ਜਲੰਧਰ ''ਚ ਸਪੋਰਟਸ ਕਾਰੋਬਾਰੀ ਪੰਟਰ ਨੇ ਕੰਗਾਲ ਕੀਤੇ ਪੰਜਾਬ ਦੇ ਨਾਮੀ ਬੁੱਕੀ, ਪੂਰਾ ਮਾਮਲਾ ਕਰੇਗਾ ਹੈਰਾਨ

Saturday, Sep 20, 2025 - 11:29 AM (IST)

ਜਲੰਧਰ ''ਚ ਸਪੋਰਟਸ ਕਾਰੋਬਾਰੀ ਪੰਟਰ ਨੇ ਕੰਗਾਲ ਕੀਤੇ ਪੰਜਾਬ ਦੇ ਨਾਮੀ ਬੁੱਕੀ, ਪੂਰਾ ਮਾਮਲਾ ਕਰੇਗਾ ਹੈਰਾਨ

ਜਲੰਧਰ (ਵਰੁਣ)-ਬੁਕੀਆਂ ਦੇ ਕਮਾਊ ਪੁੱਤ ਮੰਨੇ ਜਾਣ ਵਾਲੇ ਪੰਟਰ ਹੁਣ ਇਤਿਹਾਸ ਬਦਲ ਰਹੇ ਹਨ। ਅਜਿਹਾ ਹੀ ਇਕ ਪੰਟਰ ਜੋ ਲੋਕਾਂ ਦੀ ਨਜ਼ਰ ਵਿਚ ਬਸਤੀ ਨੌ ਦਾ ਸਪੋਰਟਸ ਕਾਰੋਬਾਰੀ ਹੈ ਪਰ ਇਸ ਸਮੇਂ ਇਸ ਪੰਟਰ ਨੇ ਪੰਜਾਬ ਦੇ ਨਾਮੀ ਬੁੱਕੀਆਂ ਨੂੰ ਕੰਗਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਟਰ ਨੇ ਹਾਲਾਤ ਅਜਿਹੇ ਬਣਾ ਦਿੱਤੇ ਹਨ ਕਿ ਕਈ ਨਾਮੀ ਬੁੱਕੀਆਂ ਨੇ ਹਾਰ ਦੇ ਡਰੋ ਉਸ ਦਾ ਸੌਦਾ ਲਿਖਣਾ ਹੀ ਬੰਦ ਕਰ ਦਿੱਤਾ ਹੈ। ਕਿਸੇ ਸਮੇਂ ਖ਼ੁਦ ਕੰਗਾਲ ਹੋ ਚੁੱਕੇ ਇਸ ਪੰਟਰ ਨੇ ਆਸ ਪਾਸ ਦੇ ਛੋਟਾ-ਮੋਟਾ ਉਧਾਰ ਕਰਕੇ ਪੰਟਰਿੰਗ ਸ਼ੁਰੂ ਕੀਤੀ ਤਾਂ ਉਹ ਮੁੜ ਤੋਂ ਆਪਣੇ ਟਰੈਕ ’ਤੇ ਆ ਗਿਆ। ਪਿਛਲੇ ਪੰਜ ਸਾਲਾਂ ਤੋਂ ਆਨਲਾਈਨ ਗੇਮਿੰਗ ਐਪ (ਮੈਚਾਂ ’ਤੇ ਸੱਟੇਬਾਜ਼ੀ ਕਰਨ ਵਾਲਾ) ਰਾਹੀਂ ਇਸ ਸਪੋਰਟਸ ਕਾਰੋਬਾਰੀ ਪੰਟਰ ਨੇ ਕਈ ਬੁੱਕੀਆਂ ਤੋਂ ਕਰੋੜਾਂ ਰੁਪਏ ਜਿੱਤ ਲਏ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਖੁੱਲ੍ਹੇ ਮੰਚ 'ਤੇ ਹੋਇਆ ਕਾਂਗਰਸ 'ਚ ਧੜੇਬੰਦੀ ਦਾ ਧਮਾਕਾ

ਹਾਲ ਹੀ ਵਿਚ ਭਾਰਤ ਸਰਕਾਰ ਵੱਲੋਂ ਆਨਲਾਈਨ ਗੇਮਿੰਗ ਐਪ ਨੂੰ ਬੈਨ ਕਰ ਦਿੱਤਾ ਗਿਆ ਸੀ ਪਰ ਉਸ ਦੇ ਬਾਵਜੂਦ ਆਨਲਾਈਨ ਗੇਮਿੰਗ ਐਪ ਨਾਲ ਇਹ ਪੰਟਰ ਕਰੋੜਾਂ ਰੁਪਏ ਦੇ ਦਾਅ ਲਾ ਰਿਹਾ ਹੈ। ਸੂਤਰਾਂ ਦੀ ਮਨੀਏ ਤਾਂ ਸਰਕਾਰ ਵੱਲੋਂ ਹੁਣ ਅਜਿਹੇ ਲੋਕਾਂ ਦੀ ਲਿਸਟ ਵੀ ਤਿਆਰ ਕੀਤੀ ਜਾ ਰਹੀ ਹੈ, ਜੋ ਇਨ੍ਹਾਂ ਐਪਸ ਦੀ ਵਰਤੋਂ ਕਰ ਰਹੇ ਹਨ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਸੱਟੇਬਾਜ਼ੀ ਤੋਂ ਪੈਸਾ ਜਿੱਤਣ ਦੇ ਬਾਅਦ ਪੰਟਰ ਨੇ ਕਰੋੜਾਂ ਰੁਪਏ ਵਿਦੇਸ਼ ਵਿਚ ਨਿਵੇਸ਼ ਕੀਤੇ ਹਨ ਉੱਥੇ ਹੀ ਇਸ ਪੰਟਰ ਦਾ ਸਾਥੀ ਰੈਣਕ ਬਾਜ਼ਾਰ ਦਾ ਕੱਪੜਾ ਵਪਾਰੀ ਵੀ ਘੱਟ ਨਹੀਂ ਹੈ। ਕੱਪੜਾ ਵਪਾਰੀ ਦੀ ਅੱਟੀ-ਸੱਟੀ ਨਾਲ ਹੀ ਇਹ ਪੰਟਰ ਸੌਦੇਬਾਜ਼ੀ ਕਰਦਾ ਹੈ।

ਇਹ ਵੀ ਪੜ੍ਹੋ: TV ਸ਼ੋਅ 'ਕੌਣ ਬਣੇਗਾ ਕਰੋੜਪਤੀ 17 ' 'ਚ 50 ਲੱਖ ਰੁਪਏ ਜਿੱਤਿਆ ਜਲੰਧਰ ਦਾ ਨੌਜਵਾਨ, ਅਮਿਤਾਭ ਵੀ ਹੋਏ ਪ੍ਰਭਾਵਿਤ

ਦੱਸ ਦਈਏ ਕਿ ਹਾਲ ਹੀ ਵਿਚ ਆਨਲਾਈਨ ਗੇਮਿੰਗ ਐਪ ਕਾਰਨ ਬਸਤੀ ਸ਼ੇਖ ਵਿਚ ਗੁਰਜੀਤ ਉਰਫ਼ ਜੁਗਨੂ ਨਾਮ ਦੇ ਇਕ ਨੌਜਵਾਨ ਨੇ ਵੀ ਪੰਟਰਾਂ ਅਤੇ ਕੁਝ ਬੁੱਕੀਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਆਨਲਾਈਨ ਗੇਮਿੰਗ ਐਪ ਦਾ ਇਸਤੇਮਾਲ ਕਰਦੇ ਫੜੇ ਜਾਣ ’ਤੇ 50 ਲੱਖ ਤੋਂ ਲੈ ਕੇ ਇਕ ਕਰੋੜ ਦਾ ਜੁਰਮਾਨਾ ਅਤੇ ਦੋ ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧ ਹੈ। ਆਈ. ਟੀ. ਮੰਤਰੀ ਅਸ਼ਵਨੀ ਵੈਸ਼ਨਵ ਆਨਲਾਈਨ ਗੇਮਿੰਗ ਐਪ ਨੂੰ ਨਸ਼ਾਖੋਰੀ ਵਰਗੀ ਆਦਤ ਦੱਸ ਚੁੱਕੇ ਹਨ। ਇਸ ਲਈ ਸਰਕਾਰ ਨੇ ਨੌਜਵਾਨਾਂ ਦੇ ਭਵਿੱਖ ਨੂੰ ਵੇਖਦੇ ਹੋਏ ਐਪਸ ’ਤੇ ਰੋਕ ਲਾ ਦਿੱਤੀ ਹੈ। ਉੱਥੇ ਹੀ ਇਨ੍ਹਾਂ ਐਪਸ ਦੀ ਐਡ ਕਰਨ ਵਾਲਿਆਂ ’ਤੇ ਵੀ ਕੇਂਦਰ ਸਰਕਾਰ ਨੇ ਸ਼ਿਕੰਜਾ ਕੱਸਿਆ ਹੈ ਅਤੇ ਕਈ ਅਭਿਨੇਤਾਵਾਂ ਅਤੇ ਖਿਡਾਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।

ਆਨਲਾਈਨ ਗੇਮਿੰਗ ਐਪ ਨਾਲ 20 ਹਜ਼ਾਰ ਕਰੋੜ ਰੁਪਏ ਦਾ ਹੋ ਚੁੱਕਾ ਹੈ ਨੁਕਸਾਨ
ਜ਼ਿਕਰਯੋਗ ਹੈ ਕਿ ਦੇਸ਼ ਭਰ ਵਿਚ ਆਨਲਾਈਨ ਗੇਮਿੰਗ ਐਪਸ ਰਾਹੀਂ 20 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦਲਦਲ ਵਿਚ ਫਸੇ ਨੌਜਵਾਨਾਂ ਨੇ ਆਪਣੀ ਭਵਿੱਖ ਦੀ ਬੱਚਤ ਬਰਬਾਦ ਕਰ ਦਿੱਤੀ ਹੈ। ਹੁਣ ਇਹ ਕਾਨੂੰਨ 1 ਅਕਤੂਬਰ ਤੋਂ ਲਾਗੂ ਹੋਵੇਗਾ, ਜਿਸ ਤੋਂ ਬਾਅਦ ਜੋ ਵੀ ਆਨਲਾਈਨ ਗੇਮਿੰਗ ਐਪ ਚਲਾਉਂਦਾ ਪਾਇਆ ਗਿਆ, ਉਸ ਨੂੰ 2 ਸਾਲ ਦੀ ਕੈਦ ਤੇ ਭਾਰੀ ਜੁਰਮਾਨੇ ਦੀ ਸਜ਼ਾ ਦਿੱਤੀ ਜਾਵੇਗੀ। ਇਹ ਖੁਲਾਸਾ ਹੋਇਆ ਹੈ ਕਿ ਏਸ਼ੀਆ ਕੱਪ ਵਿੱਚ ਹਾਲ ਹੀ ਵਿਚ ਹੋਏ ਭਾਰਤ-ਪਾਕਿਸਤਾਨ ਮੈਚ ’ਤੇ 300 ਕਰੋੜ ਰੁਪਏ ਦਾ ਸੱਟਾ ਲਗਾਇਆ ਗਿਆ ਸੀ। ਚੰਡੀਗੜ੍ਹ, ਸ਼ਿਮਲਾ, ਹਰਿਆਣਾ ਅਤੇ ਪੰਜਾਬ ਵਿਚ ਕੁੱਲ੍ਹ 35 ਥਾਵਾਂ 'ਤੇ ਆਮਦਨ ਕਰ ਵਿਭਾਗ ਦੇ ਛਾਪਿਆਂ ਵਿੱਚ ਕਰੋੜਾਂ ਰੁਪਏ ਦੇ ਗਹਿਣੇ, ਲਗਜ਼ਰੀ ਕਾਰਾਂ ਅਤੇ ਹੋਰ ਚੀਜ਼ਾਂ ਜ਼ਬਤ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ:  ਇਹ ਵੀ ਪੜ੍ਹੋ: ਹੁਣ ਪੰਜਾਬ 'ਚ ਪ੍ਰਵਾਸੀਆਂ ਨੂੰ ਤਿਉਹਾਰ ਮਨਾਉਣ ਲਈ ਨਹੀਂ ਦਿੱਤੀ ਜਾਵੇਗੀ ਜਗ੍ਹਾ! 10 ਪੰਚਾਇਤਾਂ ਦੇ ਵੱਡੇ ਫ਼ੈਸਲੇ

ਪੁਲਸ ਸੱਟੇਬਾਜ਼ਾਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ : ਡੀ. ਸੀ. ਪੀ. ਡੋਗਰਾ
ਇਸ ਸਬੰਧੀ ਡੀ. ਸੀ. ਪੀ. ਨਰੇਸ਼ ਡੋਗਰਾ ਨੇ ਕਿਹਾ ਕਿ ਆਨਲਾਈਨ ਗੇਮਿੰਗ ਐਪਸ ਦੀ ਵਰਤੋਂ ਕਰਨ ਅਤੇ ਉਨ੍ਹਾਂ ਨੂੰ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ਵਿਚ ਸਮੇਂ-ਸਮੇਂ ’ਤੇ ਜਾਂਚ ਕੀਤੀ ਜਾਂਦੀ ਹੈ ਅਤੇ ਭਵਿੱਖ ਵਿਚ ਤਕਨੀਕੀ ਜਾਂਚ ਤੋਂ ਬਾਅਦ ਸੱਟੇਬਾਜ਼ੀ ਲਈ ਐਪਸ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਕਮਿਸ਼ਨਰੇਟ ਪੁਲਸ ਕਿਸੇ ਵੀ ਧੋਖਾਧੜੀ ਵਿਰੁੱਧ ਕਾਰਵਾਈ ਕਰਨ ਲਈ ਵਚਨਬੱਧ ਹੈ ਤੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਸੱਟੇਬਾਜ਼ਾਂ ਨੂੰ ਨਹੀਂ ਬਖ਼ਸ਼ੇਗੀ।

ਇਹ ਵੀ ਪੜ੍ਹੋ: Punjab: Instagram 'ਤੇ ਕਰਾਟੇ ਲਵਰ ਨਾਂ ਦੀ ਆਈ. ਡੀ. ਚਲਾਉਣ ਵਾਲੀ ਕੁੜੀ ਦਾ ਹੈਰਾਨੀਜਨਕ ਕਾਰਾ, ਸਹੇਲੀ ਨਾਲ...

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News