕਤ ਸ਼ਿਕਾਇਤਕਰਤਾ ਨੇ ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਬਹੁਤ ਗ਼ਰੀਬ ਪਰਿਵਾਰ ਨਾਲ ਸਬੰਧਤ ਹਨ ਅਤੇ ਕਿਸੇ ਤਰ੍ਹਾਂ ਵਿਆਜ਼ ’ਤੇ ਲੈ ਕੇ ਪੈਸੇ ਏਜੰਟ ਨੂੰ ਦਿੱਤੇ ਸਨ। ਉਸ ਨੇ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕਰਨ ਦਾ ਵਾਅਦਾ ਕਰਕੇ ਵੀ ਉਸ ਨੂੰ ਪੂਰਾ ਕੀਤਾ ਹੈ।
ਐੱਸ. ਐੱਸ. ਪੀ. ਨੂੰ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੈਸੇ ਵਿਆਜ ਸਣੇ ਵਾਪਸ ਕਰਵਾਏ ਜਾਣ ਅਤੇ ਦੋਸ਼ੀ ਖ਼ਿਲਾਫ਼ ਕਾਨੂੰਨ ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇ। ਉਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਕਰਨ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਮੁਕੰਦਪੁਰ ਦੀ ਪੁਲਸ ਨੇ ਦੋਸ਼ੀ ਏਜੰਟ ਜਸਵੀਰ ਲਾਲ ਖ਼ਿਲਾਫ਼ ਧੋਧਾਦੇਹੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਭਾਰਤੀ ਫ਼ੌਜ ਦੇ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani