ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 50 ਦਿਨਾਂ ’ਚ 1125 ਚਲਾਨ ਕੀਤੇ, 11 ਵ੍ਹੀਕਲ ਕੀਤੇ ਇੰਪਾਊਂਡ

Sunday, Sep 28, 2025 - 10:51 AM (IST)

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 50 ਦਿਨਾਂ ’ਚ 1125 ਚਲਾਨ ਕੀਤੇ, 11 ਵ੍ਹੀਕਲ ਕੀਤੇ ਇੰਪਾਊਂਡ

ਭੋਗਪੁਰ (ਸੂਰੀ)-ਭੋਗਪੁਰ ਸ਼ਹਿਰ ਵਿਚੋਂ ਲੰਘਦੇ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ’ਤੇ ਪਿਛਲੇ ਕਈ ਸਾਲਾਂ ਤੋਂ ਲੱਗ ਰਹੇ ਟ੍ਰੈਫਿਕ ਜਾਮ ਤੋਂ ਭੋਗਪੁਰ ਸ਼ਹਿਰ ਅਤੇ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਰਾਹਤ ਦੇਣ ਦੇ ਮਕਸਦ ਨਾਲ ਐੱਸ. ਐੱਸ. ਪੀ. ਜ਼ਿਲ੍ਹਾ ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਵੱਲੋਂ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭੋਗਪੁਰ ਪੁਲਸ ਵੱਲੋਂ ਥਾਣਾ ਮੁਖੀ ਰਾਜੇਸ਼ ਅਰੋੜਾ ਦੀ ਅਗਵਾਈ ਹੇਠ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਲਗਾਤਾਰ ਕਰਵਾਈ ਕਰਦਿਆਂ ਨਵਾਂ ਰਿਕਾਰਡ ਬਣਾ ਦਿੱਤਾ ਹੈ।

ਇੰਸਪੈਕਟਰ ਰਾਜੇਸ਼ ਕੁਮਾਰ ਅਰੋੜਾ ਐੱਸ. ਐੱਚ. ਓ. ਥਾਣਾ ਭੋਗਪੁਰ ਵਲੋ ਟ੍ਰੈਫਿਕ ਨਿਯਮਾ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਕਰਦੇ ਹੋਏ ਪਿਛਲੇ 50 ਦਿਨਾਂ ਵਿਚ ਵੱਖ-ਵੱਖ ਵਾਹਨਾਂ ਦੇ 1125 ਈ-ਚਲਾਨ ਕੀਤੇ ਗਏ ਅਤੇ 11 ਵ੍ਹੀਕਲ, ਜਿਨ੍ਹਾਂ ਪਾਸ ਕੋਈ ਕਾਗਜ਼ਾਤ ਜਾਂ ਬਿਨਾਂ ਨੰਬਰ ਪਲੇਟਾਂ ਦੇ ਸਨ। ਉਨ੍ਹਾਂ ਨੂੰ ਇੰਪਾਊਂਡ ਕੀਤਾ ਗਿਆ ਤੇ ਪਬਲਿਕ ਨੂੰ ਹਦਾਇਤ ਕੀਤੀ ਗਈ ਹੈ ਕਿ ਜਦੋਂ ਵੀ ਉਹ ਸ਼ਹਿਰ ਭੋਗਪੁਰ ਆਉਣ ਆਪਣੀ ਤਾਂ ਗੱਡੀ ਜਾਂ ਮੋਟਰਸਾਈਕਲ ਰੇਲਵੇ ਸਟੇਸ਼ਨ ਭੋਗਪੁਰ ਨੇੜੇ ਬਣੀ ਪਾਰਕਿੰਗ ਵਿਚ ਲਾ ਕੇ ਹੀ ਬਜ਼ਾਰ ਵਿਚ ਜਾਣ।

ਇਹ ਵੀ ਪੜ੍ਹੋ: Punjab: ਹੈਂ! ਪੋਤਾ ਹੋਣ 'ਤੇ ਨੱਚਦੀ ਦਾਦੀ ਵੀ ਬਣ ਗਈ ਮਾਂ, ਹੱਕਾ-ਬੱਕਾ ਰਹਿ ਗਿਆ ਪੂਰਾ ਪਰਿਵਾਰ

ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਸ਼ਹਿਰ ਵਿਚ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਨੈਸ਼ਨਲ ਹਾਈਵੇਅ ’ਤੇ ਲੰਘਦੇ ਵਾਹਨਾਂ ਨੂੰ ਕਾਫ਼ੀ ਦਿੱਕਤ ਆਉਂਦੀ ਹੈ, ਇਸ ਲਈ ਕੋਈ ਵੀ ਵ੍ਹੀਕਲ ਨੈਸ਼ਨਲ ਹਾਈਵੇਅ ’ਤੇ ਪਾਰਕ ਨਾ ਕੀਤਾ ਜਾਵੇ, ਜੇਕਰ ਕੋਈ ਵੀ ਵ੍ਹੀਕਲ ਚਾਲਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੇ ਟ੍ਰੈਫਿਕ ਚਲਾਨ ਕੀਤੇ ਜਾਣਗੇ ਤੇ ਜਿਹੜੇ ਰੇਹੜੀ ਫੜ੍ਹੀ ਵਾਲਿਆਂ ਵੱਲੋਂ ਨੈਸ਼ਨਲ ਹਾਈਵੇਅ ਦੀ ਜਗ੍ਹਾ ’ਤੇ ਕਬਜ਼ੇ ਕਰ ਕੇ ਆਪਣੀਆ ਪੱਕੀਆ ਦੁਕਾਨਾਂ ਬਣਾਈਆਂ ਗਈਆਂ ਹਨ। ਉਨ੍ਹਾਂ ਦੁਕਾਨਾਂ ਨੂੰ ਵੀ ਜਲਦ ਹਟਾ ਕੇ ਨਾਜਾਇਜ਼ ਕਬਜ਼ੇ ਛੁਡਵਾਏ ਜਾਣਗੇ।

ਇਹ ਵੀ ਪੜ੍ਹੋ: ਪੰਜਾਬ 'ਚ ਹੋਏ NRI ਤੇ ਕੇਅਰ ਟੇਕਰ ਕਤਲ ਕਾਂਡ 'ਚ ਨਵਾਂ ਮੋੜ, ਸਾਹਮਣੇ ਆ ਗਿਆ ਪੂਰਾ ਸੱਚ

ਨੈਸ਼ਨਲ ਹਾਈਵੇਅ ਅਤੇ ਸਾਇਡ ਰੋਡ ਵਿਚਾਲੇ ਜਲਦ ਲੱਗਣਗੀਆਂ ਤੋੜੀਆਂ ਗਈਆਂ ਗਰਿਲਾਂ
ਭੋਗਪੁਰ ਸ਼ਹਿਰ ਵਿਚ ਨੈਸ਼ਨਲ ਹਾਈਵੇ ਅਤੇ ਸ਼ਹਿਰ ਵਾਸੀਆਂ ਲਈ ਬਣਾਈ ਗਈ ਸਾਇਡ ਰੋਡ ਵਿਚਾਲੇ ਕਈ ਥਾਵਾਂ ’ਤੇ ਤੋੜੀਆਂ ਗਈਆਂ ਗਰਿਲਾਂ ਦਾ ਮੁੱਦਾ ਵੀ ਪ੍ਰਸ਼ਾਸਨ ਦੀ ਧਿਆਨ ਵਿਚ ਆ ਚੁਕਾ ਹੈ। ਨੈਸ਼ਨਲ ਹਾਈਵੇ ਅਥਾਰਟੀ ਅਤੇ ਪ੍ਰਸ਼ਾਸਨ ਵੱਲੋਂ ਬੀਤੇ ਦਿਨੀਂ ਭੋਗਪੁਰ ਵਿਚ ਟ੍ਰੈਫਿਕ ਜਾਮ ਨੂੰ ਲੈ ਕੇ ਕੀਤੀ ਗਈ ਉੱਚ ਪੱਧਰੀ ਮੀਟਿੰਗ ਵਿਚ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਭੋਗਪੁਰ ਦੇ ਕੁਝ ਲੋਕਾਂ ਵੱਲੋਂ ਗਰਿਲਾਂ ਤੋੜੇ ਜਾਣ ਦਾ ਮੁੱਦਾ ਉਠਾਇਆ ਗਿਆ ਸੀ, ਜਿਸ ਤੋਂ ਬਾਅਦ ਕਈ ਥਾਵਾਂ ’ਤੇ ਤੋੜੀਆਂ ਗਈਆਂ ਗਰਿਲਾਂ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਜਲਦ ਦੁਬਾਰਾ ਬਣਾਏ ਜਾਣ ਤੇ ਮੁੜ ਗਰਿਲਾਂ ਤੋੜਨ ਵਾਲੇ ਲੋਕਾਂ ਖਿਲਾਫ਼ ਸਰਕਾਰੀ ਜਾਇਦਾਦ ਨੂੰ ਨੁਕਸਾਨ ਪੁਹਚਾਉਣ ਅਤੇ ਚੋਰੀ ਦੇ ਮਾਮਲੇ ਦਰਜ਼ ਕੀਤੇ ਜਾਣ ਸੀ, ਸ਼ੁਰੂਆਤ ਹੋਣੀ ਤੈਅ ਹੈ।

ਇਹ ਵੀ ਪੜ੍ਹੋ: ਫਰਸ਼ ਤੋਂ ਅਰਸ਼ ’ਤੇ ਪਹੁੰਚਿਆ ਰੈਣਕ ਬਾਜ਼ਾਰ ਦਾ ਰੈਡੀਮੇਡ ਕੱਪੜਾ ਵਪਾਰੀ, ਕਾਰਾ ਜਾਣ ਤੁਸੀਂ ਵੀ ਕਰੋਗੇ ਤੌਬਾ-ਤੌਬਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News