13 ਸਾਲਾ ਕੁੜੀ ਨੂੰ ਵਿਆਹ ਕਰਵਾਉਣ ਦੀ ਨੀਅਤ ਨਾਲ ਅਗਵਾ ਕਰਨ ''ਤੇ 6 ਲੋਕਾਂ ਖ਼ਿਲਾਫ਼ ਕੇਸ ਦਰਜ

Saturday, Aug 17, 2024 - 06:36 PM (IST)

13 ਸਾਲਾ ਕੁੜੀ ਨੂੰ ਵਿਆਹ ਕਰਵਾਉਣ ਦੀ ਨੀਅਤ ਨਾਲ ਅਗਵਾ ਕਰਨ ''ਤੇ 6 ਲੋਕਾਂ ਖ਼ਿਲਾਫ਼ ਕੇਸ ਦਰਜ

ਹਾਜੀਪੁਰ (ਜੋਸ਼ੀ)- ਤਲਵਾੜਾ ਪੁਲਸ ਸਟੇਸ਼ਨ ਵਿਖੇ ਇਕ 13 ਸਾਲਾ ਕੁੜੀ ਨੂੰ ਵਿਆਹ ਕਰਵਾਉਣ ਦੀ ਨੀਅਤ ਨਾਲ ਅਗਵਾ ਕਰਕੇ ਲੈ ਜਾਣ 'ਤੇ 6 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਤਲਵਾੜਾ ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਹੈ ਕਿ ਅਹਿਮਦ ਸੈਨ ਪੁੱਤਰ ਯੋਸਫ਼ ਨੇ ਤਲਵਾੜਾ ਪੁਲਸ ਨੂੰ ਦਿੱਤੇ ਬਿਆਨ 'ਚ ਦਸਿਆ ਹੈ ਕਿ ਮੈਂ ਅਤੇ ਮੇਰੀ ਲੜਕੀ ਆਪਣੀ ਰਿਸ਼ਤੇਦਾਰੀ ਵਿੱਚ ਭੈਣ ਬਿੱਲੋ ਪਤਨੀ ਮੱਖਦੀਨ ਵਾਸੀ ਰੱਕੜੀ ਹਾਰ ਥਾਨਾਂ ਤਲਵਾੜਾ ਨੂੰ ਮਿਲਣ ਲਈ ਆਏ ਸੀ। 

ਜਦੋਂ ਅਸੀਂ ਅਗਲੇ ਦਿਨ ਸਵੇਰੇ 7 ਵਜੇ ਵਾਪਸ ਆਪਣੇ ਘਰ ਜਾਣ ਲਈ ਪੈਦਲ ਅੱਡਾ ਝੀਰ ਦਾ ਖੂਹ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਨਵੀਂ ਬਣ ਰਹੀ ਰੇਲਵੇ ਲਾਈਨ ਕੋਲ ਪੁੱਜੇ ਤਾਂ ਉੱਥੇ ਪਹਿਲਾਂ ਤੋਂ ਹੀ ਇਕ ਗੱਡੀ ਖੜ੍ਹੀ ਸੀ ਅਤੇ ਉਸ ਦੇ ਨੇੜੇ ਸ਼ਰੀਫ਼ਦੀਨ ਪੁੱਤਰ ਨਵਾਬਦੀਨ ਵਾਸੀ ਇੰਦੋਰਾ ਮਜ਼ਾਰਾ ਥਾਣਾ ਇੰਦੋਰਾ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼, ਲਾਲ ਪੁੱਤਰ ਮੁਰੀਦ ਵਾਸੀ ਮੁਡਾ ਪਿੰਡ ਜ਼ਿਲ੍ਹਾ ਤਰਨਤਾਰਨ, ਜੂਬੀ ਪੁੱਤਰ ਸੁਰਮੂ ਵਾਸੀ ਭੋਗਪੁਰ ਅਤੇ ਮੁਖ਼ਤਿਆਰ ਪੁੱਤਰ ਕਾਲੂ ਵਾਸੀ ਭੋਗਪੁਰ ਪਹਿਲਾਂ ਤੋਂ ਹੀ ਖੜ੍ਹੇ ਸਨ ਅਤੇ ਗੱਡੀ ਦੀ ਡਰਾਈਵਰ ਸੀਟ ਸਵਾਰੂ ਪੁੱਤਰ ਯੂਸਫ਼ ਵਾਸੀ ਖਵਾਸਪੁਰ ਬਾਬਾ ਡੰਡਾ ਥਾਣਾ ਗੋਇੰਦਵਾਲ ਜ਼ਿਲ੍ਹਾ ਤਰਨਤਾਰਨ ਬੈਠਾ ਸੀ ਅਤੇ ਨਾਲ ਦੀ ਸੀਟ 'ਤੇ ਉਸ ਦਾ ਭਰਾ ਸਾਹੁਆ ਬੈਠਾ ਸੀ।

ਇਹ ਵੀ ਪੜ੍ਹੋ-ਵੱਡੀ ਖ਼ਬਰ: ਪੰਜਾਬ 'ਚ ਬੰਬ ਬਲਾਸਟ, ਪੁਲਸ ਨੂੰ ਮਿਲੇ 10 ਹੋਰ ਦੇਸੀ ਬੰਬ

ਉਸ ਨੇ ਅੱਗੇ ਦੱਸਿਆ ਕਿ ਮੈਨੂੰ ਪੂਰਾ ਯਕੀਨ ਹੈ ਕਿ ਇਹ ਵਿਅਕਤੀ ਮੇਰੀ ਕੁੜੀ ਦਾ ਵਿਆਹ ਸ਼ਰੀਫ਼ਦੀਨ ਪੁੱਤਰ ਨਵਾਬਦੀਨ ਵਾਸੀ ਇੰਦੋਰਾ ਮਜ਼ਾਰਾ ਥਾਨਾਂ ਇੰਦੋਰਾ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਨਾਲ ਕਰਨ ਦੀ ਨੀਅਤ ਨਾਲ ਉਸ ਨੂੰ ਅਗਵਾ ਕਰਕੇ ਲੈ ਗਏ ਹਨ। ਤਲਵਾੜ ਪੁਲਸ ਸਟੇਸ਼ਨ ਵਿਖੇ ਸ਼ਰੀਫ਼ਦੀਨ, ਲਾਲ, ਜੂਬੀ, ਮੁਖ਼ਤਿਆਰ, ਸਵਾਰੂ ਅਤੇ ਸਾਹੁਆ ਖ਼ਿਲਾਫ਼ ਮੁਕੱਦਮਾ ਨੰਬਰ 64 ਅੰਡਰ ਸੈਕਸ਼ਨ 137(2),96 ਬੀ. ਐੱਨ. ਐੱਸ. ਤਹਿਤ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ-ਨਸ਼ੇ ਨੇ ਉਜਾੜ ਦਿੱਤੇ ਦੋ ਪਰਿਵਾਰ, ਰੱਖੜੀ ਦੇ ਤਿਉਹਾਰ ਮੌਕੇ ਦੋ ਨੌਜਵਾਨਾਂ ਦੀ ਓਵਰਡੋਜ਼ ਕਾਰਨ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News